ਬੇਰੁਜ਼ਗਾਰਾਂ ਨੇ ਰਾਕੇਸ਼ ਪਾਂਡੇ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਕਰ ਕੇ ਸਾੜੀਆਂ ਡਿਗਰੀਆਂ

Monday, Jul 12, 2021 - 02:38 AM (IST)

ਲਧਿਆਣਾ(ਪਾਲੀ)- ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ’ਚ ਵਧ ਰਹੀ ਧੜੇਬੰਦੀ ਨੂੰ ਸ਼ਾਂਤ ਕਰਨ ਲਈ ਵਿਧਾਇਕਾਂ ਦੇ ਸਪੁੱਤਰਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ ਦੇ ਰੋਸ ਵਜੋਂ ਹਲਕਾ ਉੱਤਰੀ ਲੋਕ ਇਨਸਾਫ ਪਾਰਟੀ (ਲਿਪ) ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਭੁੱਖ ਹੜਤਾਲ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਲੜੀ ਤਹਿਤ ਅੱਜ ਰਣਧੀਰ ਸਿੰਘ ਸਿਵੀਆ, ਬੇਰੋਜ਼ਗਾਰ ਨੌਜਵਾਨਾਂ, ਬੱਚਿਆਂ ਤੇ ਬੀਬੀਆਂ ਨੇ ਰਾਕੇਸ਼ ਪਾਂਡੇ ਦੇ ਨਿਵਾਸ ਵਿਖੇ ਪ੍ਰਾਪਤ ਕੀਤੀਆਂ ਸਕੂਲ, ਕਾਲਜ ਡਿਗਰੀਆਂ ਨੂੰ ਅਗਨ-ਭੇਟ ਕਰ ਕੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ-  ਦੇਰ ਰਾਤ ਤੱਕ ਵੀ ਰਾਜਪੁਰਾ 'ਚ ਕਿਸਾਨਾਂ ਦਾ ਧਰਨਾ ਜਾਰੀ, ਜਾਣੋ ਕੀ ਹੈ ਮੰਗ (ਵੀਡੀਓ)

ਸੰਬੋਧਨ ਕਰਦਿਆਂ ਰਣਧੀਰ ਸਿੰਘ ਸਿਵੀਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਬੇਰੋਜ਼ਗਾਰ ਨੌਜਵਾਨ ਬੱਚੇ-ਬੱਚੀਆਂ ਨਜ਼ਰ ਨਹੀਂ ਆਉਂਦੇ, ਕੇਵਲ ਕਰੋੜਾਂਪਤੀ ਵਿਧਾਇਕ ਦੇ ਸਪੁੱਤਰ ਹੀ ਨਜ਼ਰ ਆਉਂਦੇ ਹਨ, ਜਦਕਿ ਮੁੱਖ ਮੰਤਰੀ ਨੇ ਸੱਤਾ ਲਈ 2017 ਦੀਆਂ ਚੋਣਾਂ ਦੌਰਾਨ ਸਟੇਜਾਂ ਤੇ ਗੁਟਕਾ ਸਾਹਿਬ ਦੀਆਂ ਸਹੁੰਆਂ ਚੁੱਕ ਕੇ ਤੇ ਨੌਜਵਾਨ ਪੀੜ੍ਹੀ ਨੂੰ ਭਰੋਸਾ ਦਿੱਤਾ ਸੀ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੇਗੀ ਪਰ ਅਫਸੋਸ ਦੀ ਗੱਲ ਹੈ ਕਿ ਸਾਢੇ 4 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਨੌਜਵਾਨ ਬੇਰੋਜ਼ਗਾਰ ਘੁੰਮ ਰਹੇ ਹਨ।

PunjabKesari

ਇਹ ਵੀ ਪੜ੍ਹੋ- ਕਾਰ ’ਚ CNG ਭਰਦੇ ਸਮੇਂ ਹੋਇਆ ਧਮਾਕਾ, ਇਕ ਦੀ ਮੌਤ (ਵੀਡੀਓ)

ਇਸ ਮੌਕੇ ਵਰਿੰਦਰ ਕੁਮਾਰ, ਹਰਜਿੰਦਰ ਸਿੰਘ, ਰਾਜੇਸ਼ ਖੋਖਰ, ਡਾ. ਸੰਤੋਖ ਵਰਮਾ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਡਿਪਟੀ, ਤਾਰਾ ਚੰਦ, ਗਗਨ ਸੰਧੂ, ਲਾਡੀ, ਬੀਬੀ ਅਮਰਜੀਤ ਕੌਰ ਤੇ ਹੋਰ ਠਾਕੁਰ ਹਾਜ਼ਰ ਸਨ। ਪਿਛਲੇ ਕਈ ਦਿਨਾਂ ਤੋਂ ਨੌਜਵਾਨਾਂ ਨੂੰ ਬਣਦਾ ਹੱਕ ਦਿਵਾਉਣ ਲਈ ਤੇ ਰਾਕੇਸ਼ ਪਾਂਡੇ ਕਾਂਗਰਸੀ ਵਿਧਾਇਕ ਦੇ ਸਪੁੱਤਰ ਨੂੰ ਮਿਲੀ ਸਰਕਾਰੀ ਨੌਕਰੀ ਵਾਪਸ ਦਿਵਾਉਣ ਲਈ ਭੁੱਖ ਹੜਤਾਲ ’ਤੇ ਬੈਠੇ ਰਣਧੀਰ ਸਿੰਘ ਸਿਵੀਆ ਨੇ ਅੱਜ ਸੈਂਕੜੇ ਸਾਥੀਆਂ ਸਮੇਤ ਰਾਕੇਸ਼ ਪਾਂਡੇ ਦੇ ਘਰ ਦੇ ਬਾਹਰ ਹਾਏ-ਹਾਏ ਕੀਤੀ ਪਰ ਅਫਸੋਸ ਦੀ ਗੱਲ ਹੈ ਕਿ 12 ਦਿਨਾਂ ਦਾ ਸਮਾਂ ਬੀਤਣ ਤੋਂ ਬਾਅਦ ਰਾਕੇਸ਼ ਪਾਂਡੇ ਟਸ ਤੋਂ ਮਸ ਨਹੀਂ ਹੋਏ ਹਨ।

ਇਹ ਵੀ ਪੜ੍ਹੋ- ਹਾਈਕੋਰਟ ਪੁੱਜਿਆ ਰਾਜਪੁਰਾ ਭਾਜਪਾ ਨੇਤਾਵਾਂ ਦੇ ਨਜ਼ਰਬੰਦੀ ਦਾ ਮਾਮਲਾ, ਦੁਪਹਿਰ ਦੋ ਵਜੇ ਹੋਵੇਗੀ ਸੁਣਵਾਈ

ਜਦੋਂ ‘ਜਗ ਬਾਣੀ’ ਨੇ ਰਾਕੇਸ਼ ਪਾਂਡੇ ਨਾਲ ਭੁੱਖ ਹੜਤਾਲ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਸ ਤੋਂ ਜਾਪਦਾ ਸੀ ਕਿ ਰਾਕੇਸ਼ ਪਾਂਡੇ ਨੂੰ ‘ਲਿਪ’ ਅਤੇ ਬੇਰੋਜ਼ਗਾਰਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਨਾਲ ਕੋਈ ਫਰਕ ਨਹੀਂ ਪਿਆ।


Bharat Thapa

Content Editor

Related News