ਯੂ. ਟੀ. ਐਜੂਕੇਸ਼ਨ ਡਿਪਾਰਟਮੈਂਟ ਨੇ ਕੀਤਾ ਕਈ ਸਕੂਲਾਂ ਦਾ ਆਡਿਟ, ਮਿਲੀ ਹੇਰਾਫੇਰੀ

12/29/2019 12:53:27 PM

ਚੰਡੀਗੜ੍ਹ (ਸਾਜਨ): ਯੂ. ਟੀ. ਐਜੂਕੇਸ਼ਨ ਡਿਪਾਰਟਮੈਂਟ ਨੇ ਹਾਲ ਹੀ 'ਚ ਸ਼ਹਿਰ ਦੇ ਕਈ ਸਕੂਲਾਂ ਦਾ ਆਡਿਟ ਕੀਤਾ ਹੈ, ਜਿਸ 'ਚ ਸ਼ਹਿਰ ਦੇ ਪੰਜ ਸਕੂਲਾਂ ਦੇ ਵੱਖ ਵੱਖ ਅਕਾਊਂਟਾਂ 'ਚ ਹੇਰਫੇਰ ਪਾਈ ਗਈ ਹੈ। ਫਿਲਹਾਲ ਇਸ ਨੂੰ ਲੈ ਕੇ ਵਿਭਾਗ ਦਾ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਪ੍ਰਸ਼ਾਸਨ ਵਲੋਂ ਮੰਗ ਕੀਤੀ ਗਈ ਹੈ ਕਿ ਸਕੂਲਾਂ ਦੇ 22 ਤੋਂ ਜ਼ਿਆਦਾ ਹੈੱਡ ਹਨ, ਜਿਨ੍ਹਾਂ ਅਨੁਸਾਰ ਪੈਸਾ ਇਕੱਠਾ ਕੀਤਾ ਜਾਂਦਾ ਹੈ। ਇਨ੍ਹਾਂ ਹੈੱਡਾਂ ਨੂੰ ਇਕ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਕਿ ਭਵਿੱਖ 'ਚ ਕੋਈ ਵੱਡੀ ਗੜਬੜੀ ਨਾ ਹੋਵੇ।ਦੱਸਣਯੋਗ ਹੈ ਕਿ ਗੌਰਮਿੰਟ ਸਕੂਲ 20 ਵੱਖ-ਵੱਖ ਤਰ੍ਹਾਂ ਦੇ ਫੰਡ ਮੇਨਟੇਨ ਕਰ ਰਹੇ ਹਨ। ਇਨ੍ਹਾਂ ਸਕੂਲਾਂ ਦੇ ਡਿਪਾਜ਼ਿਟ ਅਕਾਊਂਟ 10 ਲੱਖ ਰੁਪਏ ਤੋਂ 74 ਲੱਖ ਰੁਪਏ ਦੇ ਵਿਚਕਾਰ ਹਨ। ਇਹ ਸਾਰੀ ਰਾਸ਼ੀ ਯੂ.ਟੀ. ਪ੍ਰਸ਼ਾਸਨ ਦੇ ਟ੍ਰੇਜਰੀ ਅਕਾਊਂਟ 'ਚ ਪਈ ਹੈ।

ਇਨ੍ਹਾਂ ਸਕੂਲਾਂ ਦੇ ਆਡਿਟ 'ਚ ਇਤਰਾਜ਼
ਐੱਸ. ਐੱਮ. ਐੱਸ. ਕੜਾਸਨ ਕੋਲ 74 ਲੱਖ 72 ਹਜ਼ਾਰ 67 ਰੁਪਏ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਾਰੰਗਪੁਰ ਦੇ ਅਕਾਊਂਟ 'ਚ 44 ਲੱਖ 75 ਹਜ਼ਾਰ 788 ਰੁਪਏ, ਖੁੱਡਾ ਅਲੀਸ਼ੇਰ ਦੇ ਅਕਾਊਂਟ 'ਚ 25 ਲੱਖ 18 ਹਜ਼ਾਰ 837 ਰੁਪਏ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਖੁੱਡਾ ਅਲੀਸ਼ੇਰ ਦੇ ਅਕਾਊਂਟ 'ਚ 23 ਲੱਖ 75 ਹਜ਼ਾਰ 12 ਰੁਪਏ, ਜੀ. ਐੱਮ. ਐੱਚ. ਐੱਸ.-31 ਦੇ 9 ਲੱਖ 44 ਹਜ਼ਾਰ 977 ਰੁਪਏ ਪਏ ਹਨ। ਆਡਿਟ ਪਾਰਟੀ ਨੇ ਪੈਰਾ 22 ਤੋਂ ਲੈ ਕੇ 180 ਤੱਕ ਹਰ ਸਕੂਲ ਦੇ ਖਰਚੇ 'ਤੇ ਇਤਰਾਜ਼ ਲਗਾਇਆ ਹੈ, ਜੋ ਪਤਾ ਨਹੀਂ ਕਿੱਥੇ ਖਰਚ ਕੀਤਾ ਜਾ ਰਿਹਾ ਹੈ। ਜੀ. ਐੱਮ. ਐੱਸ. ਐੱਸ. ਕੜਾਸਨ ਦੇ ਆਡਿਟ ਨੇ ਆਪਣੀ ਰਿਪੋਰਟ 'ਚ 179 ਇਤਰਾਜ਼, ਸਾਰੰਗਪੁਰ ਦੇ ਸਕੂਲ ਦੇ 51 ਇਤਰਾਜ਼, ਖੁੱਡਾ ਅਲੀਸ਼ੇਰ, ਜੀ. ਐੱਮ. ਐੱਸ. ਐੱਸ. 'ਚ 157 ਇਤਰਾਜ਼, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਅਲੀਸ਼ੇਰ ਦੇ ਅਕਾਊਂਟ 'ਚ 61, ਜੀ. ਐੱਮ. ਐੱਚ. ਐੱਸ., ਸੈਕਟਰ-31 ਦੇ ਸਕੂਲ 'ਚ 22 ਪੈਰਾ 'ਚ ਇਤਰਾਜ਼ ਹਨ।

