ਵਾਹਨਾਂ ਦੇ ਜ਼ਹਿਰੀਲੇ ਧੂੰਏਂ ਨਾਲ ਲੋਕਾਂ ਦੇ ਰੁਕ ਰਹੇ ਹਨ ਸਾਹ

09/11/2017 6:41:42 AM

ਕਪੂਰਥਲਾ, (ਮਲਹੋਤਰਾ)- ਜ਼ਿਲਾ ਕਪੂਰਥਲਾ 'ਚ ਫੈਲੇ ਵੱਖ-ਵੱਖ ਪ੍ਰਕਾਰ ਦੇ ਪ੍ਰਦੂਸ਼ਣ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੈ ਪਰ ਸੜਕਾਂ 'ਤੇ ਘੁੰਮ ਰਹੇ ਹਜ਼ਾਰਾਂ ਦੀ ਗਿਣਤੀ 'ਚ ਜ਼ਹਿਰੀਲਾ ਧੂੰਆਂ ਛੱਡ ਰਹੇ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਲੋਕਾਂ ਦੇ ਸਾਹ ਰੋਕ ਰਹੇ ਹਨ। ਜਗ੍ਹਾ-ਜਗ੍ਹਾ ਨਾਕੇ ਲਗਾਈ ਬੈਠੀ ਪੁਲਸ ਪਾਰਟੀਆਂ ਉਨ੍ਹਾਂ 'ਤੇ ਕਾਰਵਾਈ ਕਰਨ 'ਚ ਬੇਵਸ ਹਨ। 
ਇਸ ਸਬੰਧੀ ਜਦੋਂ 'ਜਗ ਬਾਣੀ' ਦੀ ਟੀਮ ਵਲੋਂ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਡੀਜ਼ਲ ਨਾਲ ਚੱਲਣ ਵਾਲੇ ਤਿੰਨ ਪਹੀਆ ਵੱਡੇ ਵਾਹਨ ਜੋ ਕਰਤਾਰਪੁਰ ਤੇ ਆਸ-ਪਾਸ ਦੇ ਖੇਤਰਾਂ ਦੇ ਲਈ ਚਲਾਏ ਜਾ ਰਹੇ ਹਨ।
ਨਿਰਧਾਰਿਤ ਗਿਣਤੀ ਤੋਂ ਦੋ ਗੁਣਾ ਜਾਂ ਤਿੰਨ ਗੁਣਾ ਸਵਾਰੀਆਂ ਲੈ ਕੇ ਜਾਣ ਵਾਲੇ ਇਹ ਡੀਜ਼ਲ ਵਾਹਨ ਕਾਫੀ ਪੁਰਾਣੇ ਹਨ। ਜੋ ਆਪਣੇ ਸੰਘਣੇ ਧੂੰਏਂ 'ਚ ਜ਼ਹਿਰ ਛੱਡਦੇ ਹੋਏ ਪੂਰੇ ਵਾਤਾਵਰਣ ਨੂੰ ਜ਼ਹਿਰੀਲਾ ਕਰ ਰਹੇ ਹਨ। ਜੋ ਮਾਨਵ ਜੀਵਨ ਦੇ ਲਈ ਬਹੁਤ ਘਾਤਕ ਹਨ। ਇਸੇ ਤਰ੍ਹਾਂ ਸੜਕਾਂ 'ਤੇ ਚੱਲਣ ਵਾਲੇ ਘੜੁੱਕੇ ਤੇ ਆਟੋ ਰਿਕਸ਼ਾ ਵੀ ਸੜਕਾਂ 'ਤੇ ਜ਼ਹਿਰੀਲਾ ਧੂੰਆਂ ਛੱਡ ਰਹੇ ਹਨ। 
