ਕਾਂਗਰਸੀ ਕੌਂਸਲਰ ਦੇ ਘਰ ''ਤੇ ਅਣਪਛਾਤੇ ਨੌਜਵਾਨਾਂ ਕੀਤਾ ਹਮਲਾ

02/17/2018 6:28:19 AM

ਕਪੂਰਥਲਾ, (ਮਲਹੋਤਰਾ)- ਵਾਰਡ ਨੰ. 18 ਦੇ ਕਾਂਗਰਸੀ ਕੌਂਸਲਰ ਦੇ ਘਰ 'ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਟਾਂ-ਪੱਥਰ ਦਾ ਮੀਂਹ ਵਰ੍ਹਾਉਂਦੇ ਹੋਏ ਘਰ ਦੀਆਂ ਸਾਰੀਆਂ ਤਾਕੀਆਂ ਤੇ ਸ਼ੀਸ਼ੇ ਤੋੜ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲਰ ਹਰਨੇਕ ਸਿੰਘ ਹਰੀ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਉਹ ਘਰ 'ਚ ਮੌਜੂਦ ਸਨ। ਇਸ ਦੌਰਾਨ 3 ਐਕਟਿਵਾ 'ਤੇ ਕਰੀਬ 8 ਅਣਪਛਾਤੇ ਨੌਜਵਾਨ ਆਏ। ਜਿਨ੍ਹਾਂ ਗਾਲ੍ਹਾਂ ਕੱਢਦੇ ਹੋਏ ਉਨ੍ਹਾਂ ਦੇ ਘਰ 'ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਜਦ ਉਨ੍ਹਾਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ। ਇਸ ਹਮਲੇ ਸੰਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News