ਰੇਲਵੇ ਸਟੇਸ਼ਨ ''ਤੇ ਬਜ਼ੁਰਗ ਦੀ ਮੌਤ
Wednesday, Nov 05, 2025 - 05:20 PM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ ਰੇਲਵੇ ਸਟੇਸ਼ਨ 'ਤੇ ਇੱਕ ਬਜ਼ੁਰਗ ਗੰਭੀਰ ਹਾਲਤ ਵਿਚ ਪਿਆ ਸੀ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਰਾਜਿੰਦਰ ਕੁਮਾਰ ਮੋਕੇ 'ਤੇ ਪਹੁੰਚੇ ਅਤੇ ਉਸਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ।
ਇੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਬੇਸਹਾਰਾਂ ਸੀ, ਜਿਸ ਦੀ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ। ਜੀ. ਆਰ. ਪੀ. ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਹਾਰਾ ਜਨ ਸੇਵਾ ਨੇ ਲਾਸ਼ ਨੂੰ ਸੁਰੱਖਿਅਤ ਰੱਖਿਆ ਹੈ
