18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼

Thursday, May 13, 2021 - 04:34 PM (IST)

18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼

ਚੰਡੀਗੜ੍ਹ (ਪਾਲ) : ਸ਼ੁੱਕਰਵਾਰ ਭਾਵ 14 ਮਈ ਤੋਂ ਸ਼ਹਿਰ ਵਿਚ 18 ਸਾਲ ਤੋਂ ਉੱਪਰ ਵਾਲੇ ਲੋਕਾਂ ਦਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। 1 ਮਈ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਸੀ ਪਰ ਸਮੇਂ ਸਿਰ ਵੈਕਸੀਨ ਨਾ ਆਉਣ ਕਾਰਣ ਇਹ ਸ਼ੁਰੂ ਨਹੀਂ ਹੋ ਸਕਿਆ ਸੀ। 18 ਤੋਂ 45 ਸਾਲ ਦੇ ਲੋਕਾਂ ਲਈ ਫਿਲਹਾਲ ਵੈਕਸੀਨ ਦੀਆਂ 33,000 ਡੋਜ਼ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਦਿੱਤੀਆਂ ਹਨ। ਹੈਲਥ ਡਿਪਾਰਟਮੈਂਟ ਨੇ 1 ਲੱਖ ਡੋਜ਼ ਦੀ ਮੰਗ ਕੀਤੀ ਸੀ ਪਰ ਵੈਕਸੀਨ ਦੀ ਕਮੀ ਕਾਰਨ ਸਿਰਫ਼ ਇੰਨੀਆਂ ਹੀ ਡੋਜ਼ ਮਿਲੀਆਂ ਹਨ। ਹੈਲਥ ਡਿਪਾਰਟਮੈਂਟ ਦੀ ਮੰਨੀਏ ਤਾਂ ਅਗਲੇ ਕੁਝ ਦਿਨਾਂ ਵਿਚ ਵੈਕਸੀਨ ਦੀ ਹੋਰ ਡੋਜ਼ ਸ਼ਹਿਰ ਨੂੰ ਮਿਲੇਗੀ। ਵੈਕਸੀਨੇਸ਼ਨ ਪ੍ਰੋਗਰਾਮ ਸਬੰਧੀ ਡਿਪਾਰਟਮੈਂਟ ਨੇ ਸੈਂਟਰ ਵੀ ਵਧਾ ਦਿੱਤੇ ਹਨ। ਹੁਣ ਰੋਜ਼ਾਨਾ 60 ਤੋਂ ਜ਼ਿਆਦਾ ਸੈਂਟਰਾਂ ’ਤੇ ਵੈਕਸੀਨੇਸ਼ਨ ਡਰਾਈਵ ਹੋ ਰਹੀ ਹੈ।

ਇਹ ਵੀ ਪੜ੍ਹੋ : ਚੋਣ ਵਾਅਦਿਆਂ ਤੋਂ ਧਿਆਨ ਭਟਕਾਉਣ ਲਈ ਦੂਸ਼ਣਬਾਜ਼ੀ ਦਾ ਨਾਟਕ ਖੇਡ ਰਹੇ ਕਾਂਗਰਸੀ : ਚੀਮਾ

ਰਜਿਸਟ੍ਰੇਸ਼ਨ ਜ਼ਰੂਰੀ
18 ਤੋਂ 44 ਸਾਲ ਉਮਰ ਵਰਗ ਨੂੰ ਵੈਕਸੀਨ ਲਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਇਸ ਲਈ ਕੋਵਿਨ ਐਪ ਅਤੇ ਅਰੋਗਿਆ ਸੇਤੂ ’ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਸਾਰੇ ਲੋਕਾਂ ਨੂੰ ਆਨਲਾਈਨ ਅਪਵਾਇੰਟਮੈਂਟ ਤੋਂ ਬਾਅਦ ਹੀ ਸਲਾਟ ਮਿਲੇਗਾ। ਭੀੜ ਨੂੰ ਕੰਟਰੋਲ ਕਰਨ ਲਈ ਫਿਲਹਾਲ ਆਨ ਦਿ ਸਪਾਟ ਰਜਿਸਟ੍ਰੇਸ਼ਨ ਦੀ ਸਹੂਲਤ ਨਹੀਂ ਹੋਵੇਗੀ।

ਸਕੂਲਾਂ ’ਚ ਵੀ ਬਣਨਗੇ ਸੈਂਟਰ
ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਵੈਕਸੀਨ ਪਹੁੰਚਾਉਣ ਲਈ ਸੈਂਟਰ ਪਹਿਲਾਂ ਹੀ ਵਧਾ ਦਿੱਤੇ ਹਨ ਪਰ ਇਸ ਉਮਰ ਵਰਗ ਦੇ ਲੋਕਾਂ ਲਈ ਕੁਝ ਸੈਂਟਰ ਸਕੂਲਾਂ ਵਿਚ ਵੀ ਬਣਾਏ ਜਾਣਗੇ, ਜਿੱਥੇ ਲੋਕ ਆਨਲਾਈਨ ਟਾਈਮ ਲੈ ਕੇ ਆ ਸਕਣਗੇ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਸਾਰੇ ਸੈਂਟਰਾਂ ’ਤੇ ਕੋਵਿਡ ਪ੍ਰੋਟੋਕਾਲ ਨੂੰ ਲਾਗੂ ਕਰਨ ’ਤੇ ਵੀ ਉਨ੍ਹਾਂ ਦਾ ਫੋਕਸ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਹੋਵੇ। ਨਾਲ ਹੀ ਮਾਹਿਰਾਂ ਦੀ ਹਾਜ਼ਰੀ ਵਿਚ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਿੱਧੂ ਤੋਂ ਖਫ਼ਾ ਕਾਂਗਰਸੀ ਮੰਤਰੀਆਂ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ

ਪ੍ਰਾਈਵੇਟ ਹਸਪਤਾਲਾਂ ਨੂੰ ਨਾਂਹ
ਫਿਲਹਾਲ ਗੌਰਮਿੰਟ ਸੈਕਟਰ ਵਿਚ ਹੀ ਵੈਕਸੀਨੇਸ਼ਨ ਪ੍ਰੋਗਰਾਮ ਹੋਵੇਗਾ। ਪ੍ਰਾਈਵੇਟ ਸੈਕਟਰ ਨੂੰ ਇਸ ਵਿਚ ਨਹੀਂ ਜੋੜਿਆ ਗਿਆ ਹੈ। ਪ੍ਰਾਈਵੇਟ ਹਸਪਤਾਲ ਸਿੱਧੇ ਸੀਰਮ ਇੰਸਟੀਚਿਊਟ ਤੋਂ ਵੈਕਸੀਨ ਖਰੀਦ ਸਕਦੇ ਹਨ ਪਰ ਉਸ ਵਿਚ ਘੱਟ ਤੋਂ ਘੱਟ 3 ਤੋਂ 6 ਮਹੀਨਿਆਂ ਦਾ ਸਮਾਂ ਲੱਗੇਗਾ। ਹੁਣ ਤਕ 45 ਤੋਂ 60 ਸਾਲ ਤਕ ਦੇ ਲੋਕਾਂ ਦਾ ਵੈਕਸੀਨੇਸ਼ਨ ਪ੍ਰੋਗਰਾਮ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ, ਜੋ ਕਿ 30 ਅਪ੍ਰੈਲ ਤੋਂ ਬੰਦ ਕਰ ਦਿੱਤਾ ਗਿਆ ਹੈ।

ਪੀ. ਜੀ. ਆਈ. ਨੂੰ ਵੀ ਆਰਡਰ ਦਾ ਇੰਤਜ਼ਾਰ
ਪੀ. ਜੀ. ਆਈ. ਵੀ ਵੈਕਸੀਨੇਸ਼ਨ ਦੇ ਨਵੇਂ ਫੇਜ਼ ਲਈ ਤਿਆਰ ਹੈ। ਪੀ. ਜੀ. ਆਈ. ਵਿਚ ਫਿਲਹਾਲ ਵੈਕਸੀਨ ਦਾ ਸਟਾਕ ਹੈ ਪਰ ਯੂ. ਟੀ. ਪ੍ਰਸ਼ਾਸਨ ਦੇ ਹੁਕਮਾਂ ਦਾ ਇੰਤਜ਼ਾਰ ਹੈ।

ਚੇਤਨਯ ਹਸਪਤਾਲ ਨੂੰ 12 ਹਜ਼ਾਰ ਡੋਜ਼
ਪ੍ਰਾਈਵੇਟ ਹਸਪਤਾਲ ਸਿੱਧੀ ਵੈਕਸੀਨ ਖਰੀਦ ਸਕਦੇ ਹਨ। ਚੇਤਨਯ ਹਸਪਤਾਲ ਨੂੰ ਸੀਰਮ ਇੰਸਟੀਚਿਊਟ ਵੱਲੋਂ 12000 ਕੋਵਿਸ਼ੀਲਡ ਦੀਆਂ ਡੋਜ਼ ਦਿੱਤੀਆਂ ਗਈਆਂ ਹਨ। ਸ਼ਹਿਰ ਵਿਚ ਫਿਲਹਾਲ ਚੇਤਨਯ ਪਹਿਲਾ ਹਸਪਤਾਲ ਹੈ, ਜਿੱਥੇ 18 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਵੈਕਸੀਨ ਲੱਗੇਗੀ। ਡਾਇਰੈਕਟਰ ਡਾ. ਨੀਰਜ ਨੇ ਦੱਸਿਆ ਕਿ ਆਰਡਰ ਦੇ ਦਿੱਤੇ ਹਨ। ਜਿਵੇਂ ਹੀ ਵੈਕਸੀਨ ਆਵੇਗੀ, ਵੈਕਸੀਨੇਸ਼ਨ ਸ਼ੁਰੂ ਹੋਵੇਗੀ। ਫਿਲਹਾਲ ਵੈਕਸੀਨ ਦੇ ਮੁੱਲ ਤੈਅ ਨਹੀਂ ਹਨ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦੀ ਸ਼ਵੇਤ ਮਲਿਕ ਨੂੰ ਸਲਾਹ, ‘ਸੌੜੀ ਸਿਆਸਤ ਛੱਡੋ, ਆਕਸੀਜਨ ਪਲਾਂਟ ਲਈ ਕੇਂਦਰ ’ਤੇ ਪਾਓ ਦਬਾਅ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


 


author

Anuradha

Content Editor

Related News