ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਧਰਮਕੋਟ ਪੂਰਨ ਰੂਪ ਵਿੱਚ ਬੰਦ

3/26/2021 10:55:52 AM

ਧਰਮਕੋਟ (ਸਤੀਸ਼) - ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਦਿੱਤੇ ਗਏ ਸੱਦੇ ਦੇ ਤਹਿਤ ਧਰਮਕੋਟ ਸ਼ਹਿਰ ਪੂਰਨ ਰੂਪ ਵਿੱਚ ਬੰਦ ਰਿਹਾ। ਸ਼ਹਿਰ ’ਚ ਮੌਜੂਦ ਨਾ ਤਾਂ ਸਬਜ਼ੀ ਮੰਡੀ ,ਚਾਰਾ ਮੰਡੀ, ਬੱਸ ਸਰਵਿਸ, ਆਈਲੈਟਸ ਸੈਂਟਰ ਤੋਂ ਇਲਾਵਾ ਸਮੁੱਚਾ ਬਜ਼ਾਰ ਬੰਦ ਸੀ। 

PunjabKesari

ਮਿਲੀ ਜਾਣਕਾਰੀ ਅਨੁਸਾਰ ਸੋਲਰ ਪੰਪਾਂ ’ਤੇ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਕਾਰਨ ਸੜਕ ਉਪਰ ਕੋਈ ਟਾਵਾਂ-ਟਾਵਾਂ ਵਾਹਨ ਹੀਂ ਚੱਲ ਰਿਹਾ ਸੀ ਅਤੇ ਲੋਕ ਆਪੋ-ਆਪਣੇ ਘਰਾਂ ’ਚ  ਹਨ। 
 


rajwinder kaur

Content Editor rajwinder kaur