ਪੰਜਾਬ 'ਚ ਸ਼ਰਮਨਾਕ ਘਟਨਾ, ਬੱਚੇ ਨਾਲ ਬਦਫੈਲੀ ਕਰ ਕੀਤਾ ਲਹੂ-ਲੁਹਾਨ, ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼
Saturday, Aug 12, 2023 - 04:17 PM (IST)

ਜਲੰਧਰ (ਸ਼ੋਰੀ) : ਜਲੰਧਰ ਜ਼ਿਲ੍ਹੇ ਦੇ ਇਕ ਨਜ਼ਦੀਕੀ ਪਿੰਡ ’ਚ 19 ਸਾਲਾ ਨੌਜਵਾਨ ਨੇ ਸ਼ਰਮਨਾਕ ਕਾਰਾ ਕਰ ਦਿੱਤਾ। ਪਿੰਡ ’ਚ ਰਹਿਣ ਵਾਲੇ 9 ਸਾਲਾ ਨਾਬਾਲਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਖ਼ੂਨ ਨਾਲ ਲੱਥਪੱਥ ਹਾਲਤ ’ਚ ਨਾਬਾਲਗ ਘਰ ਪਹੁੰਚਿਆ ਤਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਗ਼ਰੀਬ ਮਾਂ ਨੇ ਬਦਨਾਮੀ ਦੇ ਡਰੋਂ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਬੱਚੇ ਦਾ ਦਰਦ ਵਧਣ ਕਾਰਨ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਨੂਰਮਹਿਲ ਦੀ ਪੁਲਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਤੇ ਕੁਝ ਹੀ ਸਮੇਂ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਵਿਦੇਸ਼ ਵੱਸਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਮੰਤਰੀ ਮੰਡਲ ਨੇ ਵੱਡੇ ਫ਼ੈਸਲੇ 'ਤੇ ਲਾਈ ਮੋਹਰ
ਪੁਲਸ ਨੂੰ ਦਿੱਤੇ ਬਿਆਨਾਂ ’ਚ ਨਾਬਾਲਗ ਦੀ ਮਾਤਾ ਸੋਨੀਆ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦੀਆਂ 4 ਧੀਆਂ ਤੇ 1 ਪੁੱਤਰ ਹੈ, ਜਿਸ ਦੀ ਉਮਰ 9 ਸਾਲ ਹੈ ਤੇ ਉਹ ਦੂਜੀ ਜਮਾਤ ’ਚ ਪੜ੍ਹਦਾ ਹੈ। ਬੀਤੇ ਦਿਨ ਉਹ ਸਵੇਰੇ 9 ਵਜੇ ਬਾਕੀ ਬੱਚਿਆਂ ਨਾਲ ਖੇਡ ਰਿਹਾ ਸੀ। ਉਸ ਨੂੰ ਰਸ਼ੀਦ ਆਪਣੇ ਨਾਲ ਲੈ ਗਿਆ। ਕਰੀਬ 3 ਘੰਟੇ ਬਾਅਦ ਜਦੋਂ ਪੁੱਤ ਘਰ ਪਰਤਿਆ ਤਾਂ ਉਹ ਲਹੂ-ਲੁਹਾਨ ਹਾਲਤ ’ਚ ਸੀ ਤੇ ਉਸ ਦੀ ਨਿੱਕਰ ਖ਼ੂਨ ਨਾਲ ਭਰੀ ਹੋਈ ਸੀ। ਪੁੱਛਣ ’ਤੇ ਪੁੱਤ ਨੇ ਦੱਸਿਆ ਕਿ ਰਸ਼ੀਦ ਨੇ ਉਸ ਨਾਲ ਬਦਫੈਲੀ ਕੀਤੀ ਹੈ। ਥਾਣਾ ਨੂਰਮਹਿਲ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਦੀ ਵਿਸ਼ੇਸ਼ ਟੀਮ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਵੱਡਾ ਝਟਕਾ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਪੁਲਸ ਨੇ ਇਸ ਮਾਮਲੇ 'ਚ ਗ਼ੈਰ-ਕੁਦਰਤੀ ਕੰਮ ਕਰਨ ਦੇ ਦੋਸ਼ ’ਚ ਧਾਰਾ 377 ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਬੱਚੇ ਦਾ ਮੈਡੀਕਲ ਕਰਵਾਉਣ ਲਈ ਨੂਰਮਹਿਲ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਪਰ ਉੱਥੇ ਦੇ ਡਾਕਟਰਾਂ ਨੇ ਇਨਕਾਰ ਕਰ ਦਿੱਤਾ ਤੇ ਦਲੀਲ ਦਿੱਤੀ ਕਿ ਮਹਿਲਾ ਡਾਕਟਰ ਬੱਚੇ ਦਾ ਮੈਡੀਕਲ ਨਹੀਂ ਕਰ ਸਕਦੀ। ਇਸ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਵਿਖੇ ਬੱਚੇ ਦਾ ਮੈਡੀਕਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਨਵਜੋਤ ਸਿੱਧੂ ਨੇ ਲਿਖੀ ਭਾਵੁਕ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8