ਵਿਜੀਲੈਂਸ ਤੇ GST ਵਿਭਾਗ ਦਾ ਸਾਂਝਾ ਐਕਸ਼ਨ ਬਣਿਆ ਬਾਹੂਬਲੀਆਂ ’ਤੇ ਬ੍ਰਹਮਅਸਤਰ, ਨੇਤਾ ਨੇ ਕੀਤਾ ਪੱਲਾ ਸਾਫ਼
Sunday, May 16, 2021 - 10:24 AM (IST)
ਅੰਮ੍ਰਿਤਸਰ (ਇੰਦਰਜੀਤ) - ਪੁਲਸ, ਵਿਜੀਲੈਂਸ ਅਤੇ ਜੀ. ਐੱਸ. ਟੀ. ਵਿਭਾਗ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਕਾਰਨ ਵਿਜੀਲੈਂਸ ਵਿਭਾਗ ਨੇ ਦਰਜਨਾਂ ਟੈਕਸੇਸ਼ਨ ਅਧਿਕਾਰੀਆਂ ’ਤੇ ਕੇਸ ਦਰਜ ਕੀਤੇ ਸਨ। ਇਸ ਵਿੱਚ ਕਈ ਲੋਕ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਅਤੇ ਕੁਝ ਲੋਕ ਅਜੇ ਵੀ ਜੇਲ੍ਹ ਅੰਦਰ ਹਨ। ਦੋਵਾਂ ਵਿਭਾਗਾਂ ਵਿੱਚ ਅਜੇ ਤਣਾਅ ਜਾਰੀ ਹੈ, ਜਿਸ ਦੇ ਬਾਵਜੂਦ ਵਿਜੀਲੈਂਸ ਬਿਊਰੋ ਨੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਇਕ ਅਜਿਹੇ ਵਿਅਕਤੀ ’ਤੇ ਪਰਚਾ ਦਰਜ ਕੀਤਾ, ਜੋ ਜੀ. ਐੱਸ. ਟੀ. ਮੋਬਾਇਲ ਵਿੰਗ ਵਿੱਚ ਤਾਇਨਾਤ ਇਕ ਅਧਿਕਾਰੀ ਨੂੰ ਰਿਸ਼ਵਤ ਦੇਣਾ ਚਾਹੁੰਦਾ ਸੀ। ਇਹ ਪਹਿਲੀ ਕਿਸਮ ਦਾ ਕੇਸ ਹੈ, ਜਿਸ ਵਿੱਚ ਰਿਸ਼ਵਤ ਮੰਗਣ ਵਾਲੇ ਅਧਿਕਾਰੀ ਖ਼ਿਲਾਫ਼ ਨਹੀਂ ਰਿਸ਼ਵਤ ਦੀ ਆਫ਼ਰ ਕਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਹੈ, ਕਿਉਂਕਿ ਅਧਿਕਾਰੀ ਮੁਲਜ਼ਮ ਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਨਹੀਂ ਦੇਣਾ ਚਾਹੁੰਦਾ ਸੀ ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਉਧਰ ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਐਕਸ਼ਨ ਟੈਕਸ ਮਾਫੀਆ ਅਤੇ ਬਾਹੂਬਲੀਆਂ ’ਤੇ ਬ੍ਰਹਮਾਸਤਰ ਦਾ ਕੰਮ ਕਰੇਗਾ। ਇਹ ਉਸ ਘਟਨਾਕ੍ਰਮ ਦੀਆਂ ਕੜੀਆਂ ਹਨ, ਜਿਸ ਵਿੱਚ ਜਲੰਧਰ ਇਲਾਕੇ ਦੇ ਇਕ ਪਾਸੇ ਮਾਫ਼ੀਆ ਨੇ ਜੀ.ਐੱਸ.