ਜਲੰਧਰ ''ਚ ਕਾਂਗਰਸ ਵਿਧਾਇਕ ਸੁਨੀਲ ਰਿੰਕੂ ਨੇ ਪਤਨੀ ਸਮੇਤ ਪਾਈ ਵੋਟ

Sunday, Dec 17, 2017 - 09:39 AM (IST)

ਜਲੰਧਰ, (ਜਤਿੰਦਰ ਚੋਪੜਾ)— ਜਲੰਧਰ 'ਚ ਜਿੱਥੇ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ, ਉੱਥੇ ਹੀ ਕਾਂਗਰਸ ਵਿਧਾਇਕ ਸੁਨੀਲ ਰਿੰਕੂ ਨੇ ਆਪਣੀ ਪਤਨੀ ਅਤੇ ਉਮੀਦਵਾਰ ਸੁਨੀਤਾ ਨਾਲ ਵਾਰਡ ਨੰਬਰ-42 'ਚ ਵੋਟ ਪਾਈ। ਇੱਥੇ ਦੱਸ ਦੇਈਏ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਵੋਟਾਂ ਪੈ ਰਹੀਆਂ ਹਨ। ਠੰਡ ਦੇ ਬਾਵਜੂਦ ਲੋਕਾਂ 'ਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ।


Related News