ਜਲੰਧਰ: 72ਵੀਂ ਕੋਸ਼ਿਸ਼ 'ਚ ਰੇਲਵੇ ਦਾ ਗੇਟਮੈਨ ਬਣਿਆ ਰਾਜ, ਹੁਣ ਨੌਜਵਾਨਾਂ ਨੂੰ ਬਣਾ ਰਿਹੈ ਅਗਨੀਵੀਰ

Monday, Dec 19, 2022 - 05:35 PM (IST)

ਜਲੰਧਰ- ਸੰਘਰਸ਼ ਤੋਂ ਬਾਅਦ ਮਿਲੀ ਮੰਜ਼ਿਲ ਦਾ ਆਨੰਦ ਲੈਂਦਿਆਂ ਰੇਲਵੇ ਦੇ ਗੇਟਮੈਨ ਰਾਜ ਯਾਦਵ ਹੁਣ ਦੂਜਿਆਂ ਨੂੰ ਪੈਰਾਂ 'ਤੇ ਖੜ੍ਹੇ ਹੋਣ ਕਰਨ ਦਾ ਜਜ਼ਬਾ ਲੈ ਕੇ ਦੇਸ਼ ਸੇਵਾ ਦੇ ਗੇਟ ਖੁੱਲ੍ਹਵਾ ਰਹੇ ਹਨ। ਸ਼ਹਿਰ ਦੇ ਵਰਿਆਣਾ ਰੇਲਵੇ ਫਾਟਕ ਨੇੜੇ ਸੇਵਾਵਾਂ ਦੇ ਰਹੇ ਰਾਜ ਯਾਦਵ ਦੀ ਸਫ਼ਲਤਾ ਦੀ ਕਹਾਣੀ ਸਾਨੂੰ ਬਹੁਤ ਕੁਝ ਸਿੱਖਣ ਲਈ ਉਤਸ਼ਾਹਤ ਕਰਦੀ ਹੈ। ਕਿਸੇ ਸਮੇਂ ਵੱਖ-ਵੱਖ ਭਰਤੀਆਂ 'ਚ ਹਿੱਸਾ ਲੈਣ ਵਾਲੇ ਰਾਜ ਨੂੰ 72ਵੀਂ ਕੋਸ਼ਿਸ਼ 'ਚ ਗੇਟਮੈਨ ਦੀ ਨੌਕਰੀ ਮਿਲੀ ਸੀ ਪਰ ਅੱਜ ਉਹ ਜਲੰਧਰ ਦੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਸੰਘਰਸ਼ ਦਾ ਲਾਭ ਦੇ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਰੇਲਵੇ ਕਰਾਸਿੰਗ ਨੇੜੇ ਖੁੱਲ੍ਹੇ ਮੈਦਾਨ ਨੂੰ ਸਰੀਰਕ ਸਿਖਲਾਈ ਕੇਂਦਰ ਬਣਾਇਆ ਗਿਆ ਹੈ।

ਫਰੀ 'ਚ ਦਿੰਦੇ ਨੇ ਟਰੇਨਿੰਗ 
ਇਥੇ ਸਾਰੀ ਟਰੇਨਿੰਗ ਮੁਫ਼ਤ ਹੈ ਅਤੇ ਇਸ ਕਾਰਨ ਜ਼ਿਲ੍ਹੇ ਦੇ ਨੌਜਵਾਨ ਇਨ੍ਹੀਂ ਦਿਨੀਂ ਫ਼ੌਜ ਵਿੱਚ ਜੋ ਅਗਨੀਵੀਰਾਂ ਦੀ ਭਰਤੀ ਚੱਲ ਰਹੀ ਹੈ, ਉਸ ਵਿੱਚ ਜ਼ਿਲ੍ਹੇ ਦੇ ਨੌਜਵਾਨ ਸਰੀਰਕ ਪ੍ਰੀਖਿਆ ਵਿੱਚ ਚੁਣੇ ਗਏ ਹਨ। 35 ਸਾਲਾ ਰਾਜ ਯਾਦਵ ਮੂਲ ਰੂਪ ਨਾਲ ਛੋਟਾ ਗੁਢਾ ਜੈਪੁਰ ਰਾਜਸਥਾਨ ਦਾ ਰਹਿਣ ਵਾਲੇ ਹਨ। ਉਹ ਵਰਿਆਣਾ ਗੇਟ 'ਤੇ 12 ਘੰਟੇ ਡਿਊਟੀ ਕਰਦੇ ਹਨ ਅਤੇ 3 ਸਾਲਾਂ ਤੋਂ ਫ਼ੌਜ ਦੀ ਭਰਤੀ ਦੀ ਮੁਫ਼ਤ ਸਿਖਲਾਈ ਦੇ ਰਹੇ ਹਨ। ਹੁਣ ਤੱਕ 800 ਦੇ ਕਰੀਬ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 500 ਮੁੰਡੇ ਅਤੇ ਬਾਕੀ ਕੁੜੀਆਂ ਹਨ। ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਕਿਤਾਬਾਂ, ਟਰਾਫੀਆਂ ਜਾਂ ਟਰੈਕ ਸੂਟ ਦੇ ਰੂਪ ਵਿੱਚ ਇਨਾਮ ਦਿੱਤੇ ਜਾਂਦੇ ਹਨ। ਰਾਜ ਯਾਦਵ ਡਿਊਟੀ ਆਫ਼ ਟਾਈਮ ਵਿੱਚ ਨੌਜਵਾਨ ਪੀੜ੍ਹੀ ਦੇ ਕੈਰੀਅਰ ਨੂੰ ਨਿਖਾਰ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਕਰੀਬ 18 ਲੱਖ ਰੁਪਏ

