ਵਟਸਐਪ ''ਤੇ ਸ਼ੁਰੂ ਹੋਇਆ ਗਾਲੀ ਗਲੋਚ ਦਾ ਸਿਲਸਿਲਾ ਹਿੰਸਕ ਕੁੱਟ-ਮਾਰ ਤਕ ਪੁੱਜਾ

07/01/2018 6:02:20 AM

ਫਗਵਾੜਾ, (ਜਲੋਟਾ)— ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ਵਿਚ ਸੋਸ਼ਲ ਮੀਡੀਆ ਦੀ ਮਸ਼ਹੂਰ ਮੈਸੇਜ ਐਪ ਵਟਸਐਪ ਦੇ ਇਕ ਗਰੁੱਪ ਦੋ ਪੱਖਾਂ ਵਿਚ ਸ਼ੁਰੂ ਹੋਇਆ ਗਾਲੀ ਗਲੋਚ ਦਾ ਮਾਮਲਾ ਹਿੰਸਕ ਕੁੱਟ-ਮਾਰ ਤਕ ਪੁੱਜਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਪੁਲਸ ਥਾਣਾ ਸਤਨਾਮਪੁਰਾ ਵਿਚ ਪੁਲਸ ਨੇ 9 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁੱਟਮਾਰ ਵਿਚ ਸ਼ਾਮਲ ਰਹੇ ਦੋਵਾਂ ਪੱਖਾਂ ਦੇ ਜਿਨ੍ਹਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਵਿਸ਼ਾਲ ਪੁੱਤਰ ਕਸ਼ਮੀਰ ਲਾਲ, ਗੋਲੂ, ਕੁਮਤਾ, ਬਿੰਦਰ, ਸੁਨੀਤਾ ਰਾਣੀ, ਨਿੱਕੂ, ਅਰਜੁਨ ਬਾਗਲਾ, ਹੈਪੀ ਤੇਕਾਲੂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਮਾਮਲੇ ਨੂੰ ਲੈ ਕੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਪੁਲਸ ਜਾਂਚ ਜਾਰੀ ਹੈ। 


Related News