ਸੜਕ ਹਾਦਸੇ ’ਚ 1 ਮੌਤ
Wednesday, Dec 18, 2024 - 06:09 PM (IST)
ਫ਼ਰੀਦਕੋਟ (ਰਾਜਨ) : ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਥਾਣਾ ਸਦਰ ਵਿਖੇ ਇਕ ਮੋਟਰਸਾਈਕਲ ਚਾਲਕ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨਕਰਤਾ ਮਨਇੰਦਰ ਸਿੰਘ ਵਾਸੀ ਮਚਾਕੀ ਖੁਰਦ ਨੇ ਦੱਸਿਆ ਕਿ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਸਾਦਿਕ ਤੋਂ ਮਚਾਕੀ ਵੱਲ ਆ ਰਿਹਾ ਸੀ ਤਾਂ ਉਸਦੇ ਅੱਗੇ-ਅੱਗੇ ਮੋਟਰਸਾਈਕਲ ’ਤੇ ਉਸਦੇ ਪਿੰਡ ਦਾ ਰਹਿਣ ਵਾਲਾ ਦਰਸ਼ਨ ਸਿੰਘ ਜਾ ਰਿਹਾ ਸੀ।
ਬਿਆਨਕਰਤਾ ਅਨੁਸਾਰ ਫ਼ਰੀਦਕੋਟ ਵਾਲੇ ਪਾਸਿਓਂ ਇਕ ਮੋਟਰਸਾਈਕਲ ਚਾਲਕ ਜਿਸਦੇ ਪਿੱਛੇ ਔਰਤ ਬੈਠੀ ਹੋਈ ਸੀ ਨੇ ਆਪਣਾ ਮੋਟਰਸਾਈਕਲ ਦਰਸ਼ਨ ਸਿੰਘ ਦੇ ਮੋਟਰਸਾਈਕਲ ਵਿਚ ਮਾਰਿਆ ਜਿਸ ’ਤੇ ਉਸਦੇ ਕਾਫੀ ਸੱਟਾਂ ਲਗੀਆਂ ਅਤੇ ਜਦੋਂ ਉਸਨੂੰ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਤਾਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ।