ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ
Monday, Nov 25, 2024 - 06:39 PM (IST)
ਫਰੀਦਕੋਟ (ਜਗਤਾਰ)- ਫਰੀਦਕੋਟ ਸਾਦਿਕ ਰਾਜ ਮਾਰਗ 'ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਰੂਪ ਵਿਚ ਜ਼ਖ਼ਮੀਂ ਹੋਇਆ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ।
ਇਹ ਵੀ ਪੜ੍ਹੋ- ਦਿਓਰ ਦੀ ਦਰਿੰਦਗੀ: ਦੋਸਤ ਨਾਲ ਮਿਲ ਕੇ ਭਰਜਾਈ ਨਾਲ ਕਰ 'ਤਾ ਵੱਡਾ ਕਾਂਡ
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 9 ਵਜੇ ਇਕ ਤੇਜ਼ ਰਫ਼ਤਾਰ ਕਾਰ ਸਾਦਿਕ ਵੱਲ ਨੂੰ ਜਾ ਰਹੀ ਸੀ ਜੋ ਆਪਣੇ ਅੱਗੇ ਜਾ ਰਹੇ ਇਕ ਟਰੈਕਟਰ ਟਰਾਲੇ ਨਾਲ ਪਿੱਛੋਂ ਟਕਰਾਅ ਗਈ, ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਖੱਚੇ ਉੱਡ ਗਏ। ਮੌਕੇ 'ਤੇ ਮੌਜੂਦ ਚਸ਼ਮਦੀਦ ਮੁਤਾਬਿਕ ਉਹ ਆਪਣੀ ਕਾਰ 'ਤੇ ਫਰੀਦਕੋਟ ਵੱਲ ਨੂੰ ਰਿਹਾ ਸੀ, ਇਸ ਦੌਰਾਨ ਬਹੁਤ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਕੋਲੋਂ ਲੰਘੀ 'ਤੇ ਅੱਗੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੇ ਦੱਸਿਆ ਜਦੋਂ ਘਟਨਾ ਸਥਾਨ ਦੇ ਜਾ ਕੇ ਦੇਖਿਆ ਤਾਂ ਕਾਰ ਵਿਚ ਚਾਰ ਲੋਕ ਸਵਾਰ ਸਨ ਜਿੰਨਾਂ ਵਿਚ 3 ਮੁੰਡੇ ਅਤੇ ਇਕ ਕੁੜੀ ਮੌਜੂਦ ਸੀ, ਜਿਸ ਨੇ ਲਾਲ ਚੂੜਾ ਅਤੇ ਲਾਲ ਸੂਟ ਪਹਿਨਿਆ ਹੋਇਆ ਸੀ। ਦੇਖਣ ਤੋਂ ਲਗਦਾ ਸੀ ਕਿ ਉਸ ਦੀ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੋਵੇ। ਉਨ੍ਹਾਂ ਦੱਸਿਆ ਕਿ ਕਾਰ ਵਿਚ ਸਵਾਰ 2 ਮੁੰਡਿਆਂ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਇਕ ਕੁੜੀ ਗੰਭੀਰ ਹਾਲਤ ਵਿਚ ਸੀ ਜਿਸ ਨੂੰ ਉਨ੍ਹਾਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ।ਉਹਨਾਂ ਦੱਸਿਆ ਕਿ ਕਾਰ ਸਵਾਰਾਂ ਦਾ ਚੌਥਾ ਸਾਥੀ ਬਿਲਕੁਲ ਠੀਕ ਹੈ।
ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ
ਇਸ ਦੌਰਾਨ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਫਰੀਦਕੋਟ ਦੇ ਮੁੱਖ ਅਫਸਰ ਸੁਖਦਰਸ਼ਨ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸਾਦਿਕ ਰੋਡ ਤੇ ਇਕ ਕਾਰ ਅਤੇ ਟਰੈਕਟਰ ਦੀ ਟੱਕਰ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਜਾ ਕੇ ਵੇਖਿਆ ਤਾਂ ਕਾਰ ਵਿਚ ਸਵਾਰ 2 ਮੁੰਡਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਕੁੜੀ ਗੰਭੀਰ ਜ਼ਖ਼ਮੀ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਲਈ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੋਵੇਂ ਮੁੰਡੇ ਪਿੰਡ ਕੰਮੇਆਣਾ ਦੇ ਰਹਿਣ ਵਾਲੇ ਸਨ ਅਤੇ ਕੁੜੀ ਬਾਰੇ ਹਾਲੇ ਕੁਝ ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8