ਸ਼ੰਕਰ ’ਚ ਪੁਲਸ ਚੌਂਕੀ ਤੋਂ ਕੁਝ ਹੀ ਦੂਰੀ ''ਤੇ ਸ਼ਰੇਆਮ ‘ਚਿੱਟਾ’ ਵਿਕਣ ਦੀਆਂ ਵੀਡੀਓਜ਼ ਹੋ ਰਹੀਆਂ ਵਾਇਰਲ

Monday, Jul 31, 2023 - 11:33 AM (IST)

ਸ਼ੰਕਰ ’ਚ ਪੁਲਸ ਚੌਂਕੀ ਤੋਂ ਕੁਝ ਹੀ ਦੂਰੀ ''ਤੇ ਸ਼ਰੇਆਮ ‘ਚਿੱਟਾ’ ਵਿਕਣ ਦੀਆਂ ਵੀਡੀਓਜ਼ ਹੋ ਰਹੀਆਂ ਵਾਇਰਲ

ਨਕੋਦਰ (ਪਾਲੀ)- ਅੱਜ ਪੰਜਾਬ ਦੇ ਹਾਲਾਤ ਵੇਖਣ ਤੋਂ ਪਤਾ ਲੱਗਦਾ ਹੈ ਕਿ ਬਹੁਤ ਖ਼ਰਾਬ ਅਤੇ ਤਰਸਯੋਗ ਬਣੇ ਹੋਏ ਹਨ। ਸਰਕਾਰਾਂ ਆਈਆਂ ਅਤੇ ਗਈਆਂ, ਜਿਨ੍ਹਾਂ ਨੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ, ਜੋ ਸਭ ਹਵਾ ਹੋ ਗਈਆਂ। ਸਰਕਾਰਾਂ ਦੇ ਮੰਤਰੀਆਂ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਵਾਅਦੇ ਕੀਤੇ ਸਨ, ਜੋ ਕਦੇ ਵੀ ਪੂਰੇ ਨਹੀਂ ਹੋ ਸਕਦੇ ਸਨ। ਜੇਕਰ ਨਕੋਦਰ ਸਬ-ਡਿਵੀਜ਼ਨ ਦੇ ਪੁਲਸ ਥਾਣਾ ਸਦਰ ਤਹਿਤ ਆਉਂਦੇ ਪਿੰਡ ਸ਼ੰਕਰ ’ਚ ਪੁਲਸ ਚੌਂਕੀ ਦੇ ਕੁਝ ਹੀ ਦੂਰੀ ’ਤੇ ਸ਼ਰੇਆਮ ਵਿਕ ਰਹੇ ‘ਚਿੱਟੇ’ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਦੀ ਗੱਲ ਕਰੀਏ ਤਾਂ ਵੇਖ ਕੇ ਲੱਗਦਾ ਹੈ ਕਿ ਇਹ ਬਹੁਤ ਵੱਡਾ ਰੈਕੇਟ ਹੈ, ਜਿਸ ਨੂੰ ਰੋਕਣਾ ਲੋਕਲ ਪੁਲਸ ਦੇ ਵੱਸ ਤੋਂ ਬਾਹਰ ਦੀ ਗੱਲ ਹੈ, ਕਿਉਂਕਿ ਸਿਆਸੀ ਆਕਾਵਾਂ ਅਤੇ ਕੁਝ ਕੁ ਮੁਲਾਜ਼ਮਾਂ ਦੀ ਛਤਰ-ਛਾਇਆ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਚਾਹੁਣ ’ਤੇ ਵੀ ਕੁਝ ਨਹੀਂ ਕਰ ਸਕਦੇ। ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੇ ਅਧਿਕਾਰੀਆ ਨੂੰ ਨਸ਼ਾ ਖ਼ਤਮ ਕਰਨ ਲਈ ਸ਼ਖਤ ਆਦੇਸ਼ ਦਿੱਤੇ ਹੋਏ ਹਨ। ਸਾਡੇ ਆਮ ਲੋਕਾਂ ਨੂੰ ‘ਆਪ’ ਸਰਕਾਰ ਤੋਂ ਕਾਫ਼ੀ ਉਮੀਦਾਂ ਹਨ ਪਰ ਕੁਝ ਕਾਲੀਆਂ ਭੇਡਾਂ ਅਧਿਕਾਰੀਆਂ ਨੂੰ ਕੁਝ ਕਰਨ ਨਹੀਂ ਦਿੰਦੀਆਂ।