ਐਡਵਾਈਜ਼ਰ ਨੂੰ ਲਿਖਿਆ, ਅਕਾਊਂਟ ਮੇਨਟੇਨ ਕਰਨ 'ਚ ਜ਼ਿਆਦਾ ਸਟਾਫ਼ ਚਾਹੀਦਾ ਹੈ
ਐਡਵਾਈਜ਼ਰ ਮਨੋਜ ਪਰਿਦਾ ਨੂੰ ਭੇਜੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇੰਨੇ ਸਾਰੇ ਹੈੱਡਸ ਦੇ ਅੰਡਰ ਅਕਾਊਂਟ ਮੇਨਟੇਨ ਕਰਨ 'ਚ ਨਾ ਸਿਰਫ਼ ਜ਼ਿਆਦਾ ਸਟਾਫ਼ ਚਾਹੀਦਾ ਹੈ, ਸਗੋਂ ਉਨ੍ਹਾਂ ਨੂੰ ਦਿੱਕਤਾਂ ਵੀ ਖੂਬ ਆਉਂਦੀਆਂ ਹਨ। ਆਡਿਟ ਪਾਰਟੀ ਨੂੰ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਮਗਜ਼ ਖਪਾਈ ਕਰਨੀ ਪੈਂਦੀ ਹੈ। ਇਸ ਤੋਂ ਟ੍ਰੇਜਰੀ ਅਤੇ ਆਡਿਟ ਦੋਵਾਂ ਦਾ ਕੰਮ ਵਧਦਾ ਹੈ। ਹੋਰ 90 ਸਰਕਾਰੀ ਸਕੂਲਾਂ ਦਾ ਫੰਡ ਟ੍ਰੇਜਰੀ 'ਚ ਬਿਨਾਂ ਯੂਜ਼ ਕੀਤੇ ਪਿਆ ਹੈ। ਪ੍ਰਸ਼ਾਸਨ ਵਲੋਂ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ 22 ਹੈੱਡਾਂ ਦੇ ਮੱਦੇਨਜ਼ਰ ਸਕੂਲ ਅਕਾਊਂਟ ਡਿਟੇਲ ਦਿਖਾਉਂਦੇ ਹਨ, ਉਨ੍ਹਾਂ ਨੂੰ ਇਕ ਹੀ ਜਗ੍ਹਾ ਮਰਜ ਕੀਤਾ ਜਾਵੇ, ਤਾਂ ਕਿ ਆਡਿਟ ਪਾਰਟੀ ਨੂੰ ਵਿਅਰਥ ਦੇ ਝੰਜਟ ਤੋਂ ਬਚਾਇਆ ਜਾ ਸਕੇ। ਇਕ ਝਟਕੇ 'ਚ ਹੀ ਸਾਰੇ ਆਡਿਟ ਪੈਰਾ ਚੈੱਕ ਹੋ ਸਕਣਗੇ। ਸੈਕੰਡ ਇਨਿੰਗ ਐਸੋਸੀਏਸ਼ਨ ਵਲੋਂ ਮੰਗ ਕੀਤੀ ਗਈ ਹੈ ਕਿ ਸਾਰੇ ਗੌਰਮਿੰਟ ਸਕੂਲਾਂ 'ਚ ਨਾ ਸਿਰਫ਼ ਕੁਆਲੀਫਾਈ ਸਟਾਫ਼ ਨਿਯੁਕਤ ਕੀਤਾ ਜਾਵੇ, ਸਗੋਂ ਡੀ. ਪੀ. ਆਈ. ਅਤੇ ਡੀ. ਈ. ਓ. ਦੇ ਦਫ਼ਤਰ 'ਚ ਵੀ ਟਰੇਨਡ ਸਟਾਫ਼ ਬਿਠਾਇਆ ਜਾਵੇ। ਇਸ ਨਾਲ ਸਾਰੇ ਸਰਕਾਰੀ ਸਕੂਲਾਂ 'ਚ ਅਕਾਊਂਟਿੰਗ ਦੇ ਮਸਲੇ 'ਤੇ ਜ਼ਬਰਦਸਤ ਸੁਧਾਰ ਦਿਖੇਗਾ।


Shyna

Content Editor

Related News