ਸੜਕ ਹਾਦਸੇ ''ਚ ਅਣਪਛਾਤੇ ਵਿਅਕਤੀ ਦੀ ਮੌਤ
Monday, Jan 29, 2018 - 12:24 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਬੀਤੀ ਰਾਤ ਪਿੰਡ ਗਰਦਲੇ ਨਜ਼ਦੀਕ ਰਾਸ਼ਟਰੀ ਮਾਰਗ ਨੰਬਰ 21(205) 'ਤੇ ਇਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹੌਲਦਾਰ ਮਿਹਰ ਸਿੰਘ ਚੌਕੀ ਭਰਤਗੜ੍ਹ ਨੇ ਦੱਸਿਆ ਕਿ ਉਕਤ ਮ੍ਰਿਤਕ ਵਿਅਕਤੀ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ, ਨੂੰ ਲੋਕ ਪਿਛਲੇ ਇਕ ਹਫਤੇ ਤੋਂ ਪਿੰਡ ਗਰਦਲੇ-ਝੱਖੀਆਂ ਨਜ਼ਦੀਕ ਘੁੰਮਦੇ ਹੋਏ ਦੇਖ ਰਹੇ ਸਨ, ਜਿਸ ਨੂੰ ਬੀਤੀ ਰਾਤ ਕੋਈ ਗੱਡੀ ਫੇਟ ਮਾਰ ਕੇ ਫਰਾਰ ਹੋ ਗਈ।
ਉਕਤ ਵਿਅਕਤੀ ਦੀ ਉਮਰ 50 ਸਾਲ, ਸਿਰ ਤੋਂ ਮੋਨਾ, ਕਟਵੀਂ ਦਾੜ੍ਹੀ ਰੱਖੀ ਹੋਈ ਹੈ, ਸਰੀਰ ਮਜ਼ਬੂਤ, ਨੀਲੀ ਧਾਰੀਦਾਰ ਕੋਟੀ, ਆਸਮਾਨੀ ਰੰਗ ਦੀ ਕਮੀਜ਼ ਪਾਈ ਹੋਈ ਹੈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖ਼ਤ ਵਾਸਤੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ।