ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ ''ਤੇ ਜ਼ਰੂਰ ਜਗਾਓ ਦੀਵੇ, ਮੰਨਿਆ ਜਾਂਦਾ ਹੈ ਸ਼ੁੱਭ

Saturday, Nov 14, 2020 - 01:05 PM (IST)

ਜਲੰਧਰ (ਵੈੱਬ ਡੈਸਕ) - ਕੱਤਕ ਦੇ ਮਹੀਨੇ ਦੀ ਕਾਲੀ ਮੱਸਿਆ ਭਾਵ ਦੀਵਾਲੀ ਦੀ ਰਾਤ 'ਚ ਹਰ ਘਰ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆਉਂਦਾ ਹੈ। ਮਾਨਤਾਵਾਂ ਮੁਤਾਬਕ, ਇਸ ਦਿਨ ਮਾਂ ਲਕਸ਼ਮੀ ਜੀ ਘਰ ਆਉਂਦੀ ਹੈ। ਸ਼ਾਸਤਰਾਂ ਮੁਤਾਬਕ, ਜੇਕਰ ਮਾਂ ਲਕਸ਼ਮੀ ਦੀ ਪੂਜਾ ਪ੍ਰਦੋਸ਼ ਕਾਲ 'ਚ ਕੀਤੀ ਜਾਵੇ ਤਾਂ ਉਨਾਂ ਦੀ ਵਿਸ਼ੇਸ਼ ਕਿਰਪਾ ਮਿਲਦੀ ਹੈ। ਦੀਵਾਲੀ ਦੇ ਤਿਉਹਾਰ ਨੂੰ ਲੋਕ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਹਨ। ਦੀਵਾਲੀ ਦੀ ਰਾਤ ਨੂੰ ਲਕਸ਼ਮੀ ਮਾਂ ਨੂੰ ਮਨਾਉਣ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਇਸ ਰਾਤ ਦੇਵੀ ਮਹਾਲਕਸ਼ਮੀ ਮਾਂ ਧਰਤੀ ਦਾ ਦੌਰਾ ਕਰਦੀ ਹੈ। ਇਸ ਲਈ ਇਸ ਰਾਤ ਦੇਵੀ ਨੂੰ ਖ਼ੁਸ਼ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ।

PunjabKesari

ਪੁਰਾਣੇ ਸਮੇਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਕਿ ਦੀਵਾਲੀ ਦੀ ਰਾਤ ਨੂੰ ਇਨ੍ਹਾਂ 8 ਥਾਵਾਂ 'ਤੇ ਦੀਵੇ ਜਗਾਉਣ ਨਾਲ ਮਾਂ ਲਕਸ਼ਮੀ ਦੀ ਵਿਸ਼ੇਸ਼ ਕ੍ਰਿਪਾ ਹੁੰਦੀ ਹੈ। ਦੀਵਾਲੀ ਦੇ ਦਿਨ ਹਰ ਕੋਈ ਪੈਸੇ ਪਾਉਣ ਦੀ ਇੱਛਾ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਦੀਵਾਲੀ ਦੀ ਰਾਤ ਨੂੰ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਦੀਵੇ ਜਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਕਿਨ੍ਹਾਂ ਥਾਵਾਂ 'ਤੇ ਦੀਵੇ ਜਗਾਉਣ ਨਾਲ ਪੈਸੇ ਦੀ ਸਮੱਸਿਆ ਖ਼ਤਮ ਹੁੰਦੀ ਹੈ।  

1. ਘਰ ਦੇ ਵਿਹੜੇ 'ਚ ਦੀਵਾ ਜਗਾਉਣਾ
ਘਰ ਦੇ ਵਿਹੜੇ 'ਚ ਦੀਵਾ ਜਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਹ ਦੀਵਾ ਸਾਰੀ ਰਾਤ ਬੁੱਝਣਾ ਨਹੀਂ ਚਾਹੀਦਾ। ਅਜਿਹਾ ਕਰਨ ਦੇ ਨਾਲ ਪੈਸੇ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari


2. ਚੌਰਾਹੇ 'ਤੇ ਦੀਵਾ ਜਗਾਉਣਾ
ਘਰ ਦੇ ਨੇੜੇ ਕਿਸੇ ਚੌਰਾਹੇ 'ਤੇ ਰਾਤ ਦੇ ਸਮੇਂ ਦੀਵਾ ਜਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਧਨ ਨਾਲ ਜੁੜੀਆਂ ਸਮੱਸਿਆਵਾਂ ਜਲਦੀ ਪੂਰੀਆਂ ਹੋ ਸਕਦੀਆਂ ਹਨ।

