ਹੀਟ ਸਟਰੋਕ ਕਾਰਨ ਵੈਟਨਰੀ ਇੰਸਪੈਕਟਰ ਦੀ ਹਾਲਤ ਨਾਜ਼ੁਕ

Thursday, Jun 20, 2024 - 03:59 PM (IST)

ਹੀਟ ਸਟਰੋਕ ਕਾਰਨ ਵੈਟਨਰੀ ਇੰਸਪੈਕਟਰ ਦੀ ਹਾਲਤ ਨਾਜ਼ੁਕ

ਪਠਾਨਕੋਟ (ਅਦਿਤਿਆ): ਸੀ. ਵੀ. ਡੀ. ਛੀਨੀਵਾਲ ਕਲਾਂ ਵਿਖੇ ਤਾਇਨਾਤ ਵੈਟਰਨਰੀ ਇੰਸਪੈਕਟਰ ਰਵਿੰਦਰ ਸਿੰਘ ਗਰਮੀ ਵਿਚ ਡਿਊਟੀ ਦੌਰਾਨ ਹੀਟ ਸਟਰੋਕ ਦਾ ਸ਼ਿਕਾਰ ਹੋ ਗਿਆ। ਉਹ ਪਸ਼ੂ ਪਾਲਣ ਵਿਭਾਗ ਵੱਲੋਂ ਅਤਿ ਦੀ ਗਰਮੀ ਦੌਰਾਨ ਵੈਕਸੀਨ ਲਗਾਉਣ ਦੀ ਡਿਊਟੀ ਨਿਭਾਅ ਰਿਹਾ ਸੀ। ਇਸ ਦੌਰਾਨ ਹੀਟ ਸਟ੍ਰੋਕ ਕਾਰਨ ਉਹ ਡੀ. ਐੱਮ. ਸੀ. ਲੁਧਿਆਣਾ ਵਿਖੇ ਨਾਜ਼ੁਕ ਹਾਲਤ ਵਿਚ ਦਾਖ਼ਲ ਹੈ। ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੈਕਸੀਨ ਦਾ ਸ਼ਡਿਊਲ ਮੌਸਮ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾਵੇ। ਜਿੱਥੇ ਅਤਿ ਦੀ ਗਰਮੀ ਦੌਰਾਨ ਪਸ਼ੂ ਧਨ 'ਤੇ ਸਟਰੈਸ ਪੈਂਦਾ ਹੈ, ਉਥੇ ਮੁਲਾਜ਼ਮ ਵਰਗ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੀ ਲਪੇਟ 'ਚ ਆਇਆ 8 ਸਾਲ ਦਾ ਮਾਸੂਮ ਬੱਚਾ! ਕਹਿੰਦਾ- 'ਕਾਲੂ ਅੰਕਲ ਦਿੰਦੇ ਨੇ ਨਸ਼ਾ'

ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ ਅਤੇ ਜਨਰਲ ਸਕੱਤਰ ਵਿਪਨ ਗੋਇਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਕੰਮਾਂ ਦੌਰਾਨ ਅਨੇਕਾਂ ਸੱਟਾਂ ਅਤੇ ਬਿਮਾਰੀਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਵੈਟਰਨਰੀ ਇੰਸਪੈਕਟਰ ਕੇਡਰ ਨੂੰ ਰਿਸਕ ਅਲਾਂਊਸ ਦਿੱਤਾ ਜਾਵੇ। ਇਸ ਮੌਕੇ ਸੂਬਾ ਵਿਤ ਸਕੱਤਰ ਰਾਜੀਵ ਮਲਹੋਤਰਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਲਵਲੀ ਬਾਂਸਲ, ਵਰਿੰਦਰ ਵਿੱਕੀ, ਜਗਪਾਲ ਸਿੰਘ, ਲਖਵੀਰ ਸਿੰਘ ਸਮੇਤ ਜੱਥੇਬੰਦਕ ਆਗੂ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News