ਸਬ-ਤਹਿਸੀਲ ਖੇਮਕਰਨ ਦੀ ਅਚਨਚੇਤ ਚੈਕਿੰਗ

Tuesday, Feb 20, 2018 - 07:31 AM (IST)

ਪੱਟੀ,   (ਸੌਰਭ)-  ਸਬ-ਡਵੀਜ਼ਨ ਪੱਟੀ ਦੇ ਉਪ ਮੰਡਲ ਅਫਸਰ ਸੁਰਿੰਦਰ ਸਿੰਘ ਵੱਲੋਂ ਵਿਭਾਗੀ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਸਬ-ਤਹਿਸੀਲ ਖੇਮਕਰਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਪੱਟੀ ਸਥਿਤ ਐੱਸ. ਡੀ. ਐੱਮ. ਦਫਤਰ ਵਿਖੇ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਬ-ਤਹਿਸੀਲ ਖੇਮਕਰਨ ਵਿਖੇ ਰਜਿਸਟਰੀ ਕਲਰਕ ਹਰਜੀਤ ਸਿੰਘ ਵੱਲੋਂ ਰਜਿਸਟਰੀਆਂ ਦੀ ਪੜਤਾਲ, ਰੀਡਰ ਤਿਲਕ ਰਾਜ ਮੈਣੀ ਵੱਲੋਂ ਤਕਸੀਮ ਅਤੇ ਗਿਰਦਾਵਰੀ ਦੇ ਕੇਸਾਂ ਦੀ ਪੜਤਾਲ, ਕਾਨੂੰਨਗੋ ਰਣਜੀਤ ਸਿੰਘ, ਹਰਦੇਵ ਸਿੰਘ, ਸੁਖਬੀਰ ਸਿੰਘ, ਸੁਰਜੀਤ ਸਿੰਘ, ਸੁਨੀਲ ਕੁਮਾਰ, ਅੱਛਰ ਸਿੰਘ, ਵਰਿੰਦਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਪਟਵਾਰੀ ਨੇ ਆਪਣੇ-ਆਪਣੇ ਸਰਕਲਾਂ ਦੀ ਪੜਤਾਲ ਕਰਵਾਈ। ਇਸ ਮੌਕੇ ਉਪ ਮੰਡਲ ਅਫਸਰ ਸੁਰਿੰਦਰ ਸਿੰਘ ਵੱਲੋਂ ਕਾਨੂੰਨਗੋ ਅਤੇ ਸਮੂਹ ਪਟਵਾਰੀਆਂ ਨੂੰ ਚੌਕੀਦਾਰਾ ਟੈਕਸ ਦੀ ਰਿਕਵਰੀ ਕਰਨ ਦੀ ਸਖਤ ਹਦਾਇਤ ਕੀਤੀ। ਇਸ ਮੌਕੇ ਸੁਖਰਾਜ ਸਿੰਘ ਨਾਇਬ ਤਹਿਸੀਲਦਾਰ, ਹਰਦਰਸ਼ਨ ਸਿੰਘ ਰੀਡਰ ਉਪ ਮੰਡਲ ਅਫਸਰ ਪੱਟੀ ਹਾਜ਼ਰ ਸਨ।


Related News