ਚੰਡੀਗੜ੍ਹ ਛੇੜਛਾੜ ਮਾਮਲਾ : ਪੀੜਤ ਕੁੜੀ ਦੀ ਵਾਇਰਲ ਤਸਵੀਰ ਦਾ ਸੱਚ ਆਇਆ ਸਾਹਮਣੇ

Tuesday, Aug 08, 2017 - 01:27 PM (IST)

ਚੰਡੀਗੜ੍ਹ : ਚੰਡੀਗੜ੍ਹ ਛੇੜਛਾੜ ਮਾਮਲੇ 'ਚ ਪੀੜਤ ਕੁੜੀ ਵਰਣਿਕਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ 2 ਲੜਕਿਆਂ ਨਾਲ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ 'ਚ ਦਿਖਾਈ ਦੇ ਰਹੇ ਲੜਕੇ ਉਹੀ ਹਨ, ਜਿਨ੍ਹਾਂ ਨੇ ਵਰਣਿਕਾ ਨਾਲ ਛੇੜਖਾਨੀ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਰਣਿਕਾ ਨੇ ਸਭ ਕੁਝ ਜਾਣ-ਬੁੱਝ ਕੇ ਸਾਜਿਸ਼ ਤਹਿਤ ਕਰਵਾਇਆ ਹੈ ਪਰ ਅਜੇ ਇਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਇਸ ਤਸਵੀਰ 'ਚ ਕਿੰਨੀ ਸੱਚਾਈ ਹੈ, ਇਹ ਤਾਂ ਅੱਗੇ ਦੀ ਜਾਂਚ 'ਚ ਹੀ ਪਤਾ ਲੱਗੇਗਾ। ਵਾਇਰਲ ਤਸਵੀਰ ਬਾਰੇ ਵਰਣਿਕਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਤਸਵੀਰ 'ਚ ਉਹ ਲੜਕੇ ਨਹੀਂ ਹਨ, ਸਗੋਂ ਉਹ ਉਸ ਦੇ ਵਧੀਆ ਦੋਸਤ ਹਨ ਅਤੇ ਇਹ ਲੋਕ ਇੱਥੇ ਰਹਿੰਦੇ ਵੀ ਨਹੀਂ ਹੈ। ਵਰਣਿਕਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਉਸ ਦੇ ਚਰਿੱਤਰ 'ਤੇ ਸਵਾਲ ਚੁੱਕ ਰਹੇ ਹਨ। ਉਸ ਨੇ ਕਿਹਾ ਕਿ ਮੈਂ ਸੱਚ ਦੱਸਦੀ ਹਾਂ ਪਰ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਝੂਠੀਆਂ ਤਸਵੀਰਾਂ ਵਾਇਰਲ ਕਰ ਰਹੇ ਹਨ, ਉਨ੍ਹਾਂ ਦੇ ਖਿਲਾਫ ਉਹ ਸ਼ਿਕਾਇਤ ਕਰੇਗੀ। ਉਸ ਨੇ ਇਹ ਵੀ ਕਿਹਾ ਕਿ ਉਹ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਨੂੰੰ ਨਹੀਂ ਜਾਣਦੀ ਸੀ । ਵਾਰਦਾਤ ਦੌਰਾਨ ਹੀ ਪਹਿਲੀ ਵਾਰ ਉਸ ਨੇ ਵਿਕਾਸ ਨੂੰ ਦੇਖਿਆ ਸੀ। ਇਸ ਲਈ ਸਾਡੀ ਜਾਂਚ 'ਚ ਵਿਕਾਸ ਨੂੰ ਬਚਾਉਣ ਲਈ ਚੰਡੀਗੜ੍ਹ ਦੀ ਬਹਾਦਰ ਬੇਟੀ ਨੂੰ ਬਦਨਾਮ ਕਰਨ ਵਾਲੀ ਤਸਵੀਰ ਝੂਠੀ ਸਾਬਿਤ ਹੋਈ ਹੈ।


Related News