ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਪਲੇਸਮੈਂਟ ਦਾ ਨਵਾਂ ਰਿਕਾਰਡ ਸਿਰਜਿਆ

Monday, Jul 01, 2019 - 02:10 PM (IST)

ਚੰਡੀਗੜ੍ਹ ਯੂਨੀਵਰਸਿਟੀ ਨੇ ਇੰਜੀਨੀਅਰਿੰਗ ਪਲੇਸਮੈਂਟ ਦਾ ਨਵਾਂ ਰਿਕਾਰਡ ਸਿਰਜਿਆ

ਮੋਹਾਲੀ (ਨਿਆਮੀਆਂ) : ਵਿਦਿਆਰਥੀਆਂ ਦੀ ਰੁਜ਼ਗਾਰ ਪ੍ਰਾਪਤੀ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਨੇ ਇਸ ਸਾਲ 380 ਇੰਜੀਨੀਅਰਿੰਗ ਦੀਆਂ ਕੰਪਨੀਆਂ ਬੁਲਾ ਕੇ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਸਾਲ ਦੇ ਵਕਫ਼ੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਚ ਕੈਂਪਸ ਪਲੇਸਮੈਂਟ ਲਈ ਪੁੱਜੀਆਂ ਇਨ੍ਹਾਂ 380 ਬਹੁਕੌਮੀ ਕੰਪਨੀਆਂ ਵੱਲੋਂ 3750 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਯੂਨੀਵਰਸਿਟੀ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਲਿਮਕਾ ਰਿਕਾਰਡ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਸਭ ਤੋਂ ਵੱਧ ਕੰਪਨੀਆਂ ਬੁਲਾਉਣ ਵਾਲੀ ਸੰਸਥਾ ਐਲਾਨਿਆ ਗਿਆ ਸੀ ਪਰ ਇਸ ਸਾਲ ਕੁੱਲ 500 ਤੋਂ ਵੀ ਵੱਧ ਕੰਪਨੀਆਂ ਦੀ ਆਮਦ ਨਾਲ ਪਿਛਲੇ ਸਾਲ ਦਾ ਰਿਕਾਰਡ ਵੀ ਟੁੱਟ ਗਿਆ ਹੈ ਅਤੇ ਸੰਸਥਾ ਆਪਣੇ ਵਿਦਿਆਰਥੀਆਂ ਲਈ ਸਭ ਤੋਂ ਵੱਧ ਕੰਪਨੀਆਂ ਬੁਲਾਉਣ 'ਚ ਸਫਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਦਿਆਰਥੀਆਂ ਲਈ ਕੰਪਨੀਆਂ ਆਈਆਂ ਹਨ। 

ਮਾਈਕਰੋਸਾਫਟ, ਐਮਾਜ਼ਾਨ, ਆਈ. ਬੀ. ਐਮ. ਸਮੇਤ 122 ਤੋਂ ਵੀ ਵੱਧ ਚੋਟੀ ਦੀਆਂ ਕੰਪਨੀਆਂ ਨੇ ਕੰਪਿਊਟਰ ਅਤੇ ਆਈ. ਟੀ. ਦੇ ਵਿਦਿਆਰਥੀਆਂ ਦੀ ਚੋਣ ਕੀਤੀ। ਇੰਜੀਨੀਅਰਿੰਗ ਦੀਆਂ ਕੋਰ ਬ੍ਰਾਂਚਾਂ ਮਕੈਨੀਕਲ, ਸਿਵਲ,ਇਲੈਕਟਰੀਕਲ, ਕੈਮੀਕਲ ਅਤੇ ਇਲੈਨਟ੍ਰਾਨਿਕਸ ਵਾਸਤੇ ਟੈਫੇ, ਰੌਇਲ ਇੰਨਫੀਲਡ, ਜੌਹਨਡੀਅਰ, ਅਸ਼ੋਕ ਲੇਅਲੈਂਡ, ਹੁੰਡਈ ਮੋਟਰਜ਼, ਹੌਂਡਾ ਅਤੇ ਗੋਦਰੇਜ ਸਮੇਤ ਦਿੱਗਜ ਕੰਪਨੀਆਂ ਬੁਲਾ ਕੇ 500 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾ ਕੇ ਵੱਖਰਾ ਰਿਕਾਰਡ ਕਾਇਮ ਕੀਤਾ ਹੈ। 

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੱਭ ਤੋਂ ਵੱਧ 31 ਲੱਖ ਰੁਪਏ ਸਲਾਨਾ ਤਨਖ਼ਾਹ ਪੈਕੇਜ ਦੇ ਚੱਲਦਿਆਂ 15 ਲੱਖ ਸਾਲਾਨਾ ਪੈਕੇਜ ਵਾਲ਼ੀਆਂ 17, 10 ਲੱਖ ਵਾਲ਼ੀਆਂ 18, 5 ਲੱਖ ਵਾਲ਼ੀਆਂ 132 ਅਤੇ 4 ਲੱਖ ਸਾਲਾਨਾ ਪੈਕੇਜ ਵਾਲ਼ੀਆਂ 87 ਕੰਪਨੀਆਂ ਬੁਲਾ ਕੇ ਆਪਣੇ ਵਿਦਿਆਰਥੀਆਂ ਲਈ ਚੰਗੀਆਂ ਤਨਖਾਹਾਂ ਹਾਸਲ ਕਰਨ ਦੀ ਵੀ ਨਵੀਂ ਮਿਸਾਲ ਪੈਦਾ ਕੀਤੀ ਗਈ। 

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ 500 ਤੋਂ ਵੱਧ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਸਹਿਯੋਗ ਲਈ ਚੰਡੀਗੜ ਯੂਨੀਵਰਸਿਟੀ ਨਾਲ ਜੁੜ ਚੁੱਕੀਆਂ ਹਨ, ਜਿਸ ਦਾ ਲਾਭ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਇਸ ਗਠਜੋੜ ਦੇ ਸਦਕਾ ਸਾਡੇ ਸਿਲੇਬਸ ਇੰਡਸਟਰੀ ਦੀ ਲੋੜ ਅਨੁਸਾਰ ਤਿਆਰ ਜਾ ਰਹੇ ਹਨ, ਅਤਿ ਆਧੁਨਿਕ ਵਿਸ਼ਿਆਂ ਦੀ ਸਿਖਲਾਈ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੰਡਸਟਰੀ ਲਗਾਤਾਰ ਟਰੇਨਿੰਗ ਦੇ ਰਹੀ ਹੈ ਅਤੇ ਵਿਸ਼ਵ ਪੱਧਰੀ ਢਾਂਚੇ ਦੀ ਸਥਾਪਤੀ ਲਈ ਵੀ ਇੰਡਸਟਰੀ ਵੱਡਮੁੱਲੀ ਮਦਦ ਦੇ ਰਹੀ ਹੈ।


author

Gurminder Singh

Content Editor

Related News