‘ਵੈਲੇਨਟਾਈਨ ਵੀਕ’ ਅੱਜ ਹੈ ਚਾਕਲੇਟ ਡੇਅ: ਚਾਕਲੇਟ ਦੇ ਕੇ ਕਰੋ ਪਿਆਰ ਦਾ ਇਜ਼ਹਾਰ

Wednesday, Feb 09, 2022 - 03:47 PM (IST)

ਸੁਲਤਾਨਪੁਰ ਲੋਧੀ (ਧੀਰ)-‘ਮਿੱਠਾ ਇੰਤਜ਼ਾਰ ਅਤੇ ਇੰਤਜ਼ਾਰ ਤੋਂ ਵੀ ਯਾਰ ਮਿੱਠਾ, ਮਿੱਠਾ ਯਾਰ ਅਤੇ ਯਾਰ ਤੋਂ ਵੀ ਪਿਆਰ ਮਿੱਠਾ’। ਵੈਲੇਨਟਾਈਨ ਵੀਕ ’ਚ ਹੁਣ ਕੁਝ ਮਿੱਠਾ ਹੋ ਜਾਵੇ। ਜੀ ਹਾਂ ਅਸੀਂ ਅੱਜ ਗੱਲ ਕਰ ਰਹੇ ਹਾਂ ਚਾਕਲੇਟ ਡੇਅ ਦੀ। ਰਿਸ਼ਤਿਆਂ ’ਚ ਮਿਠਾਸ ਵਧਾਉਣੀ ਹੋਵੇ ਜਾਂ ਫਿਰ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਕਿਉਂ ਨਾ ਮੂੰਹ ਮਿੱਠਾ ਕਰਕੇ ਹੀ ਕੀਤਾ ਜਾਵੇ। ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇਅ ਬੁੱਧਵਾਰ ਨੂੰ ਮਨਾਇਆ ਜਾਵੇਗਾ। ਹਰ ਸਾਲ 9 ਫਰਵਰੀ ਨੂੰ ਅਸੀਂ ਚਾਕਲੇਟ ਡੇਅ ਦੇ ਰੂਪ ’ਚ ਮਨਾਉਂਦੇ ਹਾਂ ਜੋ ਵੈਲੇਨਟਾਈਨ ਵੀਕ ਦਾ ਇਕ ਖ਼ਾਸ ਦਿਨ ਹੈ। ਇਸ ਦਿਨ ਪਿਆਰ ਕਰਨ ਵਾਲੇ ਵਿਸ਼ੇਸ਼ ਰੂਪ ’ਚ ਇਕ-ਦੂਜੇ ਨੂੰ ਚਾਕਲੇਟ ਭੇਟ ਕਰਕੇ ਆਪਣੇ ਦਿਲ ਦੀ ਗੱਲ ਕਰਦੇ ਹਨ।

PunjabKesari

ਚਾਕਲੇਟ ਡੇਅ ਨੂੰ ਆਮ ਤੌਰ ’ਤੇ ਰਿਸ਼ਤਿਆਂ ’ਚ ਮਿਠਾਸ ਘੋਲਣ ਵਾਲੇ ਦਿਨ ਦੇ ਰੂਪ ’ਚ ਵੀ ਯਾਦ ਕੀਤਾ ਜਾਂਦਾ ਹੈ। ਚਾਕਲੇਟ ਤਾਂ ਵੈਸੇ ਹੀ ਇਕ ਸਵੀਟ ਡਿਸ਼ ਦੇ ਤੌਰ ’ਤੇ ਮਸ਼ਹੂਰ ਹੈ ਪਰ ਜਦੋਂ ਗੱਲ ਆਉਂਦੀ ਹੈ ਇਜ਼ਹਾਰ-ਏ-ਮੁਹੱਬਤ ਦੀ ਤਾਂ ਚਾਕਲੇਟ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਚਾਕਲੇਟ ਪਿਆਰ ਦੇ ਇਜ਼ਹਾਰ ਦੇ ਨਾਲ-ਨਾਲ ਹੋਰ ਬਹੁਤ ਸਾਰੇ ਰੋਗਾਂ ਦੀ ਦਵਾਈ ਵੀ ਹੈ। ਇਹ ਦਿਨ ਸਿਰਫ਼ ਪ੍ਰੇਮੀ-ਪ੍ਰੇਮੀਆਂ ਤੱਕ ਸੀਮਿਤ ਨਾ ਹੋ ਕੇ ਹਰ ਉਮਰ ਵਰਗ ਦੇ ਲਈ ਵਿਸੇਸ ਹੁੰਦਾ ਹੈ। ਇਹੀ ਕਾਰਨ ਰਿਹਾ ਕਿ ਚਾਕਲੇਟ ਡੇਅ ਤੋਂ ਪਹਿਲੀ ਸ਼ਾਮ ਅਤੇ ਇਸ ਦਿਨ ਨੂੰ ਮਨਾਉਣ ਲਈ ਜਿੱਥੇ ਤਿਆਰੀਆਂ ਹੁੰਦੀਆਂ ਰਹੀਆਂ, ਉੱਥੇ ਮਾਰਕੀਟ ’ਚ ਵੱਖ-ਵੱਖ ਫਲੇਵਰਜ ਤੇ ਡਿਜਾਇਨ ’ਚ ਮਹਿੰਗੀ ਤੋਂ ਮਹਿੰਗੀ ਚਾਕਲੇਟ ਉਪਲੱਬਧ ਰਹੀ, ਜਿਸ ’ਚ 40 ਤੋਂ ਲੈ ਕੇ 300 ਰੁਪਏ ਤੱਕ ਦੀ ਚਾਕਲੇਟ ਦੀ ਖ਼ਰੀਦਦਾਰੀ ਹੋਈ। ਉਥੇ ਹੀ ਵੈਲੇਨਟਾਈਨ ਵੀਕ ਨੂੰ ਲੈ ਕੇ ਵੈਸੇ ਤਾਂ ਕਾਫੀ ਕ੍ਰੇਜ਼ ਰਿਹਾ, ਪਰ ਸਪੈਸ਼ਲ ਚਾਕਲੇਟ ਡੇਅ ਨੂੰ ਲੈ ਕੇ ਸਾਰਿਆਂ ’ਚ ਕਾਫੀ ਉਤਸ਼ਾਹ ਦਿਖਾਈ ਦਿੱਤਾ ਕਿਉਂਕਿ ਮਿੱਠਾ ਰਿਸਤਿਆਂ ’ਚ ਮਿਠਾਸ ਘੋਲਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’

