ਸੂਬਾ ਸਰਕਾਰ ਨੇ ਦਿੱਲੀ ’ਚ ਚਾਲਾਨ ਦੇ ਡਰੋਂ ਬੰਦ ਕੀਤੀਆਂ ਵਾਲਵੋ ਬੱਸਾਂ

Wednesday, Aug 28, 2019 - 06:14 PM (IST)

ਸੂਬਾ ਸਰਕਾਰ ਨੇ ਦਿੱਲੀ ’ਚ ਚਾਲਾਨ ਦੇ ਡਰੋਂ ਬੰਦ ਕੀਤੀਆਂ ਵਾਲਵੋ ਬੱਸਾਂ

ਜਲੰਧਰ/ਚੰਡੀਗੜ੍ਹ— ਸੂਬਾ ਸਰਕਾਰ ਨੇ ਨਾ ਚੱਲਣਗੀਆਂ ਬੱਸਾਂ ਨਾ ਹੋਵੇਗਾ ਚਾਲਾਨ ਦੀ ਨੀਤੀ ਅਪਣਾਉਂਦੇ ਹੋਏ ਪੰਜਾਬ ਤੋਂ ਨਵੀਂ ਦਿੱਲੀ ਆਈ. ਜੀ. ਆਈ. ਏਅਰਪੋਰਟ ਜਾਣ ਵਾਲੀਆਂ ਪਨਬੱਸ ਦੀਆਂ ਵਾਲਵੋ ਬੱਸਾਂ ਪਿਛਲੇ ਸਾਲ ਦਿਸੰਬਰ ਤੋਂ ਬੰਦ ਕਰ ਦਿੱਤੀਆਂ ਹਨ। ਕਿਉਂਕਿ ਦਿੱਲੀ ’ਚ ਭਾਰੀ ਚਾਲਾਨ ਅਤੇ ਬੱਸਾਂ ਇੰਪਾਊਂਡ ਕੀਤੀਆਂ ਜਾ ਰਹੀਆਂ ਸਨ। ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਸਰਕਾਰ ਨੇ ਚਾਲਾਨ ਦੇ ਡਰੋਂ ਬੱਸਾਂ ਹੀ ਬੰਦ ਕਰ ਦਿੱਤੀਆਂ ਹਨ। ਇਸ ਨਾਲ ਸੂਬਾ ਸਰਕਾਰ ਨੂੰ ਹਰ ਮਹੀਨੇ 1 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉਥੇ ਹੀ ਰੋਜ਼ਾਨਾ 2500 ਤੋਂ ਤਿੰਨ ਹਜ਼ਾਰ ਯਾਤਰੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਇੰਡੋ-ਕੈਨੇਡੀਅਨ ਬੱਸਾਂ ’ਚ ਤਿੰਨ ਗੁਣਾ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਸਰਕਾਰੀ ਬੱਸਾਂ ’ਚ ਕਿਰਾਇਆ 1050 ਸੀ ਪਰ ਇੰਡੋ-ਕੈਨੇਡੀਅਨ ਬੱਸਾਂ ’ਚ 2500 ਤੋਂ 3500 ਰੁਪਏ ਤੱਕ ਚੁਕਾਉਣੇ ਪੈ ਰਹੇ ਹਨ। 

ਪੰਜਾਬ ਰੋਡਵੇਜ ਦੀ ਪਨਬੱਸ ਦੀਆਂ 9 ਅਤੇ ਪੀ. ਆਰ. ਟੀ. ਸੀ. ਦੀਆਂ 6 ਵਾਲਵੋ ਬੱਸਾਂ ਏਅਰਪੋਰਟ ਲਈ ਚਲਾਈਆਂ ਜਾਂਦੀਆਂ ਸਨ, ਜੋ ਹੁਣ ਸਿਰਫ ਨਵੀਂ ਦਿੱਲੀ ਬੱਸ ਸਟੈਂਡ ਤੱਕ ਹੀ ਜਾਂਦੀਆਂ ਹਨ ਜਦਕਿ ਇੰਡੋ-ਕੈਨੇਡੀਅਨ ਦੀਆਂ 27 ਬੱਸਾਂ ਏਅਰਪੋਰਟ ਤੱਕ ਜਾ ਰਹੀਆਂ ਹਨ। ਧਿਆਨ ਦੇਣ ਯੋਗ ਗੱਲ ਹੈ ਕਿ ਪਨਬੱਸ ਦੀ 43 ਸੀਟਰ ਬੱਸਾਂ ’ਚ 34 ਸਵਾਰੀਆਂ ਏਅਰਪੋਰਟ ਦੀਆਂ ਹੁੰਦੀਆਂ ਹਨ ਅਤੇ 15 ਬੱਸਾਂ ਰੋਜ਼ਾਨਾ ਜਾਂਦੀਆਂ ਸਨ। ਇਹ ਬੱਸਾਂ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਤੋਂ ਵੀ ਸਰਵਿਸ ਦੇ ਰਹੀਆਂ ਸਨ। ਮਾਮਲੇ ’ਚ ਪੰਜਾਾਬ ਸਰਕਾਰ ਪੂਰਾ ਦੋਸ਼ ਦਿੱਲੀ ਸਰਕਾਰ ਅਤੇ ਦਿੱਲੀ ਏਅਰਪੋਰਟ ਅਫਸਰਾਂ ’ਤੇ ਲਗਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਪਰਮਿਟ ਨਹੀਂ ਦਿੱਤਾ ਗਿਆ। ਉਥੇ ਹੀ ਦਿੱਲੀ ਟਰਾਂਸਪੋਰਟ ਵਿਭਾਗ ਦੇ ਮੁਤਾਬਕ ਪੰਜਾਬ ਰੋਡਵੇਜ਼ ਦੇ ਕੋਲ ਏਅਰਪੋਰਟ ਤੱਕ ਦਾ ਪਰਮਿਟ ਨਹੀਂ ਹੈ। 

...ਤਾਂ ਇਸ ਲਈ ਕੀਤੀਆਂ ਬੱਸਾਂ ਬੰਦ 
ਪਿਛਲੇ ਸਾਲ ਦਿੱਲੀ ਏਅਰਪੋਰਟ ਨੇ ਪਨਬੱਸ ਦਾ ਕਾਂਟਰੈਕਟ ਰੀਨਿਊ ਨਹੀਂ ਕੀਤਾ। ਜਿਸ ਤੋਂ ਬਾਅਦ ਕਾਫੀ ਬਵਾਲ ਹੋਇਆ। ਦਿੱਲੀ ਪੁਲਸ ਨੇ ਕਈ ਵਾਰ ਪਨਬੱਸ ਦੀਆਂ ਬੱਸਾਂ ਨੂੰ ਇੰਪਾਊਂਡ ਕਰਕੇ ਹਜ਼ਾਰਾਂ ਰੁਪਏ ਦਾ ਜੁਰਮਾਨਾ ਵਸੂਲਿਆ। ਕਰਮਚਾਰੀਆਂ ਨੇ ਇਸ ਨੂੰ ਬੰਦ ਕਰਨ ਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਦੱਸਿਆ ਸੀ ਕਿਉਂਕਿ ਇਸ ਰੂਟ ’ਤੇ ਪੰਜਾਬ ਤੋਂ ਸਿਰਫ ਇੰਡੋ-ਕੈਨੇਡੀਅਨ ਦੀ ਹੀ ਮਨੋਪਲੀ ਹੈ। 
ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਤੱਕ ਸੂਬੇ ’ਚ ਸਰਕਾਰ ਚਲਾਈ ਹੈ। ਇਸ ਲਈ ਸੂਬੇ ਦੇ ਵੱਡੇ ਅਫਸਰ ਅੱਜ ਵੀ ਦਬਾਅ ’ਚ ਕੰਮ ਕਰਦੇ ਹੋਏ ਇੰਡੋ-ਕੈਨੇਡੀਅਨ ਖਿਲਾਫ ਕਾਰਵਾਈ ਨਹੀਂ ਕਰ ਰਹੇ ਹਨ। ਦੂਜਾ ਕਾਰਨ ਇਹ ਹੈ ਕਿ ਇਸ ਮਾਮਲੇ ’ਚ ਸਰਕਾਰ ਵੀ ਦਿਲਚਸਪੀ ਨਹੀਂ ਲੈ ਰਹੀ। 


author

shivani attri

Content Editor

Related News