ਲਾਵਾਰਿਸ ਲਾਸ਼ਾਂ ਦੇ ''ਵਾਰਿਸ'' ਬਣੇ ਵਿਸ਼ਾਲ ਸ਼ਰਮਾ, ਕਰਵਾ ਚੁੱਕੇ ਨੇ 85 ਸਸਕਾਰ

Wednesday, Nov 27, 2024 - 01:42 PM (IST)

ਲਾਵਾਰਿਸ ਲਾਸ਼ਾਂ ਦੇ ''ਵਾਰਿਸ'' ਬਣੇ ਵਿਸ਼ਾਲ ਸ਼ਰਮਾ, ਕਰਵਾ ਚੁੱਕੇ ਨੇ 85 ਸਸਕਾਰ

ਲੁਧਿਆਣਾ: ਮਰਨ ਮਗਰੋਂ ਅਰਥੀ ਨੂੰ ਮੋਢਾ ਦੇਣ ਦਾ ਪੁੰਨ ਖੱਟਣ ਲਈ ਤਾਂ ਅਨੇਕਾਂ ਲੋਕ ਤਿਆਰ ਰਹਿੰਦੇ ਹਨ, ਪਰ ਕੋਰੋਨਾ ਕਾਲ ਵਿਚ ਤਾਂ ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲੈਣ ਤੋਂ ਹੀ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਸੀ। ਅਜਿਹੀਆਂ ਲਾਸ਼ਾਂ ਦਾ ਸਹੀ ਤਰੀਕੇ ਨਾਲ ਸਸਕਾਰ ਕਰਵਾਉਣ ਦਾ ਪੁੰਨ ਕੁਝ ਵਿਰਲੇ ਸਮਾਜ ਸੇਵੀਆਂ ਨੇ ਹੀ ਖੱਟਿਆ। ਅਜਿਹੀ ਹੀ ਇਕ ਸ਼ਖ਼ਸੀਅਤ ਹੈ ਜਗਰਾਓਂ ਦੇ ਰਹਿਣ ਵਾਲੇ ਵਿਸ਼ਾਲ ਸ਼ਰਮਾ। ਉਹ ਪਿਛਲੇ 4 ਸਾਲਾਂ ਵਿਚ 85 ਦੇ ਕਰੀਬ ਲਾਵਾਰਿਸ ਲਾਸ਼ਾਂ ਦੇ ਸਸਕਾਰ ਕਰਵਾ ਚੁੱਕੇ ਹਨ। 

ਇਹ ਖ਼ਬਰ ਵੀ ਪੜ੍ਹੋ - Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

ਕੋਵਿਡ ਦੌਰਾਨ ਵਿਸ਼ਾਲ ਸ਼ਰਮਾ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਇਹ ਸੇਵਾ ਸ਼ੁਰੂ ਕੀਤੀ ਸੀ ਜੋ ਪਿਛਲੇ 4 ਸਾਲਾਂ ਤੋਂ ਲਗਾਤਾਰ ਜਾਰੀ ਹੈ। ਕੋਵਿਡ ਖ਼ਤਮ ਹੋਣ ਮਗਰੋਂ ਪੁਲਸ ਮੁਲਾਜ਼ਮ ਵੀ ਉਨ੍ਹਾਂ ਕੋਲ ਲਾਵਾਰਿਸ ਲਾਸ਼ਾਂ ਲਿਆਉਣ ਲੱਗ ਪਏ ਤੇ ਉਨ੍ਹਾਂ ਨੇ ਵੀ ਆਪਣੀ ਸੇਵਾ ਨੂੰ ਜਾਰੀ ਰੱਖਿਆ। ਸਿਰਫ਼ ਸਸਕਾਰ ਹੀ ਨਹੀਂ ਸਗੋਂ ਉਹ ਅਗਲੇ ਦਿਨ ਜਾ ਕੇ ਫੁੱਲ (ਅਸਥ) ਚੁਗਦੇ ਹਨ ਤੇ ਬਾਕਾਇਦਾ ਹਰਿਦੁਆਰ ਵਿਚ ਉਨ੍ਹਾਂ ਦਾ ਵਿਸਰਜਨ ਕਰ ਕੇ ਭੇਵੇ ਜਾ ਕੇ ਬਾਕੀ ਪੂਜਾ ਪਾਠ ਕਰਵਾਉਂਦੇ ਹਨ। ਇਸ ਮਗਰੋਂ ਉਹ 5 ਗਰੀਬ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, ਦੇਣਾ ਪੈ ਸਕਦੈ ਮੋਟਾ ਜੁਰਮਾਨਾ

ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਵਿਚ 85 ਦੇ ਕਰੀਬ ਲਾਸ਼ਾਂ ਦਾ ਸਸਕਾਰ ਕਰਵਾ ਚੁੱਕੇ ਹਨ। ਇਸ ਸਭ 'ਤੇ ਹੋਣ ਵਾਲੇ ਖ਼ਰਚੇ ਲਈ ਉਨ੍ਹਾਂ ਨੂੰ ਦਾਨੀ ਸੱਜਣਾਂ ਦਾ ਵੀ ਸਹਿਯੋਗ ਮਿੱਲ ਰਿਹਾ ਹੈ। ਕੋਈ ਲਾਵਾਰਿਸ ਲਾਸ਼ ਦੇ ਸਸਕਾਰ ਲਈ ਪੁਲਸ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਉਹ ਉਸ 'ਤੇ ਹੋਣ ਵਾਲੇ ਖ਼ਰਚੇ ਲਈ ਦਾਨੀ ਸੱਜਣਾਂ ਨਾਲ ਸੰਪਰਕ ਕਰਦੇ ਹਨ। ਇਸ ਮਗਰੋਂ ਉਹ ਪੁਲਸ ਦੇ ਲਾਸ਼ ਲਿਆਉਣ ਤੋਂ ਪਹਿਲਾਂ ਸ਼ਮਸ਼ਾਨਘਾਟ ਜਾ ਕੇ ਲੱਕੜਾਂ, ਘਿਓ, ਹਵਨ ਸਮੱਗਰੀ ਤੇ ਹੋਰ ਲੋੜੀਂਦੇ ਪ੍ਰਬੰਧ ਕਰ ਕੇ ਰੱਖਦੇ ਹਨ। ਵਿਸ਼ਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਸੇਵਾ ਕਰ ਕੇ ਬਹੁਤ ਸਕੂਨ ਮਿਲਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News