ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ''ਚ ਮੀਟਰ ਰੀਡਰ ਗ੍ਰਿਫ਼ਤਾਰ

Thursday, Mar 02, 2023 - 09:45 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਵਿਜੀਲੈਂਸ ਵੱਲੋਂ ਮੀਟਰ ਰੀਡਰ ਗੁਰਮੀਤ ਸਿੰਘ, ਸਬ ਡਵੀਜਨ, ਸ੍ਰੀ ਮੁਕਤਸਰ ਸਾਹਿਬ ਨੂੰ 500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੀਟਰ ਰੀਡਰ ਨੂੰ ਸੰਦੀਪ ਕੁਮਾਰ ਵਾਸੀ ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁੱਖ ਮੰਤਰੀ ਐਂਟੀ ਕੁਰੱਪਸ਼ਨ ਐਕਸ਼ਨਲਾਈਨ ਉਪਰ ਪ੍ਰਾਪਤ ਆਨਲਾਈਨ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬੋਲੇ ਪ੍ਰੋ. ਸਰਚਾਂਦ ਸਿੰਘ, ਕਹੀਆਂ ਇਹ ਗੱਲਾਂ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਬਿਜਲੀ ਮੁਲਾਜ਼ਮ ਨੇ ਉਸਦੀ ਆਟਾ ਚੱਕੀ ਦੇ ਮੀਟਰ ਦੀ ਰੀਡਿੰਗ ਸਮੇਂ ਬਿਜਲੀ ਦੇ ਵੱਧ ਲੋਡ ਦਾ ਡਰਾਵਾ ਦੇ ਕੇ ਸ਼ਿਕਾਇਤਕਰਤਾ ਪਾਸੋਂ 2,000 ਰੁਪਏ ਰਿਸ਼ਵਤ ਮੰਗੀ ਸੀ ਅਤੇ 500 ਰੁਪਏ ਬਤੌਰ ਰਿਸ਼ਵਤ ਹਾਸਲ ਕੀਤੀ ਸੀ ਜਿਸ ਕਰਕੇ  ਸ਼ਿਕਾਇਤਕਰਤਾ ਨੇ ਇਹ ਪੈਸੇ ਲੈਂਦੇ ਦੀ ਵੀਡਿਓ ਰਿਕਾਰਡਿੰਗ ਕਰ ਲਈ ਸੀ। ਉਸ ਨੇ ਇਹ ਵੀਡੀਓ ਵਿਜੀਲੈਂਸ ਨੂੰ ਸ਼ਿਕਾਇਤ ਦੇ ਨਾਲ ਬਤੌਰ ਸਬੂਤ ਦੇ ਦਿੱਤੀ।

ਪੂਰੇ ਮਾਮਲੇ 'ਚ ਦੱਸ ਦੇਈਏ ਕਿ 28 ਫਰਵਰੀ ਨੂੰ ਗੁਰਮੀਤ ਸਿੰਘ ਵਿਭਾਗ ਤੋਂ ਸੇਵਾ ਮੁਕਤੀ ਲੈ ਚੁੱਕਿਆ ਹੈ ਤੇ ਜੇਕਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲਏ ਗਏ ਐਕਸ਼ਨ ਦੀ ਗੱਲ ਕਰੀਏ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੀਡੀਓ ਦੇ ਅਧਾਰ ਤੇ 6 ਫਰਵਰੀ ਨੂੰ ਵਿਭਾਗ ਵੱਲੋਂ ਗੁਰਮੀਤ ਸਿੰਘ ਨੂੰ ਸਸਪੈਂਡ ਕੀਤਾ ਜਾਂਦਾ ਹੈ ਅਤੇ 27 ਫਰਵਰੀ ਨੂੰ ਉਸਨੂੰ ਬਹਾਲ ਕਰ ਦਿੱਤਾ ਜਾਂਦਾ ਹੈ। 28 ਫਰਵਰੀ ਨੂੰ ਗੁਰਮੀਤ ਸਿੰਘ ਦੀ ਸੇਵਾ ਮੁਕਤੀ ਹੋ ਜਾਂਦੀ ਹੈ।


Mandeep Singh

Content Editor

Related News