ਚੰਡੀਗੜ੍ਹ ''ਚ ਸਥਾਪਤ ਹੋਣਗੇ ਪੁਲਸ ਦੇ ਆਪਣੇ 2 ਪੈਟਰੋਲ ਪੰਪ

Friday, Nov 15, 2019 - 03:48 PM (IST)

ਚੰਡੀਗੜ੍ਹ ''ਚ ਸਥਾਪਤ ਹੋਣਗੇ ਪੁਲਸ ਦੇ ਆਪਣੇ 2 ਪੈਟਰੋਲ ਪੰਪ

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਦੇ 53ਵੇਂ ਸਥਾਪਨਾ ਦਿਵਸ 'ਤੇ ਪੁਲਸ ਲਾਈਨ 'ਚ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇੱਥੇ ਬਤੌਰ ਮੁੱਖ ਮਹਿਮਾਨ ਸ਼ਿਰੱਕਤ ਕੀਤੀ। ਪ੍ਰੋਗਰਾਮ 'ਚ ਚੰਡੀਗੜ੍ਹ ਪੁਲਸ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਜਿੰਨੇ ਵੀ ਵਿਭਾਗਾਂ 'ਚ ਚੰਡੀਗੜ੍ਹ ਪੁਲਸ ਦੇ ਪ੍ਰਾਜੈਕਟ ਲੰਬਿਤ ਪਾਏ ਹਨ, ਉਹ ਛੇਤੀ ਹੀ ਉਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰਵੁਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਪੁਲਸ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਨਾਲ ਬਿਹਤਰ ਸਹੂਲਤਾਵਾਂ ਦੇ ਕੇ ਉਨ੍ਹਾਂ ਦੇ ਮਨੋਬਲ ਨੂੰ ਵਧਾਇਆ ਜਾ ਸਕੇ ਅਤੇ ਉਹ ਆਪਣੀ ਡਿਊਟੀ ਨੂੰ ਬਾਖੂਬ ਨਿਭਾ ਕੇ ਪੁਲਸ ਵਿਭਾਗ ਦਾ ਨਾਂ ਪੂਰੇ ਦੇਸ਼ 'ਚ ਰੌਸ਼ਨ ਕਰਦੇ ਰਹਿਣ।

ਉੱਥੇ ਹੀ ਪ੍ਰੋਗਰਾਮ ਦੌਰਾਨ ਸ਼ਾਨਦਾਰਾ ਪਰੇਡ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰਸ਼ਾਸਕ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਫਿਰ ਪਰੇਡ ਦੀ ਸਲਾਮੀ ਲਈ। ਪਰੇਡ ਦੀ ਅਗਵਾਈ ਡੀ. ਐੱਸ. ਪੀ. ਉਦੈਪਾਲ ਵਲੋਂ ਕੀਤੀ ਗਈ ਅਤੇ ਸੈਕਿੰਡ ਕਮਾਂਡ 'ਚ ਇੰਸਪੈਕਟਰ ਮਲਕੀਤ ਸਿੰਘ ਰਹੇ। ਵੀ. ਪੀ. ਬਦਨੌਰ ਨੇ ਕਿਹਾ ਕਿ ਸ਼ਹਿਰ 'ਚ ਚੰਡੀਗੜ੍ਹ ਪੁਲਸ ਦੇ ਆਪਣੇ 2 ਪੈਟਰੋਲ ਪੰਪ ਸ਼ੂਰੂ ਕੀਤੇ ਜਾਣ ਦੀ ਯੋਜਨਾ ਹੈ।


author

Babita

Content Editor

Related News