ਮਾਮੇ ਨੇ ਸਾਢੇ ਤਿੰਨ ਸਾਲ ਦੀ ਭਾਣਜੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ: ਗ੍ਰਿਫਤਾਰ

Saturday, Nov 27, 2021 - 09:35 PM (IST)

ਮਾਮੇ ਨੇ ਸਾਢੇ ਤਿੰਨ ਸਾਲ ਦੀ ਭਾਣਜੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ: ਗ੍ਰਿਫਤਾਰ

ਪਟਿਆਲਾ(ਬਲਜਿੰਦਰ)- ਸ਼ਹਿਰ ਦੀ ਤੇਜਬਾਗ ਕਾਲੋਨੀ ਵਿਖੇ ਮਾਮੇ ਨੇ ਆਪਣੀ ਸਗੀ ਸਾਢੇ ਤਿੰਨ ਸਾਲ ਦੀ ਭਾਣਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਹੈ, ਜਿਸ ਨਾਲ ਬੱਚੀ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਾਇਰਾ ਵਾਸੀ ਕਪੂਰਥਲਾ ਵਜੋਂ ਹੋਈ ਹੈ। ਇਸ ’ਤੇ ਉਸ ਦੇ ਮਾਮੇ ਪੰਕਜ ਨੇ ਇਕ ਦਰਜਨ ਦੇ ਲਗਭਗ ਪੇਟ ’ਚ ਵਾਰ ਕੀਤੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮਾਇਰਾ ਆਪਣੀ ਮਾਂ ਨਾਲ ਦਿਨ ਪਹਿਲਾਂ ਹੀ ਆਪਣੇ ਨਾਨਕੇ ਘਰ ਆਈ ਸੀ। ਕਿਉਂਕਿ ਉਸ ਦੇ ਨਾਨੇ ਦੀ ਤਬੀਅਤ ਠੀਕ ਨਹੀਂ ਸੀ, ਜਿਸ ਦਾ ਪਤਾ ਲੈਣ ਲਈ ਆਏ ਸਨ। ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਜਦੋਂ ਪਰਿਵਾਰ ਵਾਲਿਆਂ ਨੇ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਦੇਖੀ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਅਤੇ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ ਹੈ। ਇਸ ਮਾਮਲੇ ’ਚ ਉਸ ਦੇ ਮਾਮੇ ਪੰਕਜ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਫਿਲਹਾਲ ਲੜਕੀ ਦੇ ਪਿਤਾ ਜੋ ਕਿ ਕਪੂਰਥਲੇ ਦੇ ਰਹਿਣ ਵਾਲੇ ਹਨ, ਆ ਰਹੇ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਾ ਪੰਕਜ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਕਾਫੀ ਦੇਰ ਤੋਂ ਜ਼ਿਆਦਾਤਰ ਘਰ ’ਚ ਰਹਿੰਦਾ ਹੈ। ਪੁਲਸ ਵੱਲੋਂ ਫੌਰੈਂਸਿੰਕ ਟੀਮ ਨੂੰ ਬੁਲਾ ਕੇ ਇਸ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ।


author

Bharat Thapa

Content Editor

Related News