PunjabKesari
3. ਸ਼ਮਸ਼ਾਨ 'ਚ ਦੀਵਾ ਜਗਾਉਣਾ
ਜੇਕਰ ਹੋ ਸਕੇ ਤਾਂ ਦੀਵਾਲੀ ਦੀ ਰਾਤ ਕਿਸੇ ਸ਼ਮਸ਼ਾਨ 'ਚ ਦੀਵਾ ਜਗਾਓ। ਜੇਕਰ ਇਹ ਨਾ ਹੋ ਸਕੇ ਤਾਂ ਕਿਸੇ ਸੁਨਸਾਨ ਖ਼ੇਤਰ 'ਚ ਸਥਿਤ ਮੰਦਰ 'ਚ ਦੀਵਾ ਜਗਾ ਸਕਦੇ ਹੋ।

PunjabKesari
4. ਘਰ ਦੇ ਮੰਦਰ 'ਚ ਦੀਵਾ ਜਗਾਓ
ਘਰ 'ਚ ਜਿੱਥੇ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ, ਉਥੇ ਵੀ ਦੀਵਾ ਜਗਾਓ। ਇਸ ਦੀਵੇ ਦੇ ਲਈ ਅਜਿਹੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਕਿ ਦੀਵਾ ਸਾਰੀ ਰਾਤ ਜਗਦਾ ਰਹੇ।

PunjabKesari
5. ਦਰਵਾਜ਼ੇ ਦੇ ਬਾਹਰ ਦੀਵਾ ਜਗਾਉਣਾ
ਧਨ ਦੀ ਕਾਮਨਾ ਕਰਨ ਵਾਲੇ ਵਿਅਕਤੀ ਨੂੰ ਦੀਵਾਲੀ ਦੀ ਰਾਤ ਮੁੱਖ ਦਰਵਾਜ਼ੇ ਦੇ ਬਾਹਰ ਦੋਵੇਂ ਪਾਸੇ ਦੀਵੇ ਜਗਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਪੈਸੇ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari
6. ਬੇਲ-ਪੱਤਿਆਂ ਹੇਠਾਂ ਦੀਵਾ ਜਗਾਉਣਾ
ਕਿਸੇ ਬੇਲ-ਪੱਤਿਆਂ ਦੇ ਦਰਖਤ ਦੇ ਹੇਠਾਂ ਵੀ ਦੀਵਾ ਜਗਾਉਣਾ ਚਾਹੀਦਾ ਹੈ। ਇਹ ਦਰਖਤ ਭਗਵਾਨ ਸ਼ਿਵ ਦਾ ਪ੍ਰਿਯ ਦਰਖਤ ਹੈ। ਇਸ ਲਈ ਇਥੇ ਦੀਵਾ ਜਗਾਉਣ ਨਾਲ ਮਹਾਦੇਵ ਦੀ ਕ੍ਰਿਪਾ ਨਾਲ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ।


7. ਮੰਦਰ 'ਚ ਦੀਵਾ ਜਗਾਉਣਾ
ਘਰ ਦੇ ਨੇੜੇ ਜੋ ਵੀ ਮੰਦਰ ਹੋਵੇ, ਉਥੇ ਰਾਤ ਨੂੰ ਦੀਵਾ ਜ਼ਰੂਰ ਜਗਾਓ। ਇਸ ਨਾਲ ਸਾਰੇ ਦੇਵੀ-ਦੇਵਤਾਵਾਂ ਦੀ ਕ੍ਰਿਪਾ ਹੁੰਦੀ ਹੈ ਅਤੇ ਪੈਸੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ।  

PunjabKesari
8. ਪਿਪੱਲ ਦੇ ਹੇਠਾਂ ਦੀਵਾ ਜਗਾਉਣਾ
ਪਿਪੱਲ ਦੇ ਹੇਠਾਂ ਦੀਵਾਲੀ ਦੀ ਰਾਤ ਨੂੰ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਦੀਵਾ ਜਗਾਉਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਇਸ ਉਪਾਅ ਨਾਲ ਧਨ ਸੰਬੰਧੀ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਹਨ।


Shyna

Content Editor

Related News