ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5 ਗ੍ਰਿਫ਼ਤਾਰ

Saturday, Oct 10, 2026 - 09:13 AM (IST)

ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5 ਗ੍ਰਿਫ਼ਤਾਰ

ਜਲੰਧਰ (ਵਰੁਣ) : ਥਾਣਾ ਨੰਬਰ 3 ਦੀ ਪੁਲਸ ਨੇ ਸ਼ਹਿਰ ਵਿਚ ਚੱਲ ਰਹੇ ਫਰਜ਼ੀ ਸਰਕਾਰੀ ਲਾਟਰੀ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਮਾਸਟਰਮਾਈਂਡ ਹਰਵਿੰਦਰ ਸਿੰਘ ਮੋਨੂੰ, ਉਸ ਦੇ ਭਰਾ ਹਰਜੀਤ ਿਸੰਘ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਭਰਾ ਲੰਮੇ ਸਮੇਂ ਤੋਂ ਫਰਜ਼ੀ ਲਾਟਰੀ ਅਤੇ ਦੜੇ-ਸੱਟੇ ਦਾ ਧੰਦਾ ਕਰ ਰਹੇ ਸਨ। ਪੁਲਸ ਨੇ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਥਾਣਾ ਨੰਬਰ 3 ਦੇ ਮੁਖੀ ਜਗਦੀਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਗਵਾੜਾ ਗੇਟ ਵਿਚ ਦੋ ਸਕੇ ਭਰਾ ਪੰਜਾਬ ਸਰਕਾਰ ਦੀ ਨਕਲੀ ਲਾਟਰੀ ਦਾ ਧੰਦਾ ਕਰ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਪੁਲਸ ਟੀਮ ਨੇ ਤੁਰੰਤ ਐਕਸ਼ਨ ਲੈਂਦਿਆਂ ਫਗਵਾੜਾ ਗੇਟ ਿਵਚ ਗਲੀ ਦੇ ਅੰਦਰ ਚਲਾਏ ਜਾ ਰਹੇ ਇਸ ਫਰਜ਼ੀਵਾੜੇ ਦੇ ਧੰਦੇ ’ਤੇ ਰੇਡ ਕੀਤੀ। ਜਿਸ ਸਮੇਂ ਪੁਲਸ ਨੇ ਰੇਡ ਕੀਤੀ, ਉਦੋਂ ਦੁਕਾਨ ਵਿਚ ਗਾਹਕਾਂ ਦੀ ਭੀੜ ਸੀ। ਪੁਲਸ ਨੇ ਮੌਕੇ ਤੋਂ ਹਰਵਿੰਦਰ ਸਿੰਘ ਮੋਨੂੰ, ਉਸ ਦੇ ਭਰਾ ਹਰਜੀਤ ਸਿੰਘ, ਨੌਕਰ ਵਿਪਨ ਦੁਆ, ਰਵੀ ਅਤੇ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਪੁਲਸ ਨੇ ਗਾਹਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਸੀ। ਥਾਣਾ ਮੁਖੀ ਜਗਦੀਸ਼ ਲਾਲ ਨੇ ਕਿਹਾ ਕਿ ਮੌਕੇ ਤੋਂ ਲੈਪਟਾਪ, ਪ੍ਰਿੰਟਰ, ਰਿਕਾਰਡ ਅਤੇ 42 ਹਜ਼ਾਰ ਰੁਪਏ ਬਰਾਮਦ ਹੋਏ ਹਨ। ਪੁਲਸ ਨੇ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੋਨੂੰ ਪਿਛਲੇ ਲੰਮੇ ਸਮੇਂ ਤੋਂ ਲਾਟਰੀ ਅਤੇ ਦੜੇ-ਸੱਟੇ ਦਾ ਧੰਦਾ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News