ਕੋਰੋਨਾ ਤੋਂ ਬਾਅਦ ਮਹਿੰਗਾਈ ਦੀ ਮਾਰ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਭਾਅ

Thursday, Jul 09, 2020 - 01:28 PM (IST)

ਕੋਰੋਨਾ ਤੋਂ ਬਾਅਦ ਮਹਿੰਗਾਈ ਦੀ ਮਾਰ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਭਾਅ

ਲੁਧਿਆਣਾ (ਖੁਰਾਣਾ) : ਲੋਕਾਂ ਨੂੰ ਕੋਰੋਨਾ ਦੇ ਨਾਲ ਹੁਣ 2 ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਸਬਜ਼ੀਆਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੀ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸਿਰਫ ਕੁਝ ਦਿਨ ਪਹਿਲਾਂ 1300 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲਾ ਟਮਾਟਰ ਹੁਣ ਹੋਲਸੇਲ ’ਚ 4300 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ, ਜਦੋਂ ਕਿ ਸਬਜ਼ੀਆਂ ਦੀਆਂ ਕਈ ਹੋਰ ਕਿਸਮਾਂ ਦੇ ਨਾਲ ਹੀ ਅਦਰਕ ਅਤੇ ਨਿੰਬੂ 'ਚ ਵੀ ਲਗਭਗ ਤਿੰਨ ਗੁਣਾ ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਮੰਡੀ 'ਚ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਜੋ ਸਬਜ਼ੀਆਂ ਅੱਜ ਤੋਂ ਕਰੀਬ ਇਕ ਹਫਤਾ ਪਹਿਲਾਂ ਸਧਾਰਣ ਰੇਟ ’ਚ ਖਰੀਦਦਾਰ ਖਰੀਦਣ ਲਈ ਤਿਆਰ ਨਹੀਂ ਸਨ, ਅੱਜ ਉਨ੍ਹਾਂ ਦੀ ਮੂੰਹ ਮੰਗੀ ਕੀਮਤ ਦੇਣੀ ਪੈ ਰਹੀ ਹੈ। ਮਤਲਬ, 25 ਰੁਪਏ ਕਿੱਲੋ ਵਾਲਾ ਟਮਾਟਰ ਜੋ ਕ੍ਰੇਟ ਸਿਰਫ 300 ਰੁਪਏ 'ਚ ਅਸਾਨੀ ਨਾਲ ਮੰਡੀ ਤੋਂ ਮਿਲ ਰਿਹਾ ਸੀ, ਉਸ ਦੇ ਲਈ ਗਾਹਕਾਂ ਨੂੰ 1000 ਤੋਂ 1200 ਰੁਪਏ ਤੱਕ ਭਰਨੇ ਪੈ ਰਹੇ ਹਨ, ਨਾਲ ਹੀ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵੀ ਅੱਗ ਉਗਲਣ ਲੱਗੀਆਂ ਹਨ।
ਗਲੀ-ਮੁਹੱਲਿਆਂ ’ਚ ਪੁੱਜਦੇ ਹੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਸਬਜ਼ੀਆਂ
ਹੁਣ ਜੇਕਰ ਅਸਲ ਮੁੱਦੇ ਦੀ ਗੱਲ ਕਰੀਏ ਤਾਂ ਗਲੀ-ਮੁਹੱਲਿਆਂ ’ਚ ਪੁੱਜਦੇ ਹੀ ਸਬਜ਼ੀਆਂ ਦੇ ਰੇਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਹਨ ਕਿਉਂਕਿ ਮੰਡੀ ਤੋਂ ਫੜ੍ਹੀ ਮੰਡੀ ਅਤੇ ਉਸ ਤੋਂ ਬਾਅਦ ਗਲੀ-ਮੁਹੱਲਿਆਂ ਦਾ ਸਫਰ ਤੈਅ ਕਰਨ ’ਤੇ ਕੀਮਤਾਂ 'ਚ ਕਈ ਤਰ੍ਹਾਂ ਦੇ ਮਾਰਜ਼ਨ ਜੁੜ ਜਾਂਦੇ ਹਨ, ਜਿਸ ਦਾ ਕਾਰਨ ਸਬਜ਼ੀਆਂ ਦਾ ਗਰਮੀ ਕਾਰਨ ਖਰਾਬ ਹੋਣਾ ਹੈ ਪਰ ਜੇਕਰ ਸ਼ਹਿਰ ਵਾਸੀ ਸਿੱਧੇ ਤੌਰ ’ਤੇ ਹਫਤੇ ਦੀ ਇਕੱਠੀ ਸਬਜ਼ੀ ਮੰਡੀ ਤੋਂ ਹੀ ਖਰੀਦ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ।


 


author

Babita

Content Editor

Related News