ਜੇਕਰ ਪਿੰਡ ਸ਼ੰਕਰ ਨੂੰ ‘ਚਿੱਟੇ ਦੀ ਰਾਜਧਾਨੀ’ ਕਹਿ ਲਿਆ ਜਾਵੇ ਤਾਂ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਕੁਝ ਮਹੀਨੇ ਪਹਿਲਾਂ ਪੁਲਸ ਵੱਲੋਂ ਪਿੰਡ ਸ਼ੰਕਰ ’ਚ ਚਿੱਟੇ ਦੇ ਸਮੱਗਲਰਾਂ ਨੂੰ ਫੜਨ ਲਈ ਵੱਡਾ ਆਪ੍ਰੇਸ਼ਨ ਕੀਤਾ ਗਿਆ ਪਰ ਪਿੰਡ ’ਚ ਚਿੱਟੇ ਦੇ ਸਮੱਗਲਰਾਂ ਦਾ ਕੋਈ ਵੀ ਨਾਮੋ-ਨਿਸ਼ਾਨ ਨਹੀਂ ਮਿਲਿਆ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਦਾਲ ਵਿਚ ਕਾਲਾ ਨਹੀਂ, ਸਾਰੀ ਦਾਲ ਹੀ ਕਾਲੀ ਹੈ ਪਰ ਆਖਿਰ ਕਿਉਂ ਪੁਲਸ ਦੇ ਹੱਥ ਖਾਲੀ ਰਹਿੰਦੇ ਸ਼ਾਇਦ ਹੀ ਕਿਸੇ ਪੁਲਸ ਅਧਿਕਾਰੀ ਨੇ ਸੋਚਿਆ ਹੋਵੇਗਾ।

ਇਹ ਵੀ ਪੜ੍ਹੋ-ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ

PunjabKesari

ਵੀਡੀਓ ’ਚ ਔਰਤਾਂ ਸ਼ਰੇਆਮ ਘਰਾਂ ਦੇ ਬਾਹਰ ਵੇਚ ਰਹੀਆਂ ਚਿੱਟਾ
ਨਕੋਦਰ ਦੇ ਪਿੰਡ ਸ਼ੰਕਰ ’ਚ ‘ਚਿੱਟਾ’ ਵਿਕਣ ਦੀਆਂ ਵਾਇਰਲ ਹੋ ਰਹੀਆਂ ਵੱਖ-ਵੱਖ ਵੀਡੀਓਜ਼ ’ਚ ਔਰਤਾਂ ਅਤੇ ਇਕ ਨੌਜਵਾਨ ਦਿਨ-ਦਿਹਾੜੇ ਸ਼ਰੇਆਮ ਆਪਣੇ ਘਰਾਂ ਦੇ ਬਾਹਰ ਸੜਕ ’ਤੇ ਖੜ੍ਹ ਕੇ ਮੋਟਰਸਾਈਕਲ ’ਤੇ ਆਉਂਦੇ ਨੌਜਵਾਨਾਂ ਤੋਂ ਪੈਸੇ ਲੈ ਕੇ ਚਿੱਟਾ ਵੇਚ ਰਹੇ ਹਨ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਕੁਝ ਕਦਮਾਂ ’ਤੇ ਪੁਲਸ ਚੌਂਕੀ ਹੈ ਪਰ ਇਹ ਲੋਕ ਬੇਖ਼ੌਫ਼ ਹੋ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।

ਇਨ੍ਹਾਂ ਪਿੰਡਾਂ ’ਚ ਚੱਲਦਾ ਹੈ ‘ਚਿੱਟੇ’ ਦਾ ਕਾਲਾ ਧੰਦਾ
ਨਕੋਦਰ ਸਬ-ਡਿਵੀਜ਼ਨ ਦੇ ਤਹਿਤ ਆਉਂਦੇ ਪਿੰਡ ਥਾਬਲਕੇ, ਚੱਕ ਕਲਾਂ, ਬਜੂਹਾ, ਸ਼ੰਕਰ, ਮਾਹੂੰਵਾਲ, ਉੱਗੀ, ਸੋਹਲਾ, ਮਾਲੜੀ ਆਦਿ ਪਿੰਡਾਂ ਤੋਂ ਇਲਾਵਾ ਨਕੋਦਰ ਸ਼ਹਿਰ ਕਈ ਮੁਹੱਲਿਆਂ ’ਚ ਚਿੱਟੇ ਦੇ ਸਮੱਗਲਰਾਂ ਨੇ ਆਪਣੇ ਪੈਰ ਪਸਾਰੇ ਹੋਏ ਹਨ। ਇਨ੍ਹਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ਡਰੱਗਸ ਮਾਫ਼ੀਆ ਨਸ਼ੇ ਦੀ ਦਲਦਲ ’ਚ ਫਸੀ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਮੂੰਹ ’ਚ ਧੱਕ ਰਿਹਾ ਹੈ।

