PGI ਦੇ ਗਾਇਨੀ ਵਾਰਡ ’ਚ ਟੀਕਾ ਲਾ ਕੇ ਫਰਜ਼ੀ ਨਰਸ ਫਰਾਰ, ਔਰਤ ਦੀ ਵਿਗੜੀ ਹਾਲਤ
Sunday, Nov 19, 2023 - 02:17 AM (IST)
ਚੰਡੀਗੜ੍ਹ (ਸੁਸ਼ੀਲ) : ਪੀ.ਜੀ.ਆਈ. ਦੇ ਗਾਇਨੀ ਵਾਰਡ 'ਚ ਦਾਖਲ ਔਰਤ ਨੂੰ ਨਰਸ ਬਣ ਕੇ ਆਈ ਲੜਕੀ ਟੀਕਾ ਲਾ ਕੇ ਫਰਾਰ ਹੋ ਗਈ। ਟੀਕਾ ਲਾਉਣ ਤੋਂ ਕੁਝ ਦੇਰ ਬਾਅਦ ਹਰਮੀਤ ਕੌਰ ਦੀ ਹਾਲਤ ਵਿਗੜ ਗਈ। ਡਾਕਟਰਾਂ ਨੇ ਔਰਤ ਨੂੰ ਵੈਂਟੀਲੇਟਰ ’ਤੇ ਰੱਖਿਆ ਹੈ। ਹਰਮੀਤ ਕੌਰ ਦੇ ਨਾਲ ਬੈਠੀ ਔਰਤ ਨੇ ਟੀਕਾ ਲਾਉਣ ਆਈ ਲੜਕੀ ਦੀ ਫੋਟੋ ਆਪਣੇ ਮੋਬਾਇਲ ’ਚ ਕੈਦ ਕਰ ਲਈ ਹੈ। ਰਾਜਪੁਰਾ ਵਾਸੀ ਜਤਿੰਦਰ ਕੌਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਸੈਕਟਰ-11 ਥਾਣੇ ਦੀ ਪੁਲਸ ਨੇ ਜਤਿੰਦਰ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੀ ਔਰਤ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦੇ ਯਤਨਾਂ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਟੀਕਾ ਲਾਉਣ ਵਾਲੀ ਲੜਕੀ ਦੀ ਭਾਲ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : 6 ਮਹੀਨੇ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਵਿਦੇਸ਼ੀ ਧਰਤੀ ਨੇ ਨਿਗਲਿਆ ਮਾਪਿਆਂ ਦਾ ਇਕ ਹੋਰ ਪੁੱਤ
ਇੰਟਰਕਾਸਟ ਹੋਇਆ ਸੀ ਵਿਆਹ
ਜਤਿੰਦਰ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਗੁਰਵਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ। ਗੁਰਵਿੰਦਰ ਦਾ ਵਿਅਹ 26 ਸਤੰਬਰ 2022 ਨੂੰ ਹਰਮੀਤ ਕੌਰ ਨਾਲ ਹੋਇਆ ਸੀ। ਇਹ ਵਿਆਹ ਇੰਟਰਕਾਸਟ ਹੋਇਆ ਸੀ। ਉਸ ਦੀ ਭਾਬੀ ਦੇ ਬੱਚਾ ਹੋਣ ਵਾਲਾ ਸੀ। 3 ਨਵੰਬਰ 2023 ਨੂੰ ਲੇਬਰ ਪੇਨ ਕਾਰਨ ਭਾਬੀ ਨੂੰ ਬਨੂੜ ਦੇ ਇਕ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਸੀ। 4 ਨਵੰਬਰ 2023 ਨੂੰ ਹਰਮੀਤ ਕੌਰ ਦੇ ਬੇਟਾ ਹੋਇਆ, ਜਿਸ ਤੋਂ ਬਾਅਦ ਉਸ ਦੀ ਕਿਡਨੀ 'ਚ ਦਿੱਕਤ ਆ ਗਈ। ਡਾਕਟਰ ਨੇ ਹਰਮੀਤ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਧਮਕੀ ਦੇ ਕੇ ਹੋਏ ਫਰਾਰ
ਲੜਕੀ ਨੇ ਕਿਹਾ- ਕਿਡਨੀ ਵਾਲੇ ਡਾਕਟਰ ਨੇ ਟੀਕਾ ਲਾਉਣ ਭੇਜਿਆ ਹੈ
6 ਨਵੰਬਰ 2023 ਨੂੰ ਉਨ੍ਹਾਂ ਨੂੰ ਪੀ.ਜੀ.ਆਈ. ਦੇ ਆਈ.ਸੀ.ਯੂ. ਵਾਰਡ 'ਚ ਦਾਖਲ ਕਰਵਾਇਆ ਗਿਆ। ਔਰਤ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਨਹਿਰੂ ਹਸਪਤਾਲ ਦੇ ਡੀ-ਬਲਾਕ ਦੇ ਗਾਇਨੀ ਵਾਰਡ 'ਚ ਸ਼ਿਫਟ ਕਰ ਦਿੱਤਾ। 15 ਨਵੰਬਰ 2023 ਦੀ ਰਾਤ 11 ਵਜੇ ਇਕ ਲੜਕੀ ਉਨ੍ਹਾਂ ਕੋਲ ਆਈ ਤੇ ਕਿਹਾ ਕਿ ਕਿਡਨੀ ਦੇ ਡਾਕਟਰ ਨੇ ਟੀਕਾ ਲਾਉਣ ਲਈ ਭੇਜਿਆ ਹੈ। ਨਰਸ ਬਣ ਕੇ ਆਈ ਲੜਕੀ ਨੇ ਹਰਮੀਤ ਕੌਰ ਨੂੰ ਟੀਕਾ ਲਾਇਆ। ਟੀਕਾ ਲਾਉਣ ਤੋਂ ਬਾਅਦ ਹਰਮੀਤ ਕੌਰ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਨੂੰ ਉਸ ਲੜਕੀ ’ਤੇ ਸ਼ੱਕ ਹੋ ਗਿਆ। ਜਤਿੰਦਰ ਕੌਰ ਉਸ ਤੋਂ ਟੀਕੇ ਸਬੰਧੀ ਪੁੱਛਣ ਲਈ ਜਾ ਹੀ ਰਹੀ ਸੀ ਕਿ ਉਹ ਤੇਜ਼ੀ ਨਾਲ ਉਥੋਂ ਭੱਜਣ ਲੱਗੀ। ਜਤਿੰਦਰ ਕੌਰ ਨੇ ਉਸ ਦਾ ਹੱਥ ਤਾਂ ਫੜ ਲਿਆ ਪਰ ਉਹ ਹੱਥ ਛੁਡਵਾ ਕੇ ਭੱਜਣ 'ਚ ਕਾਮਯਾਬ ਹੋ ਗਈ।
ਜਤਿੰਦਰ ਕੌਰ ਨੇ ਟੀਕਾ ਲਾਉਣ ਵਾਲੀ ਲੜਕੀ ਦੀ ਫੋਟੋ ਆਪਣੇ ਮੋਬਾਇਲ 'ਚ ਕੈਦ ਕਰ ਲਈ। ਹਰਮੀਤ ਕੌਰ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ’ਤੇ ਸ਼ਿਫਟ ਕਰ ਦਿੱਤਾ। ਜਤਿੰਦਰ ਕੌਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ। ਸੈਕਟਰ-11 ਥਾਣਾ ਪੁਲਸ ਨੇ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8