ਪਿੰਡ ਸੀਚੇਵਾਲ ਨੂੰ ਅੱਜ ਮਿਲੇਗਾ ''ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ'' ਐਵਾਰਡ

Friday, Aug 07, 2020 - 11:00 AM (IST)

ਪਿੰਡ ਸੀਚੇਵਾਲ ਨੂੰ ਅੱਜ ਮਿਲੇਗਾ ''ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ'' ਐਵਾਰਡ

ਕਾਲਾ ਸੰਘਿਆਂ (ਨਿੱਝਰ)— ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਜਾਂਦੇ 'ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ' ਐਵਾਰਡ ਲਈ ਇਸ ਵਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਨੂੰ ਵੀ ਚੁਣਿਆ ਗਿਆ ਹੈ। ਇਸ ਪਿੰਡ ਨੂੰ ਅੱਜ 'ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ' ਐਵਾਰਡ ਮਿਲੇਗਾ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ

ਪੰਚਾਇਤ ਨੂੰ ਦਿੱਤੇ ਜਾਂਦੇ ਇਸ ਸਨਮਾਨ ਦੀ ਰਾਸ਼ੀ 5 ਤੋਂ 10 ਲੱਖ ਰੁਪਏ ਹੋਵੇਗੀ। ਇਹ ਸਨਮਾਨ ਪਿੰਡ 'ਚ ਪੰਚਾਇਤ ਵੱਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। 2018-19 ਦੇ ਸਨਮਾਨ ਨੂੰ ਪ੍ਰਾਪਤ ਕਰਕੇ ਸੀਚੇਵਾਲ ਨਿਵਾਸੀ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਜਾਇਜ਼ ਵੀ ਹੈ, ਕਿਉਂਕਿ ਸਨਮਾਨ ਦੇ ਅਸਲ ਹੱਕਦਾਰ ਇਹ ਲੋਕ ਹੀ ਹਨ। ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਹਨ, ਬੀਬੀਆਂ ਨੇ ਆਪਣੇ ਨਿੱਜੀ ਮਸਲਿਆਂ ਲਈ ਕਮੇਟੀ ਬਣਾਈ ਹੈ, ਪਾੜ੍ਹਿਆਂ ਲਈ ਸਿੱਖਿਆ ਸੰਸਥਾਨ ਹਨ, ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਰੁਜ਼ਗਾਰ ਮਿਲਦਾ ਹੈ, ਕਿਸਾਨਾਂ ਨੇ ਖੇਤੀ ਲਈ ਯੋਗ ਪ੍ਰਬੰਧ ਕੀਤੇ ਹੋਏ ਹਨ। ਹੋਰ ਤਾਂ ਹੋਰ ਪੰਛੀਆਂ ਲਈ ਹਰੇ ਭਰੇ ਰੁੱਖ਼ਾਂ ਦੀ ਵੀ ਭਰਮਾਰ ਹੈ। ਵਰਣਨਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਨ ਦੇ ਖੇਤਰ 'ਚ ਇਨਕਲਾਬੀ ਕੰਮ ਕਰਨ ਨਾਲ ਉਨ੍ਹਾਂ ਦਾ ਇਹ ਪਿੰਡ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ 'ਚ ਆ ਗਿਆ ਹੈ।
ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ


author

shivani attri

Content Editor

Related News