ਟੀ. ਮੋਬਾਇਲ ਵਿੰਗ ਵਿੱਚ ਤਾਇਨਾਤ ਸਹਾਇਕ ਕਮਿਸ਼ਨਰ ਨੂੰ ਰਿਸ਼ਵਤ ਦੇਣ ਦੀ ਆਫਰ ਕੀਤੀ। ਵਾਰ-ਵਾਰ ਉਸ ਨੂੰ ਰਿਸ਼ਵਤ ਦੀ ਰਕਮ ਸਵੀਕਾਰ ਕਰਨ ਲਈ ਦਬਾਅ ਪਾਉਂਦਾ ਅਤੇ ਪ੍ਰੇਸ਼ਾਨ ਕਰਦਾ ਸੀ। ਅਧਿਕਾਰੀ ਈਮਾਨਦਾਰੀ ਨਾਲ ਕੰਮ ਲੈਣਾ ਚਾਹੁੰਦਾ ਸੀ ਅਤੇ ਇਸ ਗੱਲ ਤੋਂ ਆਪਣੇ ਆਤਮ ਸਨਮਾਨ ’ਤੇ ਠੇਸ ਮੰਨਦਾ ਸੀ ਅਤੇ ਕਾਫ਼ੀ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਆਖਰਕਾਰ ਅਧਿਕਾਰੀ ਨੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਟਰੈਪ ਲਗਾ ਕੇ ਵਿਜੀਲੈਂਸ ਟੀਮ ਨੇ ਵਿਅਕਤੀ ਨੂੰ ਕਾਬੂ ਕਰ ਲਿਆ।
ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ
ਉਧਰ ਵਿਜੀਲੈਂਸ ਵਿਭਾਗ ਨੇ ਅਧਿਕਾਰੀ ਦੀ ਗੱਲ ਨੂੰ ਵਾਜਬ ਠਹਿਰਾਉਂਦੇ ਹੋਏ ਤੁਰੰਤ ਐਕਸ਼ਨ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਇਸ ਸਾਂਝੇ ਐਕਸ਼ਨ ਵਿੱਚ ਇਕ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜੇਕਰ ਵਿਭਾਗ ਤਾਲਮੇਲ ਕਰ ਕੇ ਚੱਲਣ ਤਾਂ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਨ ਵਿੱਚ ਸਰਕਾਰ ਨੂੰ ਲਾਭ ਹੋ ਸਕਦਾ ਹੈ। ਉਧਰ ਇਸ ਦੇ ਪਾਜ਼ੇਟਿਵ ਸਾਈਡ ਇਫੈਕਟ ਦੇ ਤੌਰ ’ਤੇ ਉਨ੍ਹਾਂ ਮੰਤਰੀਆਂ ’ਤੇ ਦਬਾਅ ਪਵੇਗਾ, ਜੋ ਬੇਬਾਕ ਹੋ ਕੇ ਟੈਕਸ ਮਾਫ਼ੀਆ ਦੇ ਪੱਖ ਵਿੱਚ ਵਿਭਾਗੀ ਅਧਿਕਾਰੀਆਂ ਨੂੰ ਲੰਮੇ ਸਮੇਂ ਤੋਂ ਧਮਕਾਉਂਦੇ ਰਹੇ ਹਨ ਪਰ ਹੁਣ ਇਹ ਲੋਕ ਪੱਲ੍ਹਾ ਝਾੜਣ ਲੱਗੇ ਹਨ।
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
ਮਾਫੀਆ ’ਤੇ ਵਧੇਗਾ ਵਿਭਾਗੀ ਦਬਾਓ
ਪਿਛਲੇ ਕਈ ਸਾਲਾਂ ਤੋਂ ਬੇਬਾਕ ਹੋ ਚੁੱਕੇ ਟੈਕਸ ਮਾਫ਼ੀਆ ਜਿੱਥੇ ਵਿਭਾਗੀ ਅਧਿਕਾਰੀਆਂ ਨੂੰ ਘੁਰਦੇ ਸਨ ਅਤੇ ਦਬੰਗੀ ਤਰੀਕੇ ਨਾਲ ਆਪਣਾ ਕੰਮ ਚਲਾਉਂਦੇ ਸਨ, ਉੱਧਰ ਬਦਲਦੇ ਘਟਨਾਕ੍ਰਮ ਵਿੱਚ ਹੁਣ ਵਿਭਾਗੀ ਅਧਿਕਾਰੀ ਚਾਹੇ ਉਹ ਐਕਸਾਈਜ਼ ਐਂਡ ਟੈਕਸੇਸ਼ਨ ਜੀ. ਐੱਸ. ਟੀ. ਦਾ ਹੋਵੇ ਜਾਂ ਵਿਜੀਲੈਂਸ ਦਾ ਜਾਂ ਕਿਸੇ ਹੋਰ ਵਿਭਾਗ ਦਾ ਮਾਫ਼ੀਆ ਖ਼ਿਲਾਫ਼ 2-2 ਹੱਥ ਕਰਨ ਲਈ ਹਮੇਸ਼ਾ ਤਿਆਰ ਰਹੇਗਾ। ਇਸ ਨਵੇਂ ਐਕਸ਼ਨ ਨਾਲ ਉਨ੍ਹਾਂ ਦਾ ਮਨੋਬਲ ਬਣ ਚੁੱਕਾ ਹੈ ਅਤੇ ਮਾਫ਼ੀਆ ਦੇ ਹੌਸਲੇ ਪਸਤ ਹੋ ਰਹੇ ਹਨ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)
