ਚੰਡੀਗੜ੍ਹ ਛੇੜਖਾਨੀ ਮਾਮਲਾ: ਵਰਣਿਕਾ ਤਾਂ ਮੇਰੀ ਧੀ ਵਰਗੀ : ਸੁਭਾਸ਼ ਬਰਾਲਾ

Wednesday, Aug 09, 2017 - 06:59 AM (IST)

ਚੰਡੀਗੜ੍ਹ ਛੇੜਖਾਨੀ ਮਾਮਲਾ: ਵਰਣਿਕਾ ਤਾਂ ਮੇਰੀ ਧੀ ਵਰਗੀ : ਸੁਭਾਸ਼ ਬਰਾਲਾ

ਚੰਡੀਗੜ੍ਹ - ਇਥੇ ਛੇੜਖਾਨੀ ਕਰਨ ਅਤੇ ਲੜਕੀ ਦਾ ਪਿੱਛਾ ਕਰਨ ਦੇ ਦੋਸ਼ 'ਚ ਆਪਣੇ ਪੁੱਤਰ ਦੇ ਫਸੇ ਹੋਣ 'ਤੇ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੀ ਸਫਾਈ ਆਈ ਹੈ।  ਉਨ੍ਹਾਂ ਨੇ ਆਪਣੇ ਪੁੱਤਰ 'ਤੇ ਦੋਸ਼ ਲਾਉਣ ਵਾਲੀ ਲੜਕੀ ਵਰਣਿਕਾ ਕੁੰਡੂ ਨੂੰ ਧੀ ਵਰਗੀ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾ ਰਹੇ।  
ਮੰਗਲਵਾਰ ਨੂੰ ਮੀਡੀਆ ਦੇ ਸਾਹਮਣੇ ਆ ਕੇ ਹਰਿਆਣਾ ਭਾਜਪਾ ਮੁਖੀ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਸੁਭਾਸ਼ ਬਰਾਲਾ ਨੇ ਕਿਹਾ, ''ਭਾਜਪਾ ਔਰਤਾਂ ਦੇ ਹੱਕਾਂ ਅਤੇ ਆਜ਼ਾਦੀ ਦੀ ਗੱਲ ਕਰਨ ਵਾਲੀ ਪਾਰਟੀ ਹੈ। ਵਰਣਿਕਾ ਮੇਰੀ ਧੀ ਵਰਗੀ ਹੈ। ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ।''
ਯਾਦ ਰਹੇ ਕਿ ਚੰਡੀਗੜ੍ਹ ਦੇ ਸੀਨੀਅਰ ਆਈ. ਐੱਸ. ਅਧਿਕਾਰੀ ਵੀ. ਐੱਸ. ਕੁੰਡੂ ਦੀ ਧੀ ਵਰਣਿਕਾ ਕੁੰਡੂ ਨੇ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ 'ਤੇ ਪਿੱਛਾ ਕਰਨ ਤੇ ਅਗਵਾ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਭਾਜਪਾ ਦੀ ਸਰਕਾਰ ਨੇ ਦਬਾਅ ਪਾ ਕੇ ਵਿਕਾਸ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਕਮਜ਼ੋਰ ਕਰ ਦਿੱਤਾ ਹੈ। ਦੋਸ਼ ਇਹ ਵੀ ਹੈ ਕਿ ਕੇਸ 'ਚ ਗੈਰ-ਜ਼ਮਾਨਤੀ ਧਾਰਾ ਜਾਣਬੁਝ ਕੇ ਹਟਾਈ ਗਈ ਹੈ।


Related News