ਟਰੇਨ ਦੀ ਲਪੇਟ ਵਿਚ ਆਉਣ ਕਾਰਨ 20 ਸਾਲਾ ਨੌਜਵਾਨ ਦੀ ਮੌਤ
Friday, Dec 13, 2024 - 04:20 PM (IST)
ਜੈਤੋ (ਜਿੰਦਲ) : ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ ਨੂੰ ਰੇਲਵੇ ਚੌਕੀ (ਜੀ. ਆਰ ਪੀ) ਦੇ ਇੰਚਾਰਜ ਗੁਰਮੀਤ ਸਿੰਘ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਕੋਟਕਪੂਰਾ ਵੱਲ ਲਾਈਨ 'ਤੇ ਰੇਲਵੇ ਫਾਟਕ ਨੰ.19, ਦੇ ਨਜ਼ਦੀਕ ,150 ਮੀਟਰ ਦੀ ਦੂਰੀ 'ਤੇ ਇਕ 20 ਸਾਲਾ ਨੌਜਵਾਨ ਟਰੇਨ ਲਪੇਟ ਵਿਚ ਆ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਆਪਣੀ ਟੀਮ ਮੈਂਬਰ ਗੋਰਾ ਔਲਖ, ਬੱਬੂ ਮਾਲੜਾ, ਸਤੀਸ਼ ਕੁਮਾਰ ਆਦਿ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਉੱਤੇ ਸਮੇਤ ਐਬੂਲੈਂਸ ਪਹੁੰਚੇ ਅਤੇ ਰੇਲਵੇ ਚੌਕੀ ਇੰਚਾਰਜ ਗੁਰਮੀਤ ਸਿੰਘ, ਪੁਲਸ ਕਰਮਚਾਰੀ ਲਖਵੀਰ ਸਿੰਘ ਅਤੇ ਹੋਰ ਰੇਲਵੇ ਕਰਮਚਾਰੀਆਂ ਦੀ ਨਿਗਰਾਨੀ ਹੇਠ ਇਸ ਨੌਜਵਾਨ ਦੀ ਲਾਸ਼ ਨੂੰ ਰੇਲਵੇ ਲਾਈਨਾਂ ਤੋਂ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ।
ਰੇਲਵੇ ਪੁਲਸ ਕਰਮਚਾਰੀਆ ਦੀ ਨਿਗਰਾਨੀ ਹੇਠ ਹੀ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਬਣੇ ਹੋਏ ਮ੍ਰਿਤਕ ਘਰ ਵਿਚ ਰੱਖ ਦਿੱਤਾ ਗਿਆ। ਇਸ ਨੌਜਵਾਨ ਦੀ ਪਹਿਚਾਣ ਸਿਮਰਨਜੀਤ ਸਿੰਘ (20ਸਾਲ) ਸਪੁੱਤਰ ਲਖਵਿੰਦਰ ਸਿੰਘ ਉਰਫ਼ ਕਾਂਤੀ ਵਾਸੀ ਪਿੰਡ ਅਜਿੱਤ ਗਿੱਲ ਵਜੋਂ ਹੋਈ।