ਚੰਡੀਗੜ੍ਹ 'ਚ ਹੁਣ ਤੱਕ 52.18 ਫੀਸਦੀ ਵੋਟਿੰਗ, ਸ਼ਾਂਤੀਪੂਰਨ ਪੈ ਰਹੀਆਂ ਵੋਟਾਂ
Sunday, May 19, 2019 - 04:14 PM (IST)

ਚੰਡੀਗੜ੍ਹ (ਰਾਜਿੰਦਰ) : ਪੰਜਾਬ 'ਚ ਜਿੱਥੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਦੌਰਾਨ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ, ਉੱਥੇ ਹੀ ਚੰਡੀਗੜ੍ਹ 'ਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਹੈ। ਚੰਡੀਗੜ੍ਹ 'ਚ ਹੁਣ ਤੱਕ 52.18 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸ਼ਹਿਰ 'ਚ ਗਰਮੀ ਦੇ ਬਾਵਜੂਦ ਵੀ ਪੋਲਿੰਗ ਕੇਂਦਰਾਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇੱਥੇ ਕੁਝ ਥਾਵਾਂ 'ਤੇ ਈ. ਵੀ. ਐੱਮ. ਮਸ਼ੀਨਾਂ ਖਰਾਬ ਹੋਣ ਦੀ ਸ਼ਿਕਾਇਤ ਆਈ, ਜਿਸ ਨੂੰ ਬਾਅਦ 'ਚ ਸਹੀ ਕਰ ਲਿਆ ਗਿਆ।