ਉੱਚੀ ਬੱਸੀ ਨਹਿਰ ਤੋਂ ਲਵਾਰਿਸ ਵਿਅਕਤੀ ਦੀ ਮਿਲੀ ਲਾਸ਼

Thursday, May 22, 2025 - 10:00 PM (IST)

ਉੱਚੀ ਬੱਸੀ ਨਹਿਰ ਤੋਂ ਲਵਾਰਿਸ ਵਿਅਕਤੀ ਦੀ ਮਿਲੀ ਲਾਸ਼

ਦਸੂਹਾ (ਝਾਵਰ/ਨਾਗਲਾ) : ਅੱਜ ਇਕ ਨਾ-ਮਲੂਮ ਵਿਅਕਤੀ ਦੀ ਲਾਸ਼ ਲਵਾਰਿਸ ਹਾਲਤ ਵਿੱਚ ਨਹਿਰ ਉੱਚੀ ਬਸੀ ਥਾਣਾ ਦਸੂਹਾ ਤੋਂ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਸੂਹਾ ਰਾਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਲਵਾਰਿਸ ਹਾਲਤ ਵਿੱਚ ਮਿਲੇ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40/42 ਸਾਲ, ਕੱਦ 5 ਫੁੱਟ 6 ਇੰਚ ਰੰਗ ਕਣਕ ਬੰਨਾ, ਮੁੱਲਾ ਫੈਸ਼ਨ ਅਤੇ ਜਿਸਦੇ ਸਰੀਰ ਤੇ ਕੋਈ ਕੱਪੜਾ ਨਹੀਂ ਹੈ। ਉਸਦੇ ਸੱਜੇ ਹੱਥ 'ਤੇ ਸ਼ੇਰ ਦਾ ਟੈਟੂ ਉਕਰਿਆ ਹੋਇਆ ਹੈ ਅਤੇ ਖੱਬੇ ਡੌਲੇ ਤੇ ਦਿਲ ਵਿਚ JA ਦਾ ਟੈਟੂ ਬਣਿਆ ਹੋਇਆ ਅਤੇ ਖੱਬੀ ਬਾਂਹ ਤੇ ਸ਼ਿਵਜੀ ਮਹਾਰਾਜ਼ ਦੀ ਫੋਟੋ ਉਕਰੀ ਹੋਈ ਹੈ। ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਦਸੂਹਾ ਦੀ ਮੋਰਚਰੀ ਵਿੱਚ ਸ਼ਨਾਖਤ ਲਈ 72 ਘੰਟਿਆ ਵਾਸਤੇ ਰੱਖ ਦਿੱਤੀ ਗਈ ਹੈ।


author

Baljit Singh

Content Editor

Related News