ਇਸ ਸਬੰਧੀ ਜਦੋਂ ਟ੍ਰੈਫਿਕ ਪੁਲਸ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ 'ਚ ਪ੍ਰਦੂਸ਼ਣ ਚੈੱਕ ਸੈਂਟਰਾਂ ਦੀ ਗਿਣਤੀ ਕਾਫੀ ਹੈ। ਵਾਹਨ ਦੇ ਪਾਸ ਸੈਂਟਰ ਦਾ ਸਰਟੀਫਿਕੇਟ ਹੋਣ ਨਾਲ ਉਸਨੂੰ ਚਲਾਨ ਮੁਕਤ ਕੀਤਾ ਜਾਂਦਾ ਹੈ। ਜ਼ਿਲਾ ਪੁਲਸ ਦੇ ਕੋਲ ਡੀਜ਼ਲ ਤੇ ਪੈਟਰੋਲ ਗੱਡੀ ਦਾ ਪ੍ਰਦੂਸ਼ਣ ਮਾਪਣ ਵਾਲਾ ਕੋਈ ਵੀ ਪੈਮਾਨਾ ਨਹੀਂ ਹੈ। ਜਿਸ ਨਾਲ ਉਹ ਵਾਹਨ ਰਾਹੀਂ ਜ਼ਹਿਰੀਲਾ ਧੂੰਆਂ ਫੈਲਾਉਣ ਦਾ ਪਤਾ ਲਗਾ ਸਕੇ। 
ਪ੍ਰਦੂਸ਼ਣ ਸਰਟੀਫਿਕੇਟ ਹੋਣ ਤੋਂ ਬਾਅਦ ਵੀ ਛੱਡ ਰਹੇ ਹਨ ਜ਼ਹਿਰੀਲਾ ਧੂੰਆਂ 
ਸੜਕਾਂ 'ਤੇ ਚੱਲਣ ਵਾਲੇ ਵੱਖ-ਵੱਖ ਪ੍ਰਕਾਰ ਦੇ ਵਾਹਨ ਜਿਨ੍ਹਾਂ ਦੇ ਕੋਲ ਰਜਿਸਟਰਡ ਚੈੱਕ ਪ੍ਰਦੂਸ਼ਣ ਸੈਂਟਰ ਤੇ ਫੋਟੋ ਵਾਲੇ ਪ੍ਰਦੂਸ਼ਣ ਸਰਟੀਫਿਕੇਟ ਹਨ ਪਰ ਉਹ ਸੜਕਾਂ 'ਤੇ ਜ਼ਹਿਰੀਲਾ ਧੂੰਆਂ ਛੱਡ ਰਹੇ ਹਨ। ਇਨ੍ਹਾਂ ਵਾਹਨਾਂ 'ਚ ਦੋ- ਪਹੀਆ ਸਕੂਟਰ, ਮੋਟਰਸਾਈਕਲ ਤੋਂ ਲੈ ਕੇ ਵੱਡੇ ਟਰੱਕ ਟੈਂਕਰ ਸ਼ਾਮਲ ਹਨ, ਜੋ ਜ਼ਿਲਾ ਕਪੂਰਥਲਾ ਦੇ ਨੈਸ਼ਨਲ ਹਾਈਵੇ ਸਮੇਤ ਵੱਖ-ਵੱਖ ਸੜਕਾਂ 'ਤੇ ਜ਼ਹਿਰੀਲਾ ਧੂੰਆਂ ਛੱਡਦੇ ਹੋਏ ਵਾਤਾਵਰਣ ਨੂੰ ਧੁੰਦਲਾ ਕਰ ਰਹੇ ਹਨ। 
ਪੁਲਸ ਦੇ ਕੋਲ ਨਹੀਂ ਹੈ ਸਮੋਕ ਮੀਟਰ ਤੇ ਫੋਰ ਗੈਸ ਐਨਲਾਈਜ਼ਰ 
ਜ਼ਿਲੇ ਦੀ ਟ੍ਰੈਫਿਕ ਪੁਲਸ ਵਲੋਂ ਵੱਖ-ਵੱਖ ਸਥਾਨਾਂ 'ਤੇ ਨਾਕੇ ਲਗਾ ਕੇ ਵਾਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ। ਵਾਹਨ ਚਾਲਕ ਦੇ ਕੋਲ ਪੁਲਸ ਸਿਰਫ ਰਜਿਸਟਰਡ ਪ੍ਰਦੂਸ਼ਣ ਚੈੱਕ ਸੈਂਟਰਾਂ ਦਾ ਸਰਟੀਫਿਕੇਟ ਦੇਖ ਕੇ ਹੀ ਉਸਨੂੰ ਛੱਡ ਦਿੰਦੀ ਹੈ। ਚਾਹੇ ਉਨ੍ਹਾਂ ਦੀ ਗੱਡੀ ਤੋਂ ਨਿਕਲਣ ਵਾਲੇ ਧੂੰਏਂ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ। ਜ਼ਿਲਾ ਪੁਲਸ ਦੇ ਕੋਲ ਅਜਿਹਾ ਕੋਈ ਵੀ ਮੀਟਰ ਨਹੀਂ ਹੈ, ਜਿਸ ਨਾਲ ਉਹ ਵਾਹਨ ਦੇ ਸਾਈਲੈਂਸਰ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰÂਂੇ ਨਾਲ ਉਸਦਾ ਚਲਾਨ ਕੀਤਾ ਜਾ ਸਕੇ। 
ਟ੍ਰੈਫਿਕ ਪੁਲਸ ਸਿਰਫ ਚਲਾਨ ਕਰਨ ਤਕ ਹੀ ਸੀਮਤ 
ਟ੍ਰੈਫਿਕ ਪੁਲਸ ਵਲੋਂ ਵੱਖ-ਵੱਖ ਸਥਾਨਾਂ 'ਤੇ ਨਾਕੇਬੰਦੀ ਕਰਕੇ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ, ਆਰ. ਸੀ. ਨਾ ਹੋਣ ਸਮੇਤ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ। ਜ਼ਿਲਾ ਪੁਲਸ ਵਲੋਂ ਅਧਿਕਾਰੀ ਨੂੰ ਦਿੱਤੇ ਗਏ ਨਿਰਧਾਰਿਤ ਚਲਾਨ ਫਾਰਮਾਂ ਨੂੰ ਸ਼ਾਮ ਤਕ ਖਤਮ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ। ਜਿਸ ਨੂੰ ਲੈ ਕੇ ਟ੍ਰੈਫਿਕ ਪੁਲਸ ਤੇ ਸਿਟੀ ਪੁਲਸ ਦਾ ਅਧਿਕਾਰੀ ਦਿੱਤੇ ਗਏ ਚਲਾਨ ਫਾਰਮਾਂ ਨੂੰ ਪੂਰਾ ਕਰਨ 'ਚ ਹੀ ਲੱਗਾ ਰਹਿੰਦਾ ਹੈ। ਟ੍ਰੈਫਿਕ ਪੁਲਸ 'ਤੇ ਚਲਾਨਾਂ ਨੂੰ ਲੈ ਕੇ ਪੂਰਾ ਕਰਨ 'ਤੇ ਲੱਗੇ ਜਾਮਾਂ ਨੂੰ ਖੁਲ੍ਹਵਾਉਣ ਤੋਂ ਹੀ ਫੁਰਸਤ ਨਹੀਂ ਮਿਲਦੀ।
ਕੀ ਕਹਿੰਦੇ ਹਨ ਟ੍ਰੈਫਿਕ ਪੁਲਸ ਇੰਚਾਰਜ 
ਇਸ ਸਬੰਧੀ ਜਦੋਂ ਟ੍ਰੈਫਿਕ ਪੁਲਸ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ 'ਚ ਪ੍ਰਦੂਸ਼ਣ ਚੈੱਕ ਸੈਂਟਰਾਂ ਦੀ ਗਿਣਤੀ ਕਾਫੀ ਹੈ। ਵਾਹਨ ਦੇ ਪਾਸ ਸੈਂਟਰ ਦਾ ਸਰਟੀਫਿਕੇਟ ਹੋਣ ਨਾਲ ਉਸਨੂੰ ਚਲਾਨ ਮੁਕਤ ਕੀਤਾ ਜਾਂਦਾ ਹੈ।


Related News