ਚਾਚੇ ਦੇ ਰਿਸ਼ਤੇ ਨੂੰ ਕੀਤਾ ਸ਼ਰਮਸਾਰ, ਨਾਬਾਲਗ ਭਤੀਜੀ ਨੂੰ ਹੋਟਲ ’ਚ ਲਿਜਾ ਕੀਤਾ ਜਬਰ-ਜ਼ਿਨਾਹ
Tuesday, Aug 01, 2023 - 01:21 PM (IST)
ਪਾਤੜਾਂ (ਸੁਖਦੀਪ ਮਾਨ) : ਹਲਕਾ ਸ਼ੁਤਰਾਣਾਂ ਦੇ ਇਕ ਆਗੂ ਵੱਲੋਂ ਆਪਣੀ ਮੂੰਹ ਬੋਲ ਭਤੀਜੀ ਨਾਲ ਹੋਟਲ ਵਿਚ ਲਿਜਾ ਕੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤੇ ਜਾਣ ਅਤੇ ਉਸ ਦੇ ਸਾਥੀ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਇਨ੍ਹਾਂ ਦੋਵਾਂ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਇਸ ਸਮਾਜ ਸੇਵਕ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇਸ ਦਾ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਜਦਕਿ ਲੜਕੀ ਦਾ ਮੈਡੀਕਲ ਕਰਵਾ ਕੇ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਪੁਲਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਨੇ ਮੁੜ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ
ਪੁਲਸ ਨੂੰ ਲ਼ਿਖਵਾਏ ਬਿਆਨਾਂ ਵਿਚ ਇਸ ਲੜਕੀ ਨੇ ਦੱਸਿਆ ਕਿ ਸਾਲ 2017 ਵਿਚ ਮੇਰੇ ਪਿਤਾ ਦੀ ਮੌਤ ਹੋਣ ਮਗਰੋਂ ਲੋਕ ਭਲਾਈ ਦੇ ਕੰਮ ਕਰਨ ਵਾਲਾ ਦਰਸ਼ਨ ਰਾਮ ਸਾਡੇ ਘਰ ਆਉਣ ਜਾਣ ਲੱਗ ਪਿਆ ਅਤੇ ਜਿਸ ਨੂੰ ਮੈਂ ਚਾਚਾ ਕਹਿੰਦੀ ਹਾਂ ਅਤੇ ਇਹ ਕਈ ਵਾਰ ਇਹ ਮੈਨੂੰ ਸਕੂਲ਼ ਤੋਂ ਆਪਣੇ ਘਰ ਆਪਣੀ ਕਾਰ ਵਿਚ ਲੈ ਆਉਂਦਾ ਸੀ ਅਤੇ ਸਾਡੇ ਪਰਿਵਾਰ ਦਾ ਇਸ ’ਤੇ ਬਹੁਤ ਵਿਸ਼ਵਾਸ ਸੀ। ਉਕਤ ਨੇ ਦੱਸਿਆ ਕਿ 24 ਜੁਲਾਈ ਨੂੰ ਜਦੋਂ ਮੈ ਸਕੂਲ ਵਿਚੋਂ ਘਰ ਜਾਣ ਲਈ ਬਾਹਰ ਆਈ ਤਾਂ ਕਾਰ ਲੈ ਕੇ ਖੜ੍ਹੇ ਦਰਸ਼ਨ ਰਾਮ ਨੇ ਮੈਨੂੰ ਆਪਣੀ ਭੈਣ ਨਾਲ ਮਿਲਾਉਣ ਦਾ ਕਹਿ ਕੇ ਕਾਰ ਵਿਚ ਬਿਠਾ ਕੇ ਕਾਰ ਨੂੰ ਖਨੋਰੀ ਵੱਲ ਲੈ ਗਿਆ ਅਤੇ ਉੱਥੋਂ ਇਹ ਪਾਤੜਾਂ ਵੱਲ ਲੈ ਆਇਆ ਅਤੇ ਰਸਤੇ ਵਿਚ ਇਸ ਵੱਲੋਂ ਮੈਨੂੰ ਪਿਆਏ ਕੋਲਡ ਡਰਿੰਕ ਨਾਲ ਜਦੋਂ ਮੈਨੂੰ ਚੱਕਰ ਆਉਣ ਲੱਗੇ ਤਾਂ ਇਹ ਮੈਨੂੰ ਪਾਤੜਾਂ ਵਿਖੇ ਰਾਇਲ ਕਿੰਗ ਹੋਟਲ ਵਿਚ ਲੈ ਗਿਆ ਜਿੱਥੇ ਇਸ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਇਸ ਮਗਰੋਂ ਉਹ ਆਪਣੀ ਵਰਨਾਂ ਕਾਰ ਵਿਚ ਬੱਸ ਅੱਡਾ ਪਾਤੜਾਂ ਲਿਆ ਕੇ ਫੋਨ ’ਤੇ ਸੱਦੇ ਆਪਣੇ ਸਾਥੀ ਅਮਰੀਕ ਸਿੰਘ ਕੋਲ ਛੱਡ ਗਿਆ, ਜਿਸ ਨੇ ਆਪਣੀ ਕਾਰ ਵਿਚ ਬਿਠਾ ਕੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਮੈਨੂੰ ਭਗਤ ਸਿੰਘ ਚੌਂਕ ਵਿਚ ਛੱਡ ਕੇ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਵੱਡੀ ਯੋਜਨਾ ’ਤੇ ਕੰਮ ਕਰ ਰਿਹਾ ਕੇਂਦਰ
ਇਸ ਮਾਮਲੇ ਸਬੰਧੀ ਥਾਣਾਂ ਪਾਤੜਾ ਦੇ ਮੁਖੀ ਹਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਸਹਾਇਕ ਇੰਸਪੈਕਟਰ ਨਵਦੀਪ ਕੌਰ ਨੇ ਇਸ ਲੜਕੀ ਦੇ ਬਿਆਨ ਦਰਜ ਕਰਨ ਮਗਰੋਂ ਦਰਸ਼ਨ ਰਾਮ ਅਤੇ ਅਮਰੀਕ ਸਿੰਘ ਵਾਸੀਅਨ ਬਰਾਸ ਖ਼ਿਲਾਫ ਕੇਸ ਦਰਜ ਕਰਕੇ ਦਰਸ਼ਨ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਉਣ ਅਤੇ ਅਦਾਲਤ ਵਿਚ ਬਿਆਨ ਦਰਜ ਕਰਵਾਉਣ ਸਮੇਤ ਹੋਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ, ਛੇਤੀ ਹੀ ਦਰਸ਼ਨ ਰਾਮ ਦੇ ਦੂਜੇ ਸਾਥੀ ਅਮਰੀਕ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਵਿਚ ਫਰਜ਼ੀ NRI ਮੈਰਿਜ ਸਰਵਿਸ ਦਾ ਪਰਦਾਫਾਸ਼, ਘਟਨਾ ਦਾ ਪੂਰਾ ਸੱਚ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8