ਭਿਆਨਕ ਸੜਕ ਹਾਦਸੇ ''ਚ ਦੋ ਨੌਜਵਾਨਾਂ ਦੀ ਮੌਤ
Saturday, Aug 18, 2018 - 08:29 PM (IST)

ਭਵਾਨੀਗੜ (ਵਿਕਾਸ/ ਅੱਤਰੀ) ਬੀਤੀ ਰਾਤ ਸੁਨਾਮ-ਭਵਾਨੀਗੜ ਮੁੱਖ ਸੜਕ ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੋ ਨੋਜਵਾਨਾਂ ਦੀ ਮੌਤ ਹੋ ਗਈ । ਦੋਵੇ ਮ੍ਰਿਤਕ ਆਪਸ ਵਿੱਚ ਚਾਚੇ ਤਾਏ ਦੇ ਲੜਕੇ ਸਨ।
ਜਾਣਕਾਰੀ ਅਨੁਸਾਰ ਸੋਨੂੰ (24) ਪੁੱਤਰ ਕੈਲਾ ਰਾਮ ਅਤੇ ਰਾਜ ਕੁਮਾਰ (26) ਪੁੱਤਰ ਕਰਨੈਲ ਰਾਮ ਦੋਵੇ ਵਾਸੀ ਸਮਾਣਾ ਸ਼ੁੱਕਰਵਾਰ ਨੂੰ ਚੀਮਾਂ ਮੰਡੀ ਤੋ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਮੋਟਰਸਾਇਕਲ ਰਾਹੀ ਵਾਪਸ ਸਮਾਣਾ ਪਰਤ ਰਹੇ ਸਨ ਕਿ ਰਸਤੇ 'ਚ ਸੁਨਾਮ ਮੁੱਖ ਸੜਕ ਤੇ ਪਿੰਡ ਘਰਾਚੋ-ਝਨੇੜੀ ਵਿਚਕਾਰ ਇਹਨਾ ਦੇ ਮੋਟਰਸਾਇਕਲ ਨੂੰ ਕਿਸੇ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੌਕੇ ਤੋ ਫਰਾਰ ਹੋ ਗਿਆ । ਹਾਦਸੇ 'ਚ ਗੰਭੀਰ ਜ਼ਖਮੀ ਹੋਏ ਦੋਵੇ ਨੌਜਵਾਨਾਂ ਨੇ ਮੋਕੇ ਤੇ ਹੀ ਦਮ ਤੋੜ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ.ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ । ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੋਨੂੰ ਅਤੇ ਰਾਜ ਕੁਮਾਰ ਫੇਰੀ ਦਾ ਕੰਮ ਕਾਜ ਕਰਕੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ । ਮ੍ਰਿਤਕ ਸੋਨੂੰ ਤਿੰਨ ਅਤੇ ਰਾਜਕੁਮਾਰ ਦੋ ਬੱਚਿਆ ਦਾ ਬਾਪ ਸੀ।