ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਚਾਰ ਵਿਅਕਤੀ ਅਸਲੇ ਸਮੇਤ ਗਿ੍ਫਤਾਰ
Sunday, Dec 03, 2017 - 05:30 PM (IST)
ਖਰਡ਼ (ਅਮਨਦੀਪ) - ਸੀ. ਆਈ. ਏ. ਸਟਾਫ ਪੁਲਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਪੀ. ਜਾਂਚ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਜ਼ਿਲਾਂ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ’ਤੇ ਏ. ਐੱਸ. ਆਈ. ਮਨੋਹਰ ਲਾਲ ਨੇ ਨਾਕਾਬੰਦੀ ਕਰਕੇ ਚਾਰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀ. ਆਈ. ਏ. ਪੁਲਸ ਨੇ ਤਾਬਿਸ ਪੁੱਤਰ ਰਹਿਮਾਨ ਕਾਜਮੀ ਵਾਸੀ ਮੰਗਲੌਰ ਜ਼ਿਲਾਂ ਹਰਿਦੁਆਰ ਉਤਰਾਖੰਡ, ਅਕਾਸ਼ ਪੁੱਤਰ ਰੋਹਤਾਸ ਵਾਸੀ ਰਾਮਦਰਬਾਰ ਚੰਡੀਗਡ਼੍ਹ, ਸਾਗਰ ਸ਼ਰਮਾ ਪੁੱਤਰ ਕਮਲ ਸ਼ਰਮਾ ਵਾਸੀ ਟੀਰੀ ਗਡ਼ਵਾਲ ਉਤਰਖੰਡ ਹਾਲ ਵਾਸੀ ਰਾਮ ਦਰਬਾਰ ਚੰਡੀਗਡ਼੍ਹ, ਅਨਵਰ ਪੁੱਤਰ ਸਰਾਫਤ ਖਾਨ ਵਾਸੀ ਬਾਪੂ ਧਾਮ ਕਲੌਨੀ ਚੰਡੀਗਡ਼੍ਹ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ 315 ਬੋਰ ਦੀ ਦੇਸੀ ਕੱਟਾ, 7 ਰੋਂਦ ਜਿੰਦਾ, ਇਕ 32 ਬੋਰ ਦੇਸੀ ਕੱਟਾ ਸਮੇਤ 5 ਜਿੰਦਾ ਰੋਂਦ ਬਰਾਮਦ ਕੀਤਾ ਹਨ। ਪੁਲਸ ਨੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਿੱਥੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਇਕ ਦਿਨਾਂ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਦੇ ਹਨ।
