ਵਾਹਗਾ ਬਾਰਡਰ ਬੰਦ ਕਰਨ ਦੀ ਤਿਆਰੀ ''ਚ ਪਾਕਿ
Wednesday, Aug 07, 2019 - 06:00 PM (IST)

ਅੰਮ੍ਰਿਤਸਰ : ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਧਾਰਾ-370 ਅਤੇ 35ਏ ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਦਰਮਿਆਨ ਪਾਕਿਸਤਾਨ ਸਰਕਾਰ ਨੇ ਵਾਹਗਾ ਬਾਰਡਰ ਬੰਦ ਕਰ ਸਕਦਾ ਹੈ। ਟੀ. ਵੀ. ਰਿਪੋਰਟਾਂ ਮੁਤਾਬਕ ਧਾਰਾ 370 ਹਟਾਏ ਜਾਣ ਤੋਂ ਇਕ ਦਿਨ ਬਾਅਦ ਭਾਰਤ ਦੇ ਇਸ ਕਦਮ ਤੋਂ ਬੌਖਲਾਏ ਪਾਕਿਸਤਾਨ ਨੇ ਜੰਗ ਦੀ ਚਿਤਾਵਨੀ ਵੀ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਵੱਡਾ ਅਤੇ ਸਖਤ ਕਦਮ ਚੁੱਕਦੇ ਹੋਏ ਵਾਹਗਾ ਸਰਹੱਦ ਬੰਦ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਤਲਖੀ ਭਰੇ ਰਿਸ਼ਤੇ ਬਣੇ ਹੋਏ ਹਨ। ਹੁਣ ਜਦੋਂ ਪਾਕਿਸਤਾਨ ਵਲੋਂ ਵਾਹਗਾ ਸਰਹੱਦ ਬੰਦ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਤਾਂ ਇਸ ਦਰਮਿਆਨ ਭਾਰਤ ਸਰਕਾਰ ਦਾ ਕੀ ਪ੍ਰਤੀਕਰਮ ਹੁੰਦਾ ਹੈ, ਇਹ ਦੇਖਣਾ ਹੋਵੇਗਾ।