ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ ''ਚ ਸਾਹਮਣੇ ਆਈ ਇਹ ਗੱਲ

Thursday, Jul 20, 2023 - 06:41 PM (IST)

ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ ''ਚ ਸਾਹਮਣੇ ਆਈ ਇਹ ਗੱਲ

ਸੁਲਤਾਨਪੁਰ ਲੋਧੀ (ਸੋਢੀ)-ਪਵਿੱਤਰ ਕਾਲੀ ਵੇਈਂ ’ਚ ਬੱਚੇ ਨੂੰ ਧੱਕਾ ਦੇ ਕੇ ਮਾਰਨ ਦੋਸ਼ ’ਚ ਮ੍ਰਿਤਕ ਬੱਚੇ ਦਾ ਚਾਚਾ ਹੀਰਾ ਸਿੰਘ ਪੁੱਤਰ ਦੀਦਾਰ ਸਿੰਘ ਤੇ ਉਸਦੀ ਪ੍ਰੇਮਿਕਾ ਰਾਜਬੀਰ ਕੌਰ ਪਤਨੀ ਲੇਟ ਹਰਜੀਤ ਸਿੰਘ ਨਿਵਾਸੀ ਬਾਬਾ ਜਵਾਲਾ ਸਿੰਘ ਨਗਰ ਨੂੰ ਤਾਂ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਅੱਜ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਰਾਜਬੀਰ ਕੌਰ ਮ੍ਰਿਤਕ ਕਰਨਵੀਰ ਸਿੰਘ ਦੀ ਮਾਸੀ ਦੀ ਨੂੰਹ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਮੁਕੱਦਮੇ ਵਿਚ ਜੁਰਮ 120 ਬੀ. ਆਈ. ਪੀ. ਸੀ. ਦਾ ਵਾਧਾ ਕਰਦੇ ਹੋਏ ਪੁਲਸ ਨੇ ਹੀਰਾ ਸਿੰਘ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ।

ਇਹ ਵੀ ਪੜ੍ਹੋ- ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਵਾਪਰਿਆ ਰੂਹ ਕੰਬਾਊ ਹਾਦਸਾ, 12 ਸਾਲਾ ਪੁੱਤ ਦੇ ਸਾਹਮਣੇ ਪਿਓ ਦੀ ਦਰਦਨਾਕ ਮੌਤ

PunjabKesari

ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਹੋਰ ਪੁੱਛਗਿੱਛ ਕਰਨ’ ਤੇ ਰਾਜਬੀਰ ਕੌਰ ਨੇ ਇਕਸਾਫ਼ ਕੀਤਾ ਕਿ ਉਸ ਨੇ ਹੀਰਾ ਸਿੰਘ ਨਾਲ ਪਹਿਲਾਂ ਹੀ ਪਲੇਨਿੰਗ ਕੀਤੀ ਸੀ ਅਤੇ ਬੱਚੇ ਕਰਨਵੀਰ ਸਿੰਘ ਨੂੰ ਜਾਮਨਾਂ ਖੁਆਉਣ ਦਾ ਲਾਲਚ ਦੇ ਕੇ ਵੇਈਂ ਕਿਨਾਰੇ ਲੈ ਗਈ, ਜਿੱਥੋਂ ਉਸ ਨੇ ਕਰਨਵੀਰ ਸਿੰਘ ਨੂੰ ਵੇਈਂ ਵਿਚ ਧੱਕਾ ਦੇ ਦਿੱਤਾ। ਮਾਸੂਮ ਬੱਚੇ ਕਰਨਵੀਰ ਸਿੰਘ ਦੀ ਮਾਂ ਗੁਰਪ੍ਰੀਤ ਕੌਰ, ਪਿਤਾ ਤੇ ਭੈਣ ਸਦਮੇ ਵਿਚ ਹਨ। ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਵਰਿੰਦਰ ਸਿੰਘ ਬਾਜਵਾ ਨੇ ਹੋਰ ਦੱਸਿਆ ਕਿ ਅੰਗਰੇਜ਼ ਸਿੰਘ ਦੇ 2 ਹੀ ਬੱਚੇ ਹਨ, ਇਕ 10 ਸਾਲ ਦਾ ਲੜਕਾ ਕਰਨਵੀਰ ਸਿੰਘ ਸੀ ਅਤੇ ਦੂਜੀ 12 ਸਾਲ ਦੀ ਲੜਕੀ ਸਿਮਰਨਜੀਤ ਕੌਰ ਹੈ। ਕਾਤਲ ਉਨ੍ਹਾਂ ਦੇ ਬੱਚਿਆਂ ਦੀ ਮਾਸੀ ਦੀ ਵਿਧਵਾ ਨੂੰਹ ਹੈ, ਜਿਸ ਦੇ ਕਰਨਵੀਰ ਦੇ ਚਾਚਾ ਹੀਰਾ ਸਿੰਘ ਨਾਲ ਨਾਜਾਇਜ਼ ਸੰਬੰਧ ਹਨ।

PunjabKesari

ਇਹ ਵੀ ਪੜ੍ਹੋ- ਸਾਈਬਰ ਠੱਗਾਂ ਨੇ ਅਪਣਾਇਆ ਨਵਾਂ ਪੈਂਤੜਾ, ਵਕੀਲ ਬਣ ਕੇ ਵਿਦੇਸ਼ਾਂ ਤੋਂ ਇੰਝ ਕਰ ਰਹੇ ਨੇ ਘਿਨੌਣੇ ਕਾਰੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News