‘ਚਿੱਟੇ’ ਦੇ ਸਮੱਗਲਰਾਂ ਨੇ ਇਲਾਕੇ ’ਚ ਬਿਠਾ ਰੱਖੇ ਨੇ ਮੁਖ਼ਬਰ
ਲੋਕਾਂ ਅਨੁਸਾਰ ਚਿੱਟੇ ਦੇ ਵਪਾਰੀਆਂ ਨੇ ਪਿੰਡ ਅਤੇ ਇਲਾਕੇ ’ਚ ਆਪਣੇ ਮੁਖ਼ਬਰ ਬਿਠਾਏ ਹੋਏ ਹਨ, ਜੋ ਪੁਲਸ ਦੇ ਮੁਖ਼ਬਰਾਂ ਤੋਂ ਕਈ ਗੁਣਾ ਤੇਜ਼ ਹਨ, ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਸਭ ਚੀਜ਼ਾਂ ਪਹੁੰਚ ਜਾਂਦੀਆਂ ਹਨ, ਜਿਨ੍ਹਾਂ ਦਾ ਸੰਪਰਕ ਮਹਿਕਮੇ ’ਚ ਬੈਠੇ ਆਪਣੇ ਸਾਥੀਆਂ ਨਾਲ ਹੁੰਦਾ ਹੈ। ਇਹ ਮੁਖ਼ਬਰ ਹਰ ਮਿੰਟ-ਮਿੰਟ ਦੀ ਜਾਣਕਾਰੀ ਸਮੱਗਲਰਾਂ ਨੂੰ ਦਿੰਦੇ ਹਨ ਪਰ ਇਸ ’ਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਇਨ੍ਹਾਂ ਸਮੱਗਲਰਾਂ ਦੇ ਵੀ ਮੁਖ਼ਬਰ ਨਾ ਹੋਣ। ਆਗੂਆਂ ਨੇ ਕਿਹਾ ਸੀ ਕਿ ‘ਆਪ’ ਦੀ ਸਰਕਾਰ ਬਣਦਿਆਂ ਹੀ ਕੁਝ ਹੀ ਦਿਨਾਂ ’ਚ ਚਿੱਟਾ ਨਸ਼ਾ ਪੰਜਾਬ ’ਚੋਂ ਖ਼ਤਮ ਕਰ ਦਿੱਤਾ ਜਾਵੇਗਾ ਪਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਸਪਲਾਈ ਹੋ ਰਿਹਾ ਹੈ।

ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ

ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖ਼ਸ਼ਿਆ ਨਹੀ ਜਾਵੇਗਾ: ਥਾਣਾ ਮੁਖੀ
ਪਿੰਡ ਸ਼ੰਕਰ ’ਚ ਸ਼ਰੇਆਮ ਵਿਕ ਰਹੇ ਨਸ਼ੇ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਸਬੰਧੀ ਜਦ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਲ ਗੱਲ ਕੀਤਾ ਉਨ੍ਹਾਂ ਕਿਹਾ ਵੀਡੀਓ ਵੇਖ ਲਈਆਂ ਗਈਆਂ ਹਨ। ਨਸ਼ੇ ਖ਼ਿਲਾਫ਼ ਕਾਰਵਾਈ ਸਬੰਧੀ ਉਨ੍ਹਾਂ ਕਿਹਾ ਕਿ ਡਰੱਗ ਪ੍ਰਭਾਵਿਤ ਪਿੰਡਾਂ ’ਚ ਸਮੇਂ-ਸਮੇਂ ’ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ। ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ-  ਦਸੂਹਾ 'ਚ ਵੱਡੀ ਵਾਰਦਾਤ, ਡਿਲਿਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕ ’ਤੇ ਕੀਤੀ 38 ਲੱਖ ਦੀ ਲੁੱਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News