ਵੋਲਵੋ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜਲਦ ਮਿਲੇਗੀ ਯਾਤਰੀਆਂ ਨੂੰ ਇਹ ਖ਼ਾਸ ਸਹੂਲਤ
Wednesday, Jan 17, 2024 - 08:48 PM (IST)

ਜਲੰਧਰ- ਡੇਢ ਸਾਲ ਤੋਂ ਪਨਬੱਸ ਵੋਲਵੋ ਯਾਤਰੀਆਂ ਲਈ ਵੱਖਰਾ ਵੇਟਿੰਗ ਰੂਮ ਬਣਾਉਣ ਦੀ ਕੋਸ਼ਿਸ਼ ਵਿਚ ਆਖਰਕਾਰ ਸਫ਼ਲਤਾ ਮਿਲੀ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਵਿਖੇ ਪਨਬਸ ਵੋਲਵੋ ਦੇ ਯਾਤਰੀਆਂ ਲਈ ਇਕ ਵਿਸ਼ੇਸ਼ ਏਅਰ-ਕੰਡੀਸ਼ਨਡ ਵੇਟਿੰਗ ਰੂਮ ਬਣ ਕੇ ਤਿਆਰ ਹੈ।
ਇਸ ਨੂੰ ਦਿੱਲੀ ਰੂਟ ਦੀਆਂ ਬੱਸਾਂ ਦੇ ਕਾਊਂਟਰ ਦੇ ਠੀਕ ਪਿੱਛੇ ਬਣਾਇਆ ਗਿਆ ਹੈ। ਇਥੋਂ ਚੰਡੀਗੜ੍ਹ ਦਾ ਕਾਊਂਟਰ ਵੀ ਥੋੜ੍ਹੀ ਦੂਰੀ ’ਤੇ ਹੈ। ਯਾਤਰੀਆਂ ਨੂੰ ਪਨਬੱਸ ਵੋਲਵੋ ਦੀ ਟਿਕਟ ਵਿਖਾ ਕੇ ਹੀ ਵੇਟਿੰਗ ਰੂਮ ਵਿੱਚ ਐਂਟਰੀ ਮਿਲੇਗੀ ਅਤੇ ਆਮ ਬੱਸਾਂ ਦੇ ਯਾਤਰੀ ਇਸ ਵੇਟਿੰਗ ਰੂਮ ਦੀ ਵਰਤੋਂ ਨਹੀਂ ਕਰ ਸਕਣਗੇ। ਜਿਸ ਕਮਰੇ ਨੂੰ ਵੋਲਵੋ ਯਾਤਰੀਆਂ ਲਈ ਵੇਟਿੰਗ ਰੂਮ ਬਣਾਇਆ ਗਿਆ ਹੈ, ਉਹ ਪਹਿਲਾਂ ਔਰਤਾਂ ਲਈ ਰਾਖਵਾਂ ਸੀ।
ਇਹ ਵੀ ਪੜ੍ਹੋ : 21 ਦਿਨ ਪਹਿਲਾਂ ਜਿਸ ਘਰ 'ਚ ਸੀ ਖ਼ੁਸ਼ੀ ਦਾ ਮਾਹੌਲ, ਹੁਣ ਉਸੇ ਘਰ ’ਚ ਛਾਇਆ ਮਾਤਮ, ਪਲਾਂ 'ਚ ਉਜੜਿਆ ਪਰਿਵਾਰ
ਪੰਜਾਬ ਰੋਡਵੇਜ਼ ਜਲੰਧਰ-1 ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਬੱਸ ਸਟੈਂਡ 'ਤੇ ਪਨਬੱਸ ਵੋਲਵੋ ਦੇ ਸਵਾਰੀਆਂ ਲਈ ਏਅਰ ਕੰਡੀਸ਼ਨਡ ਵੇਟਿੰਗ ਰੂਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਵੇਟਿੰਗ ਰੂਮ ਵਿੱਚ ਸੋਫਾ, ਟੇਬਲ ਆਦਿ ਫਰਨੀਚਰ ਰੱਖਿਆ ਗਿਆ ਹੈ। ਹੋਰ ਜ਼ਰੂਰੀ ਵਸਤਾਂ ਵੀ ਮੰਗਵਾਈਆਂ ਜਾ ਰਹੀਆਂ ਹਨ। ਕੜਾਕੇ ਦੀ ਸਰਦੀ ਕਾਰਨ ਫਿਲਹਾਲ ਏਅਰ ਕੰਡੀਸ਼ਨਰ ਦੀ ਜ਼ਰੂਰਤ ਨਹੀਂ ਹੈ ਪਰ ਗਰਮੀਆਂ ਸ਼ੁਰੂ ਹੁੰਦੇ ਹੀ ਏਅਰ ਕੰਡੀਸ਼ਨਰ ਵੀ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਵਿਚ ਵੇਟਿੰਗ ਰੂਮ ਰਸਮੀ ਤੌਰ 'ਤੇ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।