PunjabKesari

18 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ ਸੰਘਰਸ਼, 6 ਸਾਲ ਤੱਕ ਅਜ਼ਮਾਈ ਕਿਸਮਤ 
ਪੋਸਟ ਗ੍ਰੈਜੂਏਟ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ 18 ਸਾਲ ਦੀ ਉਮਰ ਤੋਂ ਲੈ ਕੇ 26 ਸਾਲ ਤੱਕ 71 ਭਰਤੀਆਂ ਵਿੱਚ ਹਿੱਸਾ ਲਿਆ। ਇਹ ਤਜਰਬਾ ਅੱਜ ਬੱਚਿਆਂ ਨੂੰ ਪੜ੍ਹਾਉਣ ਵਿਚ ਲਾਭਦਾਇਕ ਹੋ ਰਿਹਾ ਹੈ। ਕਦੇ ਹਾਰ ਨਹੀਂ ਮੰਨੀ ਅਤੇ 72ਵੀਂ ਭਰਤੀ ਵਿੱਚ ਰੇਲਵੇ ਵਿੱਚ ਸਿਲੈਕਟ ਹੋਏ। ਜਿਹੜੇ ਬੱਚੇ 8ਵੀਂ ਜਾਂ 10ਵੀਂ ਦੀ ਭਰਤੀ ਤੋਂ ਬਾਅਦ ਹਾਰ ਮੰਨ ਕੇ ਬੈਠ ਜਾਂਦੇ ਹਨ, ਉਨ੍ਹਾਂ ਨੂੰ ਵੀ ਉਹ ਸੰਘਰਸ਼ ਤੋਂ ਜਾਣੂੰ ਕਰਵਾਉਂਦੇ ਹਨ। 
ਬੀਤੇ ਦਿਨੀਂ ਰਾਜ ਯਾਦਵ ਦੀ ਟ੍ਰੇਨਿੰਗ ਨਾਲ 3 ਮੁਕਾਬਲੇਬਾਜ਼ 2 ਲੜਕੇ ਅਤੇ ਇਕ ਕੁੜੀ ਵਿਕਾਸ, ਕੋਮਲ ਗੁਪਤਾ, ਸੂਰਿਆ ਕੁਮਾਰ ਕੈਂਟ ਵਿੱਚ ਫ਼ੌਜ ਦੀ ਭਰਤੀ ਵਿੱਚ ਫਿਜ਼ੀਕਲ ਮੈਡੀਕਲ ਵਿੱਚ ਚੁਣੇ ਗਏ। ਇਸ ਤੋਂ ਇਲਾਵਾ ਰਾਜ ਯਾਦਵ ਦੇ ਦੋ ਭਰਾ ਸ਼ਰਵਣ ਯਾਦਵ ਅਤੇ ਗਣੇਸ਼ ਨਰਾਇਣ ਯਾਦਵ ਸਮੇਤ ਇਲਾਕੇ ਦੇ 18 ਮੁੰਡੇ ਫ਼ੌਜ ਵਿੱਚ ਚੁਣੇ ਗਏ ਸਨ, ਜਿਨ੍ਹਾਂ ਨੂੰ ਨੌਕਰੀ ਤੋਂ ਪਹਿਲਾਂ ਰਾਜ ਯਾਦਵ ਨੇ ਸਿਖਲਾਈ ਦਿੱਤੀ ਸੀ।

ਇਹ ਵੀ ਪੜ੍ਹੋ : ਵੋਟ ਬਟੋਰਨ ਦਾ ਹਥਿਆਰ 'ਨਸ਼ਾ' ! ਰੂਹ ਕੰਬਾਊ ਵੀਡੀਓਜ਼ ਹੋ ਚੁੱਕੀਆਂ ਵਾਇਰਲ, ਨਹੀਂ ਲੱਭਿਆ ਕੋਈ ਪੱਕਾ ਹੱਲ

PunjabKesari

ਬੂਟੇ ਲਗਾਉਣ ਦੀ ਸੇਵਾ ਵੀ ਨਿਭਾਉਂਦੇ ਹਨ
ਫ਼ੌਜ ਦੀ ਟਰੇਨਿੰਗ ਦੇਣ ਤੋਂ ਇਲਾਵਾ ਰਾਜ ਯਾਦਵ ਗਰਮੀਆਂ ਵਿੱਚ ਬੂਟੇ ਲਗਾਉਣ ਦੇ ਨਾਲ-ਨਾਲ ਪਾਣੀ ਦੀ ਸਹੂਲਤ ਲਈ ਘੜੇ ਆਦਿ ਵੀ ਲਗਾਉਂਦੇ ਹਨ। ਰਾਜ ਯਾਦਵ ਕਹਿੰਦੇ ਹਨ ਜੋ ਵੀ ਮਿਲਦਾ ਹੈ ਉਹ ਮਾਤਾ-ਪਿਤਾ ਦੇ ਆਸ਼ੀਰਵਾਦ ਅਤੇ ਸਮਾਜ ਦੇ ਹਿੱਸੇ ਤੋਂ ਮਿਲਦਾ ਹੈ। ਤੁਹਾਨੂੰ ਤੁਹਾਡੇ ਹੋਣ ਦਾ ਜ਼ਿੰਦਗੀ ਵਿਚ ਕਦੇ ਨਾ ਕਦੇ ਇਕ ਲਾਭ ਦੂਜਿਆਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਦੇ ਮਾਮਲੇ 'ਚ ਦੋ ਹੋਰ ਸ਼ੂਟਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News