ਅਦਾਕਾਰ ਧਰਮਿੰਦਰ ਦੇ ਪਿੰਡ ਨਸਰਾਲੀ ਦਾ ਗੱਭਰੂ ਕੈਨੇਡਾ ''ਚ ਬਣਿਆ ਜੱਜ! ਪੰਜਾਬੀ ਭਾਈਚਾਰੇ ''ਚ ਖੁਸ਼ੀ ਦੀ ਲਹਿਰ

Sunday, May 24, 2026 - 09:42 PM (IST)

ਅਦਾਕਾਰ ਧਰਮਿੰਦਰ ਦੇ ਪਿੰਡ ਨਸਰਾਲੀ ਦਾ ਗੱਭਰੂ ਕੈਨੇਡਾ ''ਚ ਬਣਿਆ ਜੱਜ! ਪੰਜਾਬੀ ਭਾਈਚਾਰੇ ''ਚ ਖੁਸ਼ੀ ਦੀ ਲਹਿਰ

ਵੈਨਕੂਵਰ (ਮਲਕੀਤ ਸਿੰਘ) – ਮਰਹੂਮ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਪਿੰਡ ਨਸਰਾਲੀ (ਲੁਧਿਆਣਾ) ਨਾਲ ਸੰਬੰਧਿਤ ਪੰਜਾਬੀ ਮੂਲ ਦੇ ਨੌਜਵਾਨ ਵਕੀਲ ਨੇ ਕੈਨੇਡਾ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ਜੱਜ ਬਣ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਵਿਕਰਮਜੀਤ ਔਜਲਾ ਨਾਂ ਦੇ ਇਸ ਹੋਣਹਾਰ ਨੌਜਵਾਨ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਜੱਜ ਨਿਯੁਕਤ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਕ ਔਜਲਾ ਪਰਿਵਾਰ ਸਾਲ 1976 ਵਿੱਚ ਪੰਜਾਬ ਤੋਂ ਕੈਨੇਡਾ ਆ ਵੱਸਿਆ ਸੀ। ਵਿਕਰਮਜੀਤ ਔਜਲਾ ਦੀ ਪਰਵਰਿਸ਼ ਅਤੇ ਪੜ੍ਹਾਈ ਵੀ ਕੈਨੇਡਾ ਵਿੱਚ ਹੀ ਹੋਈ। ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਲੰਬੇ ਸਮੇਂ ਤੋਂ ਕਾਨੂੰਨੀ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਨਿਯੁਕਤੀ ਨੂੰ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕ੍ਰਾਊਨ ਅਟਾਰਨੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਤੋਂ ਬਾਅਦ ਪੰਜਾਬ ਅਤੇ ਕੈਨੇਡਾ ਦੋਵਾਂ ਥਾਵਾਂ ‘ਤੇ ਖੁਸ਼ੀ ਦਾ ਮਾਹੌਲ ਹੈ। ਸੋਸ਼ਲ ਮੀਡੀਆ ‘ਤੇ ਵੀ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਈ ਲੋਕਾਂ ਨੇ ਇਸਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦੱਸਿਆ ਹੈ ਕਿ ਮਿਹਨਤ ਅਤੇ ਲਗਨ ਨਾਲ ਵਿਦੇਸ਼ਾਂ ਵਿੱਚ ਵੀ ਵੱਡੇ ਅਹੁਦੇ ਹਾਸਲ ਕੀਤੇ ਜਾ ਸਕਦੇ ਹਨ।


author

Inder Prajapati

Content Editor

Related News