ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)

05/22/2020 10:24:41 AM

ਜਲੰਧਰ (ਬਿਊਰੋ) - ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੇ ਆਪਣੇ ਉਤਪਾਦ ਜੌਹਨਸਨ ਬੇਬੀ ਪਾਊਡਰ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਵਿਕਰੀ ਰੋਕਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਇਹ ਫੈਸਲਾ ਆਪਣੇ ਉਤਪਾਦਾਂ ਵਿਚ ਐਸਬੈਸਟਸ ਵਿਚ ਮਿਲਾਵਟ ਕਰਨ ਦੇ ਦੋਸ਼ਾਂ ਵਿਚ ਆਪਣੇ ਖਿਲਾਫ ਹੋਏ ਹਜ਼ਾਰਾਂ ਕੇਸ ਦਾਇਰ ਕੀਤੇ ਜਾਣ ਤੋਂ ਬਾਅਦ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖਪਤਕਾਰਾਂ ਨੇ ਕੰਪਨੀ ਦੇ ਵਿਰੁੱਧ 16000 ਤੋਂ ਵੱਧ ਮੁਕੱਦਮੇ ਕੀਤੇ ਹਨ ਕਿ ਜੌਹਨਸਨ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਿਆ ਹੈ।

ਪੜ੍ਹੋ ਇਹ ਵੀ - ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’

ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

ਇਸ ਮਾਮਲੇ ਦੇ ਸਬੰਧ ’ਚ ਬੋਲਦੇ ਹੋਏ ਜੌਹਨਸਨ ਐਂਡ ਜੌਹਨਸਨ ਨੇ ਕਿਹਾ ਕਿ ਉੱਤਰੀ ਅਮਰੀਕਾ ਵਿਚ ਉਪਭੋਗਤਾਵਾਂ ਦੀਆਂ ਆਦਤਾਂ ਵਿਚੋਂ ਵੱਡੇ ਪੱਧਰ ’ਤੇ ਤਬਦੀਲੀਆਂ ਅਤੇ ਜੌਹਨਸਰ ਬੇਬੀ ਪਾਊਡਰ ਦੀ ਸੰਭਾਲ ਬਾਰੇ ਗਲਤ ਜਾਣਕਾਰੀਆਂ ਫੈਲਣ ਦੇ ਕਾਰਨ ਉਤਪਾਦਾਂ ਦੀ ਮੰਗ ਘੱਟ ਰਹੀ ਸੀ। ਕੰਪਨੀ ਨੇ ਕਿਹਾ ਕਿ ਮੁਕੱਦਮੇਬਾਜ਼ੀ ਦੇ ਸਬੰਧ ਵਿੱਚ ਕੰਪਨੀ ਨੂੰ ਵਕੀਲਾਂ ਦੀ ਤਰਫੋਂ ਅਕਸਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਕਦਮ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦੇ ਵਿਚਕਾਰ ਖਪਤਕਾਰਾਂ ਦੇ ਉਤਪਾਦਾਂ ਦਾ ਮੁੜ ਮੁਲਾਂਕਣ ਕਰਨ ਦੇ ਕਦਮਾਂ ਦਾ ਹਿੱਸਾ ਹੈ।

ਪੜ੍ਹੋ ਇਹ ਵੀ - ਪੇਂਡੂ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਇਆ ਦੂਰਦਰਸ਼ਨ ’ਤੇ ਚੱਲ ਰਿਹਾ ਆਨਲਾਈਨ ਸਿੱਖਿਆ ਦਾ ਉਪਰਾਲਾ

ਪੜ੍ਹੋ ਇਹ ਵੀ - ਗੁਰਬਾਣੀ ਨੂੰ ਮੁਹੱਬਤ ਕਰਨ ਵਾਲਾ ਵਜ਼ੀਰ ਖ਼ਾਨ

ਬੀ.ਬੀ.ਸੀ ਦੀ ਇਕ ਰਿਪੋਰਟ ਮੁਤਾਬਕ ਜੌਹਨਸਨ ਐਂਡ ਜੌਹਨਸਨ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿਚ ਉਤਪਾਦਨ ਦੀ ਵਿਕਰੀ ਨੂੰ ਘਟਾ ਦੇਵੇਗਾਂ ਅਤੇ ਇਹ ਹਿੱਸਾ ਇਸ ਦੇ ਅਮਰੀਕੀ ਉਤਭੋਗਤਾ ਸਿਹਤ ਕਾਰੋਬਾਰ ਦਾ 0.5 ਫੀਸਦੀ ਹੋਵੇਗਾ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...


rajwinder kaur

Content Editor

Related News