ਸਿੱਖਿਆ ਵਿਭਾਗ ਮਿਡ-ਡੇ ਮੀਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਦਬਾਅ ਹੇਠ

Saturday, Aug 18, 2018 - 02:06 AM (IST)

ਸਿੱਖਿਆ ਵਿਭਾਗ ਮਿਡ-ਡੇ ਮੀਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਦਬਾਅ ਹੇਠ

ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਮਿਡ-ਡੇ ਮੀਲ ਸਪਲਾਈ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੇ ਦਬਾਅ ਹੇਠ ਹੈ। ਵਿਭਾਗ ਨੇ ਵਾਰ-ਵਾਰ ਆਪਣੇ ਹੁਕਮ ਰੱਦ ਕਰਦਿਅਾਂ ਦੁਬਾਰਾ ਹੁਣ ਨਵੇਂ ਸਿਰੇ ਤੋਂ ਮਿਡ-ਡੇ ਮੀਲ ਬਣਾਉਣ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ 16 ਅਗਸਤ ਤੋਂ ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਬਣਾਉਣ ਦੀ ਜ਼ਿੰਮੇਵਾਰੀ ਸਕੂਲ ਮੁਖੀਆਂ ਨੂੰ ਸੌਂਪੀ ਸੀ ਅਤੇ ਸਕੂਲਾਂ ਵਿਚ ਇਸ ਸਬੰਧੀ ਰਾਸ਼ਨ ਸਮੱਗਰੀ ਵੀ ਭੇਜੀ ਜਾ ਚੁੱਕੀ ਹੈ।
®ਜਾਣਕਾਰੀ ਅਨੁਸਾਰ ਪੰਜਾਬ ’ਚ ਅੰਮ੍ਰਿਤਸਰ ਸਮੇਤ ਕੁਝ ਹੋਰ ਜ਼ਿਲਿਆਂ ਵਿਚ ਸ਼ਹਿਰੀ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਬਣਾਉਣ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੀ ਗਈ ਸੀ। ਵਿਭਾਗ ਨੂੰ ਕੰਪਨੀਆਂ ਵੱਲੋਂ ਠੀਕ ਢੰਗ ਨਾਲ ਖਾਣਾ ਸਪਲਾਈ ਨਾ ਕਰਨ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਅਾਧਾਰ ’ਤੇ ਕੰਪਨੀਆਂ ਦਾ ਮਿਡ-ਡੇ ਮੀਲ ਬਣਾਉਣ ਦਾ ਕੰਮ ਬੰਦ ਕਰਵਾਉਂਦਿਆਂ ਸਕੂਲ ਮੁਖੀਆਂ ਨੂੰ ਸਕੂਲ ਵਿਚ ਹੀ ਬਣਾਉਣ ਦੇ ਹੁਕਮ ਦਿੱਤੇ ਗਏ ਸਨ ਪਰ ਉਕਤ ਪੱਤਰ ਦੇ ਜਾਰੀ ਹੋਣ ਦੇ ਕੁਝ ਹੀ ਦਿਨਾਂ ਬਾਅਦ ਵਿÎਭਾਗ ਨੇ ਆਪਣੇ ਪੱਤਰ ਨੂੰ ਰੱਦ ਕਰਦਿਅਾਂ ਦੁਬਾਰਾ ਮਿਡ-ਡੇ ਮੀਲ ਬਣਾਉਣ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਦੁਬਾਰਾ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮਿਲਦਿਆਂ ਮਿਡ-ਡੇ ਮੀਲ ਦਾ ਕੰਮ ਸਕੂਲ ਮੁਖੀਆਂ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਫਿਰ ਮੰਤਰੀ ਸੋਨੀ ਦੇ ਕਹਿਣ ’ਤੇ ਵਿਭਾਗ ਨੇ ਪ੍ਰਾਈਵੇਟ ਕੰਪਨੀਆਂ ਤੋਂ ਮਿਡ-ਡੇ ਮੀਲ ਦਾ ਕੰਮ ਵਾਪਸ ਲੈਂਦਿਆਂ 16 ਅਗਸਤ ਨੂੰ ਮੁਖੀਆਂ ਨੂੰ ਸਕੂਲ ਪੱਧਰ ’ਤੇ ਆਪ ਤਿਆਰ ਕਰਨ ਲਈ ਹੁਕਮ ਜਾਰੀ ਕੀਤੇ।
ਪਨਸਪ ਵਿਭਾਗ ਨੇ ਇਸ ਸਬੰਧੀ ਬਾਕਾਇਦਾ ਸਕੂਲਾਂ ਵਿਚ ਚੌਲ ਤੇ ਕਣਕ ਰਾਸ਼ਨ ਸਮੱਗਰੀ ਵੀ ਉਪਲਬਧ ਕਰਵਾ ਦਿੱਤੀ ਹੈ ਪਰ ਹੁਣ ਵਿਭਾਗ ਨੇ ਨਵਾਂ ਫਰਮਾਨ ਜਾਰੀ ਕਰਦਿਆਂ ਦੁਬਾਰਾ ਮਿਡ-ਡੇ ਮੀਲ ਬਣਾਉਣ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਹੈ। ਵਿਭਾਗ ਦੀ ਇਸ ਕਾਰਗੁਜ਼ਾਰੀ ਤੋਂ ਸਾਬਿਤ ਹੋ ਰਿਹਾ ਹੈ ਕਿ ਉੱਚ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਦੇ ਦਬਾਅ ਹੇਠ ਹਨ ਤੇ ਇਸੇ ਕਰ ਕੇ ਹੀ ਉਨ੍ਹਾਂ ਨੂੰ ਆਪਣੇ ਹੁਕਮ ਵਾਰ-ਵਾਰ ਰੱਦ ਕਰਨੇ ਪੈ ਰਹੇ ਹਨ। ਵਿਭਾਗ ਦੇ ਇਨ੍ਹਾਂ ਫੈਸਲਿਆਂ ਕਾਰਨ ਸਕੂਲ ਮੁਖੀ ਵੀ ਦੁਚਿੱਤੀ ਵਿਚ ਹਨ ਕਿ ਹੁਣ ਉਹ ਵਿਭਾਗ ਦੇ ਕਿਹਡ਼ੇ ਹੁਕਮ ਮੰਨਣ ਤੇ ਕਿਹਡ਼ੇ ਨਾ ਮੰਨਣ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਪ੍ਰਾਈਵੇਟ ਕੰਪਨੀਆਂ ਮਿਡ-ਡੇ ਮੀਲ ਸਪਲਾਈ ਕਰ ਰਹੀਅਾਂ ਹਨ, ਜਦਕਿ ਬਾਕੀ ਜ਼ਿਲਿਆਂ ਦੇ ਸ਼ਹਿਰੀ ਖੇਤਰ ਵਿਚ ਅਜੇ ਵੀ ਮਿਡ-ਡੇ ਮੀਲ ਬਣਾਉਣ ਦਾ ਕੰਮ ਸਕੂਲ ਮੁਖੀਆਂ ਨੂੰ ਹੀ ਸੌਂਪਿਆ ਗਿਆ ਹੈ। ਵਿਭਾਗ ਨੂੰ ਕਈ ਵਾਰ ਖਾਣੇ ਦੀ ਕੁਆਲਟੀ ਸਹੀ ਨਾ ਹੋਣ ਸਬੰਧੀ ਸ਼ਿਕਾਇਤਾਂ ਵੀ ਮਿਲ ਚੁੱਕੀਅਾਂ ਹਨ ਪਰ ਵਿਭਾਗ ਪਤਾ ਨਹੀਂ ਕਿਉਂ ਪ੍ਰਾਈਵੇਟ ਕੰਪਨੀਆਂ ’ਤੇ ਮਿਹਰਬਾਨ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਸ਼ੂਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਵਿਭਾਗ ਵੱਲੋਂ ਦੁਬਾਰਾ ਮਿਡ-ਡੇ ਮੀਲ ਬਣਾਉਣ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ।


Related News