PunjabKesari

ਬੱਚੇ ਕਰਦੇ ਹਨ ਫ੍ਰੈਂਡਲੀ ਫੀਲ
ਐਡਵੋਕੇਟ ਜਸਪਾਲ ਧੰਜੂ ਦਾ ਕਹਿਣਾ ਹੈ ਕਿ ਵੈਲੇਨਟਾਈਨ ਵੀਕ ਫ੍ਰੈਂਡਲੀ ਫੀਲ ਕਰਦੇ ਹਨ। ਜੇਕਰ ਬੱਚਿਆਂ ਨੂੰ ਘਰੋਂ ਹੀ ਸਹੀ ਗਾਈਡੈਂਸ ਮਿਲੇ ਤਾਂ ਉਹ ਆਪਣੇ ਮਾਪਿਆਂ ਤੋਂ ਕੋਈ ਵੀ ਗੱਲ ਨਹੀਂ ਲੁਕਾਉਂਦੇ।
PunjabKesari

ਵੈਲੇਨਟਾਈਨ ਡੇਅ ਮਨਾਉਣ ’ਚ ਇਤਰਾਜ਼ ਨਹੀਂ ਬਸ਼ਰਤੇ ਅਸ਼ਲੀਲਤਾ ਨਾ ਹੋਵੇ
ਸਰਪੰਚ ਡਾ. ਨਰਿੰਦਰ ਗਿੱਲ ਨੇ ਕਿਹਾ ਕਿ ਵੈਲੇਨਟਾਈਨ ਡੇਅ ਮਨਾਉਣ ’ਚ ਕਈ ਇਤਰਾਜ਼ ਨਹੀਂ, ਬਸ਼ਰਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਦਿਨ ਮਨਾਉਣ ਲਈ ਅਸ਼ਲੀਲਤਾ ਦਾ ਸਹਾਰਾ ਨਾ ਲੈਂਦਿਆਂ ਹੋਇਆ ਭਾਰਤੀ ਸੱਭਿਅਤਾ ਨੂੰ ਧਿਆਨ ’ਚ ਰੱਖਦਿਆਂ ਸਵੱਛ ਭਾਵ ਨਾਲ ਇਸ ਦਿਨ ਨੂੰ ਮਨਾਇਆ ਜਾਵੇ, ਕਿਉਂਕਿ ਪਿਆਰ ਦਾ ਇਜ਼ਹਾਰ ਜ਼ਰੂਰੀ ਨਹੀਂ ਕਿ ਪ੍ਰੇਮਿਕਾ ਨਾਲ ਹੀ ਕੀਤਾ ਜਾਵੇ, ਪਿਆਰ ਦਾ ਇਜ਼ਹਾਰ ਬੇਟੇ ਦਾ ਮਾਂ ਨਾਲ, ਪਤੀ ਦਾ ਪਤਨੀ ਨਾਲ, ਭੈਣ ਦਾ ਭਰਾ ਨਾਲ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ
PunjabKesari

