ਹਾਈਫਾਈ ਢੰਗ ਨਾਲ ਆਇਆ ਸੀ ਵਿਆਹੁਣ ਪਰ ਦੇਸੀ ਸਟਾਈਟਲ ''ਚ ਲਾੜੀ ਲੈ ਕੇ ਗਿਆ ਘਰ

12/7/2019 2:46:25 PM

ਨਵਾਂਸ਼ਹਿਰ — ਪੰਜਾਬ ਦੇ ਲੋਕ ਦੁਨੀਆ 'ਚ ਆਪਣੇ ਅਨੋਖੇ ਸ਼ੌਕ ਲਈ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਅੱਜਕਲ੍ਹ ਵਿਆਹ ਕਰਕੇ ਦੇਸੀ ਸਟਾਈਲ 'ਚ ਲਾੜੀ ਨੂੰ ਘਰ ਲੈ ਕੇ ਜਾਣ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਕੁਝ ਦਿਨ ਪਹਿਲਾਂ ਬਠਿੰਡਾ 'ਚ ਲੜਕਾ ਆਪਣੀ ਲਾੜੀ ਨੂੰ ਸਾਈਕਲ 'ਤੇ ਆਪਣੇ ਘਰ ਲੈ ਕੇ ਗਿਆ ਸੀ। ਸੰਗਰੂਰ 'ਚ ਸਕੂਟਰ 'ਤੇ ਲਾੜਾ-ਲਾੜੀ ਘਰ ਆਏ ਸਨ। ਹੁਣ ਨਵਾਂਸ਼ਹਿਰ ਜ਼ਿਲੇ ਦੇ ਬੰਗਾ ਖੇਤਰ ਦੇ ਪਿੰਡ ਰੁੜਕਾ ਕਲਾਂ ਦਾ ਜਸਕਰਨ ਸਿੰਘ ਆਡੀ 'ਚ ਲਾੜੀ ਨੂੰ ਵਿਆਹੁਣ ਲਈ ਆਇਆ ਅਤੇ ਆਪਣਾ ਸ਼ੌਕ ਪੂਰਾ ਕਰਨ ਲਈ ਲਾੜੀ ਨੂੰ ਟਰੈਕਟਰ 'ਤੇ ਬਿਠਾ ਕੇ ਘਰ ਲੈ ਗਿਆ।

ਪਿੰਡ ਰੁੜਕਾ ਕਲਾਂ ਦੇ ਬਹਾਦੁਰ ਸਿੰਘ ਦੇ ਬੇਟੇ ਜਸਕਰਨ ਸਿੰਘ ਦਾ ਸ਼ੌਕ ਸੀ ਕਿ ਉਹ ਆਡੀ ਕਾਰ 'ਚ ਬਾਰਾਤ ਲੈ ਕੇ ਆਵੇਗਾ ਅਤੇ ਲਾੜੀ ਨੂੰ ਟਰੈਕਟਰ 'ਤੇ ਲੈ ਕੇ ਜਾਵੇਗਾ। ਜਸਕਰਨ ਦੇ ਕੋਲ 12 ਏਕੜ ਜ਼ਮੀਨ ਹੈ ਅਤੇ ਉਹ ਡੇਅਰੀ ਫਾਰਮ ਦਾ ਮਾਲਕ ਹੈ। ਜਸਕਰਨ ਦੇ ਕੋਲ ਇਕ ਥਾਰ ਗੱਡੀ, ਦੋ ਟਰੈਕਟਰ, ਇਕ ਹਾਰਲੇ ਡੈਵੀਸਨ ਅਤੇ ਦੋ ਬੁਲੇਟ ਮੋਟਰਸਾਈਕਲ ਹਨ। ਜਸਕਰਨ ਘਰ ਤੋਂ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਤੋਂ ਬਾਅਦ ਲਾੜਾ ਅਤੇ ਲਾੜੀ ਬਾਹਰ ਆਏ ਤਾਂ ਉਥੇ ਟਰੈਕਟਰ ਸਜਾ ਕੇ ਖੜ੍ਹਾ ਕੀਤਾ ਹੋਇਆ ਸੀ। ਦੋਵੇਂ ਟਰੈਕਟਰ 'ਤੇ ਬੈਠ ਕੇ ਬਾਜ਼ਾਰ ਹੁੰਦੇ ਹੋਏ ਪੈਲੇਸ ਪਹੁੰਚੇ ਅਤੇ ਫਿਰ ਉਥੋਂ ਘਰ ਪਹੁੰਚੇ।


shivani attri

Edited By shivani attri