ਰਿਸ਼ਵਤ ਲੈਣਾ ਅਤੇ ਦੇਣਾ ਦੋਨੋਂ ਹੁੰਦੇ ਹਨ ਜੁਰਮ
ਸੰਵਿਧਾਨਕ ਮਾਨਤਾ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਰਿਸ਼ਵਤ ਲੈਂਦਾ ਹੈ ਤਾਂ ਉਹ ਗੁਨਾਹਗਾਰ ਹੁੰਦਾ ਹੈ, ਉਧਰ ਦੂਸਰੇ ਪਾਸੇ ਜੇਕਰ ਕੋਈ ਵਿਅਕਤੀ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਾ ਹੈ ਜਾਂ ਦੇਣ ਲਈ ਮਜਬੂਰ ਕਰਦਾ ਹੈ ਤਾਂ ਵੀ ਉਹ ਇਸ ਅਪਰਾਧ ਵਿਚ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਨ੍ਹਾਂ ਸਾਰੇ ਤੱਥਾਂ ਦੇ ਬਾਵਜੂਦ ਰਿਸ਼ਵਤ ਲੈਣ ਵਾਲਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉੱਧਰ ਰਿਸ਼ਵਤ ਦੇਣ ਵਾਲਾ ਹਮੇਸ਼ਾ ਬੇਚਾਰਾ ਹੁੰਦਾ ਹੈ ਪਰ ਹੁਣ ਰਿਸ਼ਵਤ ਦੇਣ ਵਾਲਿਆਂ ’ਤੇ ਵੀ ਕੋਈ ਵਿਭਾਗੀ ਸ਼ਿਕੰਜਾ ਕੱਸਣ ਲਈ ਅੱਗੇ ਵਧ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ
‘ਜਗ ਬਾਣੀ’ ਨੇ ਪਹਿਲਾਂ ਹੀ ਦਿੱਤਾ ਸੀ ਆਈਡੀਆ
ਐਕਸ਼ਨ ਦੇ ਪੰਜ ਦਿਨ ਪਹਿਲਾਂ 6 ਮਈ ਨੂੰ ‘ਜਗ ਬਾਣੀ’ ਵਿੱਚ ਪ੍ਰਕਾਸ਼ਿਤ ਇਕ ਖ਼ਬਰ ਰਾਹੀਂ ਇਹ ਦੱਸਿਆ ਗਿਆ ਸੀ ਕਿ ਵਿਜੀਲੈਂਸ ਬਿਊਰੋ ਅਤੇ ਜੀ. ਐੱਸ. ਟੀ. ਦੋਨਾਂ ਵਿਭਾਗ ਜੇਕਰ ਮਿਲ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਤਾਂ ਸਰਕਾਰ ਦੇ ਟੈਕਸ ਵਿੱਚ ਟੈਕਸ ਬਚ ਸਕਦਾ ਹੈ ਅਤੇ ਟੈਕਸ ਮਾਫ਼ੀਆ ’ਤੇ ਲਗਾਮ ਕੱਸੇਗੀ। ਸਮਾਚਾਰ ਪ੍ਰਕਾਸ਼ਿਤ ਹੋਣ ਦੇ ਸਿਰਫ਼ 5 ਦਿਨਾਂ ਬਾਅਦ ਧਮਾਕਾ ਹੋਇਆ ਅਤੇ ਜੀ. ਐੱਸ. ਟੀ. ਅਧਿਕਾਰੀ ਨੇ ਰਿਸ਼ਵਤ ਦੇਣ ਵਾਲੇ ਨੂੰ ਵਿਜੀਲੈਂਸ ਦੇ ਹੱਥੀਂ ਫੜਵਾ ਕੇ ਇਸ ਮਸ਼ਵਰੇ ਨੇ ਮੋਹਰ ਲਗਾ ਦਿੱਤੀ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)