ਪੰਜਾਬੀਆਂ ਦੀ ਜੇਬ ''ਤੇ ਪਈ ''ਜੰਗ'' ਦੀ ਮਾਰ! ਪ੍ਰੀਮੀਅਮ ਪੈਟਰੋਲ ਹੋਇਆ ਮਹਿੰਗਾ
Friday, Mar 20, 2026 - 09:15 PM (IST)
ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)-ਪਿਛਲੇ ਦਿਨਾਂ ਤੋਂ ਇਜ਼ਰਾਈਲ ਤੇ ਈਰਾਨ ਵਿਚਕਾਰ ਵਧਦੇ ਤਣਾਅ ਦਾ ਅਸਰ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਤਰਰਾਸ਼ਟਰੀ ਹਾਲਾਤਾਂ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਵਿੱਚ ਐਕਸਟਰਾ ਪ੍ਰੀਮੀਅਰ ਪਾਵਰ ਪੈਟਰੋਲ ਦੀ ਕੀਮਤ 105 ਰੁਪਏ ਤੋਂ ਵੱਧ ਕੇ 107 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਸਰਕਾਰ ਨੇ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ, ਜਿਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ।
ਆਮ ਲੋਕ ਪਹਿਲਾਂ ਹੀ ਇਸ ਮਹਿੰਗਾਈ ਦੇ ਦਬਾਅ ਤੋਂ ਪੀੜਤ ਹਨ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ। ਇਸਦਾ ਸਪੱਸ਼ਟ ਤੌਰ 'ਤੇ ਰੋਜ਼ਾਨਾ ਖਰਚਿਆਂ 'ਤੇ ਅਸਰ ਪਵੇਗਾ। ਜੇਕਰ ਚੱਲ ਰਹੇ ਅੰਤਰਰਾਸ਼ਟਰੀ ਤਣਾਅ ਅਤੇ ਸੰਭਾਵੀ ਜੰਗ ਦੀ ਸਥਿਤੀ ਬੇ ਰੋਕ ਰਹੀ, ਤਾਂ ਜਨਤਾ ਦੀ ਚਿੰਤਾ ਹੋਰ ਵੱਧ ਸਕਦੀ ਹੈ। ਕਿਉਂਕਿ ਲੋਕਾਂ ਨੂੰ ਤਾ ਪਹਿਲਾਂ ਹੀ ਗੈਸ ਸਿਲੰਡਰ ਲੈਣ ਲਈ ਪਹਿਲਾ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
