2 ਟਰੈਕਟਰਾਂ ਦੀ ਭਿਆਨਕ ਟੱਕਰ ''ਚ ਤਾਏ-ਭਤੀਜੇ ਦੀ ਹੋਈ ਮੌਤ

Sunday, Oct 09, 2022 - 03:29 AM (IST)

2 ਟਰੈਕਟਰਾਂ ਦੀ ਭਿਆਨਕ ਟੱਕਰ ''ਚ ਤਾਏ-ਭਤੀਜੇ ਦੀ ਹੋਈ ਮੌਤ

ਮੂਨਕ (ਵਰਤੀਆ) : ਪਿੰਡ ਬੁਸ਼ਹਿਰਾ ਦੀ ਅਨਾਜ ਮੰਡੀ ਨੇੜੇ 2 ਟਰੈਕਟਰਾਂ ਦੀ ਆਪਸੀ ਟੱਕਰ ਨਾਲ ਇਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿਚ ਪਲਟ ਜਾਣ ’ਤੇ ਇਕੋ ਪਰਿਵਾਰ ਦੇ ਤਾਇਆ-ਭਤੀਜਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਮੂਨਕ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੂਨਕ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਨਾਜਰ ਸਿੰਘ (45) ਪੁੱਤਰ ਹਰਦੇਵ ਸਿੰਘ ਵਾਸੀ ਬੁਸ਼ਹਿਰਾ ਤੇ ਉਸ ਦਾ ਭਤੀਜਾ ਅਮਨਜੋਤ ਸਿੰਘ (14) ਪੁੱਤਰ ਰਾਜਵੀਰ ਸਿੰਘ ਟਰੈਕਟਰ ’ਤੇ ਮਕਾਨ ਬਣਾਉਣ ਲਈ ਮੂਨਕ ਤੋਂ ਕੁਝ ਸਾਮਾਨ ਖ਼ਰੀਦ ਕੇ ਆਪਣੇ ਪਿੰਡ ਆ ਰਹੇ ਸਨ।

ਇਹ ਵੀ ਪੜ੍ਹੋ : ਕਤਲ ਕੇਸ 'ਚ ਭਗੌੜੇ ਨੂੰ ਫੜਨ ਗਈ ਪੁਲਸ ਨੂੰ ਲੋਕਾਂ ਨੇ ਘੇਰਿਆ, ਹੋਇਆ ਹਾਈ ਵੋਲਟੇਜ ਡਰਾਮਾ

ਜਦੋਂ ਉਹ ਪਿੰਡ ਦੀ ਅਨਾਜ ਮੰਡੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਸੀਮੈਂਟ ਦੇ ਭਰੇ ਇਕ ਟਰੈਕਟਰ ਨੇ ਇਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਧਰਮਪਾਲ ਪੁੱਤਰ ਜਗਜੀਤ ਸਿੰਘ ਵਾਸੀ ਕੌਹਰੀਆਂ ਚਲਾ ਰਿਹਾ ਸੀ। ਟੱਕਰ ਲੱਗਣ ਉਪਰੰਤ ਨਾਜਰ ਸਿੰਘ ਦੇ ਟਰੈਕਟਰ ਦਾ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਿਆ, ਜਿਸ ਨਾਲ ਤਾਇਆ ਤੇ ਭਤੀਜਾ ਟਰੈਕਟਰ ਦੇ ਥੱਲੇ ਦੱਬ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਬਾਹਰ ਕੱਢਿਆ ਤੇ ਤੁਰੰਤ ਮੂਨਕ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੂਨਕ ਪੁਲਸ ਨੇ ਮੌਕੇ ’ਤੇ ਜਾਂਚ ਸ਼ੁਰੂ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News