ਚੰਡੀਗੜ੍ਹ 'ਚ ਮੇਅਰ ਦੀ ਚੋਣ ਮਗਰੋਂ ਪੈ ਗਿਆ ਰੌਲਾ, ਵੀਡੀਓ 'ਚ ਦੇਖੋ ਕੀ ਬਣੇ ਹਾਲਾਤ
Tuesday, Jan 30, 2024 - 02:32 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਭਾਜਪਾ ਦੇ ਮਨੋਜ ਸੋਨਕਰ ਨਵੇਂ ਮੇਅਰ ਬਣ ਗਏ ਹਨ, ਜਿਨ੍ਹਾਂ ਨੂੰ ਕੁੱਲ 36 ਵੋਟਾਂ 'ਚੋਂ 16 ਵੋਟਾਂ ਮਿਲੀਆਂ ਹਨ, ਜਦੋਂ ਕਿ ਕਾਂਗਰਸ ਦੇ ਮੇਅਰ ਕੁਲਦੀਪ ਕੁਮਾਰ ਨੂੰ ਸਿਰਫ 12 ਵੋਟਾਂ ਹਾਸਲ ਹੋਈਆਂ ਹਨ। ਇਸ ਦੇ ਨਾਲ ਹੀ 8 ਵੋਟਾਂ ਰੱਦ ਹੋ ਗਈਆਂ ਹਨ। ਦਰਅਸਲ ਕਾਂਗਰਸ ਕੋਲ 7 ਵੋਟਾਂ ਸਨ ਅਤੇ ਆਮ ਆਦਮੀ ਪਾਰਟੀ ਕੋਲ 13 ਵੋਟਾਂ ਸਨ।
ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, Practical ਪ੍ਰੀਖਿਆਵਾਂ ਲਈ ਜਾਰੀ ਹੋ ਗਈ ਡੇਟਸ਼ੀਟ
ਇਨ੍ਹਾਂ 'ਚੋਂ 8 ਵੋਟਾਂ ਰੱਦ ਹੋ ਗਈਆਂ, ਜਿਸ ਕਾਰਨ ਭਾਜਪਾ ਦੇ ਮਨੋਜ ਸੋਨਕਰ ਜਿੱਤ ਗਏ। ਚੋਣ ਨਤੀਜੇ ਆਉਣ ਮਗਰੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਨਿਗਮ ਦਫ਼ਤਰ 'ਚ ਜੰਮ ਕੇ ਹੰਗਾਮਾ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਮਨੋਜ ਸੋਨਕਰ ਨੇ ਜਿੱਤੀ ਚੋਣ (ਵੀਡੀਓ)
ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਾਜਪਾ ਨੇ ਚੋਣ 'ਚ ਧਾਂਦਲੀ ਕੀਤੀ ਹੈ ਅਤੇ ਸਾਡੀਆਂ ਕੁੱਝ ਵੋਟਾਂ ਨੂੰ ਰੱਦ ਕੀਤਾ ਹੈ। ਕੌਂਸਲਰਾਂ ਨੇ ਚੋਣ ਅਧਿਕਾਰੀ ਅਨਿਲ ਮਸੀਹ 'ਤੇ ਵੀ ਵੋਟਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਅਨਿਲ ਮਸੀਹ ਵੀਡੀਓ 'ਚ ਕਈ ਵੋਟਾਂ 'ਤੇ ਪੈੱਨ ਚਲਾਉਂਦੇ ਹੋਏ ਨਜ਼ਰ ਆਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8