ਲਾਵਾਰਿਸ ਕੁੱਤਿਆਂ ਲਿਲੀ ਤੇ ਡੇਜ਼ੀ ਦੀ ਚਮਕੀ ਕਿਸਮਤ, ਲੱਗਿਆ ਕੈਨੇਡਾ ਦਾ ਵੀਜ਼ਾ

Friday, Jul 07, 2023 - 07:02 PM (IST)

ਅੰਮ੍ਰਿਤਸਰ : ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗਲੀਆਂ ਵਿਚ ਘੁੰਮਣ ਵਾਲੇ ਲਾਵਾਰਿਸ ਕੁੱਤਿਆਂ ਤੋਂ ਲੋਕ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਘੁੰਮਣ ਵਾਲੇ ਕੁੱਤੇ ਆਉਣ ਵਾਲੇ ਦਿਨਾਂ ਵਿਚ ਕੈਨੇਡਾ ਜਾਣ ਵਾਲੇ ਹਨ। ਇਨ੍ਹਾਂ ਨੂੰ ਕੈਨੇਡਾ ਭੇਜਣ ਲਈ ਜਾਨਵਰ ਵੈਲਫੇਅਰ ਐਂਡ ਕੇਅਰ ਸੋਸਾਇਟੀ ਨੇ ਪ੍ਰਕਿਰਿਆ ਪੂਰੀ ਕਰ ਲਈ ਹੈ। ਹੁਣ ਪਾਸਪੋਰਟ ਬਣਨਾ ਹੈ। ਲਿਲੀ ਤੇ ਡੇਜ਼ੀ ਨਾਮ ਦੇ ਇਨ੍ਹਾਂ ਦੋਵਾਂ ਕੁੱਤਿਆ ਨੂੰ ਕੈਨੇਡਾ ਦੀ ਡਾਕਟਰ ਬ੍ਰੈਂਡਾ ਨੇ ਗੋਦ ਲਿਆ ਹੈ। ਏ. ਡਬਲਿਊ. ਸੀ. ਐੱਸ. ਦੀ ਡਾ. ਨਵਨੀਤ ਕੌਰ 15 ਜੁਲਾਈ ਨੂੰ ਇਨ੍ਹਾਂ ਨੂੰ ਕੈਨੇਡਾ ਲੈ ਕੇ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਲੈ ਸਕੋਗੇ ਸੇਵਾ ਕੇਂਦਰਾਂ ਦੀਆਂ ਸਹੂਲਤਾਂ

ਵਿਦੇਸ਼ ਜਾਣ ਵਾਲੇ ਇਹ ਕੁੱਤਾ ਮੌਜੂਦਾ ਸਮੇਂ ਵਿਚ ਹਾਊਸਿੰਗ ਬੋਰਡ ਕਲੋਨੀ ਵਿਚ ਏ. ਡਬਲਿਊ. ਸੀ. ਐੱਸ. ਸੰਸਥਾ ਵਲੋਂ ਬਣਾਏ ਗਏ ਸ਼ੈੱਲਟਰ ਹੋਮ ਵਿਚ ਰਹਿ ਰਹੇ ਹਨ। ਉਥੇ ਸੰਸਥਾ ਦੇ ਫਾਊਂਡਰ ਡਾ. ਨਵਨੀਤ ਉਨ੍ਹਾਂ ਦੇ ਮੈਨੇਜਰ ਰਾਜ ਕੁਮਾਰ ਤੇ ਹੋਰ ਸਟਾਫ ਵਲੋਂ ਇਨ੍ਹਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਵਨੀਤ ਕੌਰ ਨੇ ਦੱਸਿਆ ਕਿ ਦਿੱਲੀ ਤੋਂ ਉਹ ਇਨ੍ਹਾਂ ਨਾਲ ਕੈਨੇਡਾ ਲਈ ਉਡਾਨ ਭਰੇਗੀ। ਇਸ ਸੰਬੰਧ ਵਿਚ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ। ਉਹ ਕੈਨੇਡਾ ਵਿਚ ਇਨ੍ਹਾਂ ਨੂੰ ਡਾ. ਬ੍ਰੈਂਡਾ ਨੂੰ ਸੌਂਪੇਗੀ। 

ਇਹ ਵੀ ਪੜ੍ਹੋ : ਆਈਲੈਟਸ ਅਤੇ ਇਮੀਗ੍ਰੇਸ਼ਨਾਂ ਸੈਂਟਰਾਂ ’ਤੇ ਪੁਲਸ ਦੀ ਵੱਡੇ ਪੱਧਰ ’ਤੇ ਛਾਪੇਮਾਰੀ, ਪਈਆਂ ਭਾਜੜਾਂ

ਡਾ. ਨਵਨੀਤ ਕੈਨੇਡਾ ਵਿਚ ਈ. ਐੱਨ. ਟੀ. ਸਰਜਨ ਹਨ ਅਤੇ ਡਾ. ਬ੍ਰੈਂਡਾ ਉਨ੍ਹਾਂ ਦੀ ਦੋਸਤ ਹੈ। ਡਾ. ਨਵਨੀਤ ਨੇ ਦੱਸਿਆ ਕਿ ਲਿਲੀ ਤੇ ਡੇਜ਼ੀ ਨੂੰ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਸੰਸਥਾ ਕੋਲ ਛੱਡ ਗਿਆ ਸੀ। ਡਾ. ਨਵਨੀਤ ਨੇ ਦੱਸਿਆ ਕਿ ਏ. ਡਬਲਿਊ. ਸੀ. ਐੱਸ. ਵਲੋਂ ਅਜੇ ਤਕ ਗਲੀਆਂ ਵਿਚ ਘੁੰਮਣ ਵਾਲੇ ਛੇ ਲਾਵਾਰਿਸ ਕੁੱਤਿਆਂ ਨੂੰ ਵਿਦੇਸ਼ ਪਹੁੰਚਾਇਆ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਇਕ ਹੋਰ ਵੱਡੀ ਰਾਹਤ, ਇਹ ਮਸ਼ਹੂਰ ਟੋਲ ਪਲਾਜ਼ਾ ਅੱਜ ਤੋਂ ਹੋਇਆ ਬੰਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News