ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Friday, Jun 26, 2020 - 04:44 PM (IST)

ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਗੁਰੂਹਰਸਹਾਏ(ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਦੀਪ ਸਿੰਘ ਵਾਲਾ ਵਲੋਂ ਆਉਂਦੀ ਨਹਿਰ ਜੋ ਕਿ ਬਸਤੀ ਕੇਸਰ ਸਿੰਘ ਵਾਲੀ ਕੋਲ ਬਣੀ ਟੇਲ ਨਹਿਰ 'ਚ ਬੀਤੀ ਦੇਰ ਸ਼ਾਮ ਨੂੰ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਦਾ ਪਤਾ ਚੱਲਦਿਆਂ ਹੀ ਥਾਣਾ ਗੁਰੂਹਰਸਹਾਏ ਦੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੁਨਸ਼ੀ ਮਲਕੀਤ ਸ਼ਰਮਾ ਸਿੰਘ ਨੇ ਦੱਸਿਆ ਕਿ ਥਾਣਾ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਬਸਤੀ ਕੇਸਰ ਸਿੰਘ ਵਾਲੀ ਤੋਂ ਕਿਸੇ ਵਿਅਕਤੀ ਦਾ ਬੀਤੀ ਦੇਰ ਸ਼ਾਮ ਨੂੰ ਫੋਨ ਆਇਆ ਕਿ ਉੱਥੇ ਬਣੀ ਇੱਕ ਟੇਲ ਨਹਿਰ 'ਚ ਇੱਕ ਵਿਅਕਤੀ ਦੀ ਲਾਸ਼  ਤੈਰਦੀ ਹੋਈ ਵਿਖਾਈ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਸ ਕਰਮੀ ਆਤਮਾ ਸਿੰਘ ਅਤੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਟੇਲ ਨਹਿਰ 'ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ 'ਚ ਲੈ ਲਿਆ ਗਿਆ।ਉਨ੍ਹਾਂ ਦੱਸਿਆ ਕਿ ਨਹਿਰ 'ਚੋ ਜੋ ਲਾਸ਼ ਮਿਲੀ ਹੈ ਉਹ ਕਿਸੇ ਨੌਜਵਾਨ ਦੀ ਲੱਗਦੀ ਹੈ ਅਤੇ ਉਸ ਦੀ ਉਮਰ 19 ਸਾਲ ਦੇ ਕਰੀਬ ਲੱਗਦੀ ਹੈ।ਲਾਸ਼ ਪੂਰੀ ਤਰ੍ਹਾਂ ਗਲੀ ਸੜੀ ਹੋਈ ਹੈ। ਉਸਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਲਈ ਫ਼ਿਰੋਜ਼ਪੁਰ ਸ਼ਹਿਰ ਦੀ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ ਤਾਂ ਜੋ ਉਸਦੀ ਪਹਿਚਾਣ ਹੋ ਸਕੇ।


author

Shyna

Content Editor

Related News