ਨੌਜਵਾਨਾਂ ਦੀਆਂ ਭਾਵਨਾਵਾਂ ਦੇ ਅੱਗੇ ਰੇਟ ਕੁਝ ਮਾਇਨੇ ਨਹੀਂ ਰੱਖਦੇ
ਚਾਕਲੇਟ ਵਿਕ੍ਰੇਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਹਰ ਵਾਰ ਵੈਲੇਨਟਾਈਨ ਵੀਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਤਰ੍ਹਾਂ ਦੀ ਚਾਕਲੇਟ ਮੰਗਵਾ ਲੈਂਦੇ ਹਨ ਅਤੇ ਚਾਕਲੇਟ ਡੇਅ ਵਾਲੇ ਦਿਨ ਸਵੇਰੇ ਤੋਂ ਹੀ ਚਾਕਲੇਟ ਲੈਣ ਵਾਲਿਆਂ ਦੀ ਭੀੜ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਚਾਕਲੇਟ ਦਾ ਰੇਟ 10 ਰੁਪਏ ਤੋਂ ਸ਼ੁਰੂ ਹੋ ਕੇ 200 ਰੁਪਏ ਅਤੇ ਉਸ ਤੋਂ ਵੀ ਜਿਆਦਾ ਹੁੰਦਾ ਹੈ ਪਰ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਅੱਗੇ ਰੇਟ ਕੁਝ ਮਾਇਨੇ ਨਹੀਂ ਰੱਖਦੇ ਅਤੇ ਨੌਜਵਾਨ ਬਹੁਤ ਚਾਅ ਨਾਲ ਚਾਕਲੇਟ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਚਾਕਲੇਟ ਡੇਅ ਤੋਂ ਜ਼ਿਆਦਾ ਵਿਕਰੀ ਨਹੀਂ ਹੁੰਦੀ ਸੀ, ਉੱਥੇ ਹੁਣ ਪਿਛਲੇ 3 ਸਾਲਾਂ ਤੋਂ ਉਕਤ ਦਿਨ ਦਾ ਰੁਝਾਨ ਵਧਣ ਨਾਲ ਵਿਕਰੀ ’ਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਵੱਖ-ਵੱਖ ਵੈਰਾਇਟੀ ਦੀਆਂ ਚਾਕਲੇਟਸ ਹਨ ਜਦੋਂਕਿ ਹਾਰਟ ਸ਼ੇਪ ਵਾਲੀ ਚਾਕਲੇਟਸ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਹੁਲ ਗਾਂਧੀ ਆਉਣਗੇ ਪੰਜਾਬ, ਪ੍ਰਿਯੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ
PunjabKesari

ਦਿਲ ਦੇ ਭਾਵਾਂ ਨੂੰ ਰੱਖ ਸਕਦੇ ਹਨ ਇਕ-ਦੂਜੇ ਦੇ ਅੱਗੇ
ਸਰਪੰਚ ਰਾਜੂ ਢਿੱਲੋਂ ਦਾ ਕਹਿਣਾ ਹੈ ਕਿ ਸਾਨੂੰ ਹਰ ਤਿਉਹਾਰ ਨੂੰ ਚੰਗੀ ਤਰਾਂ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਕਲੇਟ ਡੇਅ ’ਤੇ ਇੱਕ-ਦੂਜੇ ਨੂੰ ਚਾਕਲੇਟ ਦੇ ਕੇ ਅਸੀਂ ਆਪਣੇ ਦਿਲ ਦੇ ਭਾਵਾਂ ਨੂੰ ਇਕ-ਦੂਜੇ ਅੱਗੇ ਰੱਖ ਸਕਦੇ ਹਾਂ।
PunjabKesari

ਕੀ ਕਹਿਣਾ ਹੈ ਬੱਚਿਆਂ ਦਾ
ਛੋਟੇ ਬੱਚਿਆਂ ਸਹਿਜਪ੍ਰੀਤ ਸਿੰਘ ਤੇ ਪੁਨੀਤ ਕੌਰ ਦਾ ਕਹਿਣਾ ਹੈ ਕਿ ਉਹ ਹਰ ਵਾਰ ਚਾਕਲੇਟ ਡੇਅ ਨੂੰ ਵੱਖ-ਵੱਖ ਢੰਗ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਉਹ ਸਵੇਰੇ ਚਾਕਲੇਟ ਖ਼ਰੀਦ ਕੇ ਪਹਿਲਾਂ ਆਪਣੇ ਵੱਡਿਆਂ ਨੂੰ ਦੇਣਗੇ ਤੇ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ ਤੇ ਬਾਅਦ ’ਚ ਦੋਸਤਾਂ ਨੂੰ ਚਾਕਲੇਟ ਦੇ ਕੇ ਉਨ੍ਹਾਂ ਨਾਲ ਮਸਤੀ ਕਰਨਗੇ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News